ਸਾਊਆਂ, ਮਜ਼ਬੂਰਾਂ ਅਤੇ ਭੋਲ਼ਿਆਂ ਦਾ ਸ਼ਹਿਰ ਹੈ।
ਸਿਆਸਤਾਂ ਦੇ ਭਾਣੇ ਗੂੰਗੇ, ਬੋਲ਼ਿਆਂ ਦਾ ਸ਼ਹਿਰ ਹੈ।
ਸੁਪਨੇ ਤੇ ਲਾਰੇ ਲੱਦ ਆਉਂਦੇ ਨੇ ਵਪਾਰੀ ਜੀ।
ਬਦਲੇ ‘ਚ ਚਾਹੁੰਦੇ ਬੱਸ ਕੁਰਸੀ ਪਿਆਰੀ ਜੀ।
ਨੀਲੇ, ਚਿੱਟੇ, ਪੀਲ਼ੇ, ਕਾਲ਼ੇ ਲੱਗੀ ਰਹਿੰਦੀ ਲਹਿਰ ਹੈ।
ਸਾਊਆਂ, ਮਜ਼ਬੂਰਾਂ ਅਤੇ ਭੋਲ਼ਿਆਂ ਦਾ ਸ਼ਹਿਰ ਹੈ।
ਸਿਆਸਤਾਂ ਦੇ ਭਾਣੇ ਗੂੰਗੇ, ਬੋਲ਼ਿਆਂ ਦਾ ਸ਼ਹਿਰ ਹੈ।
ਮਜਬੂਰੀਆਂ ਨੂੰ ਲਾਲਚ, ਸ਼ਰਾਫਤਾਂ ਨੂੰ ਘੂਰੀਆਂ।
ਭੋਲ਼ਿਆਂ ਨੂੰ ਦੇ ਕੇ ਪ੍ਰਧਾਨਗੀ ਦੀ ਚੂਰੀਆਂ।
ਸ਼ੀਲਡਾਂ, ਸਿਰੋਪਿਆਂ ਤੇ ਚੋਲ਼ਿਆਂ ਦਾ ਸ਼ਹਿਰ ਹੈ।
ਸਾਊਆਂ ਮਜ਼ਬੂਰਾਂ ਅਤੇ ਭੋਲ਼ਿਆਂ ਦਾ ਸ਼ਹਿਰ ਹੈ।
ਸਿਆਸਤਾਂ ਦੇ ਭਾਣੇ ਅੰਨ੍ਹੇ, ਬੋਲ਼ਿਆਂ ਦਾ ਸ਼ਹਿਰ ਹੈ।
ਵੇਚ ਜਾਂਦੇ ਗੂੰਗਿਆਂ ਨੂੰ ਕਵਿਤਾ ਤੇ ਗੀਤ ਜੀ।
ਅੰਨ੍ਹਿਆਂ ਨੂੰ ਚਸ਼ਮੇ ਤੇ ਬੋਲ਼ਿਆਂ ਨੂੰ ਸੰਗੀਤ ਜੀ।
ਮਜ਼੍ਹਬੀ ਜੰਨੂਨ, ਜੋਸ਼, ਰੋਲ਼ਿਆਂ ਦਾ ਸ਼ਹਿਰ ਹੈ।
ਸਾਊਆਂ, ਮਜ਼ਬੂਰਾਂ ਅਤੇ ਭੋਲ਼ਿਆਂ ਦਾ ਸ਼ਹਿਰ ਹੈ।
ਸਿਆਸਤਾਂ ਦੇ ਭਾਣੇ ਗੂੰਗੇ, ਬੋਲ਼ਿਆਂ ਦਾ ਸ਼ਹਿਰ ਹੈ।
ਫੇਰੀ ਨਹੀਉਂ ਮਾਸਿਕ, ਤਿਮਾਹੀ ਜਾਂ ਰੋਜ਼ਾਨਾ ਜੀ।
ਵੱਡੀ ਹੈ ਪ੍ਰਾਪਤੀ ਜੇ ਲੱਗ ਜਾਏ ਸਾਲਾਨਾ ਜੀ।
ਬਾਕੀ ਸਮਾਂ ਵਾਧੂ, ਅਣਗੋਲ਼ਿਆਂ ਦਾ ਸ਼ਹਿਰ ਹੈ।
ਸਾਊਆਂ, ਮਜ਼ਬੂਰਾਂ ਅਤੇ ਭੋਲ਼ਿਆਂ ਦਾ ਸ਼ਹਿਰ ਹੈ।
ਸਿਆਸਤਾਂ ਦੇ ਭਾਣੇ ਅੰਨ੍ਹੇ, ਬੋਲ਼ਿਆਂ ਦਾ ਸ਼ਹਿਰ ਹੈ।
ਛਿਹੱਤਰ ਕੁ ਲੰਘ ਗਈਆਂ ਲੋਹੜੀਆਂ, ਦੀਵਾਲ਼ੀਆਂ।
ਬਣਨ ਘੜਾਮੇਂ ਬੱਸ ਗਲ਼ੀਆਂ ਤੇ ਨਾਲ਼ੀਆਂ।
ਰੋਮੀਆਂ ਨਾ ਸੁੱਝੇ ਇਹ ਕਿਰਪਾ ਜਾਂ ਕਹਿਰ ਹੈ।
ਸਾਊਆਂ ਮਜ਼ਬੂਰਾਂ ਅਤੇ ਭੋਲ਼ਿਆਂ ਦਾ ਸ਼ਹਿਰ ਹੈ।
ਸਿਆਸਤਾਂ ਦੇ ਭਾਣੇ ਅੰਨ੍ਹੇ ਗੂੰਗੇ ਬੋਲ਼ਿਆਂ ਦਾ ਸ਼ਹਿਰ ਹੈ।
ਰੋਮੀ ਘੜਾਮੇਂ ਵਾਲਾ।
9855281105