ਪੰਜਾਬੀ ਸੰਗੀਤ ਜਗਤ ਵਿੱਚ ਚਰਚਿਤ ਲੋਕ ਗਾਇਕ ‘ਕੁਲਦੀਪ ਸੁੱਖ ਜੀ’ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ । ਇਸ ਤੋ ਪਹਿਲਾ ਵੀ ਏਨਾਂ ਦੇ ਸਿੰਗਲ ਟਰੈਕ ਤੇ ਡਿਊਟ ਗੀਤ ਸੰਗੀਤਕ ਖੇਤਰ ਵਿਚ ਮਣਾਂ ਮੂੰਹੀ ਪਿਆਰ ਮੁਹੱਬਤ ਖੱਟ ਚੁੱਕੇ ਹਨ।
ਜੇਕਰ ਏਨਾਂ ਦੇ ਸਿੰਗਲ ਟਰੈਕ ਦੀ ਗੱਲ ਕਰੀਏ ਤਾਂ ਏਨਾਂ ਦੇ ਸਿੰਗਲ ਟਰੈਕ ਸੰਗੀਤਕ ਖੇਤਰ ਵਿੱਚ ਆਪਣੀ ਵਿਲੱਖਣ ਭੱਲ ਸਥਾਪਿਤ ਕਰ ਚੁੱਕੇ ਹਨ। ਜਿਵੇਂ ਕਿ ਸਿੰਗਲ ਟਰੈਕ ‘ਝਾਂਜਰਾਂ’, ਓਹ ਦਿਨ ਵਧੀਆ ਸੀ, ਆਜਾ ਵਤਨਾਂ ਨੂੰ, ਵਣਜਾਰਾ,ਸਾਨੂੰ ਹੁਣ ਪਤਾ ਲੱਗਾ,ਬੱਲੇ ਬੱਲੇ ਹੋਗੀ, ਨੱਚਣਾ ਤੇ ਸੁੱਕੇ ਘਾਹ ਵਾਂਗ ਆਦਿ ਹਨ ਜੋ ਕਿ ਪੈਰੀਟੋਨ ਕੰਪਨੀ ਤੇ ਪ੍ਰਸਿੱਧ ਲੋਕ ਗਾਇਕ ਤੇ ਗੀਤਕਾਰ ਭਿੰਦੇ ਸਾਹ ਜੀ ਵੱਲੋ ਲੋਕ ਅਰਪਣ ਕੀਤੇ ਗਏ। ਏਸੇ ਤਰਾਂ ਏਨਾਂ ਧਾਰਮਿਕ ਗ਼ੀਤ “ਸਿੰਘ ਸਰਦਾਰ” ਸੂਫੀ ਗੀਤ “ਸਾਂਈਆਂ ਦੀ ਕਮਲੀ” ਤੇ ਲੋਕ ਤੱਥ “ਪਿੰਡਾਂ ਦੇ ਨਜਾਰੇ” ਜੱਸ ਰਿਕਾਰਡ ਤੇ ਡਿਊਟ ਗੀਤ ਜੰਝ v/s ਜੇਠ ਜੋ ਲੋਕ ਗਾਇਕ ਕੁਲਦੀਪ ਸੁੱਖ ਤੇ ਪੰਜਾਬੀ ਦੀ ਸੁਰੀਲੀ ਲੋਕ ਗਾਇਕਾ ਸਿਮਰਨ ਕੌਰ ਨੇ ਜੋ “ਜੋਬਨ ਕਵੀਨ ਕੰਪਨੀ” ਵੱਲੋ ਪੇਸ਼ ਕੀਤਾ ਗਿਆ।
ਚਰਚਿਤ ਲੋਕ ਗਾਇਕ ‘ਕੁਲਦੀਪ ਸੁੱਖ ਜੀ’ ਸਾਡੀ ਖੁਸ਼ੀ ਸਮੇ ਸਾਡੀ ਖੁਸ਼ੀ ਨੂੰ ਦੁੱਗਣਾ ਕਰਦੇ ਨੇ , ਓਹ ਭਾਵੇ ਮਲਵਈ ਗਿੱਧਾ ਹੋਵੇ ਜਾਂ ਲਾਈਵ ਸਟੇਜ ਸ਼ੋਅ , ਜਾਗੋ ਜਾਂ ਕੋਈ ਲੇਡੀਜ਼ ਸੰਗੀਤ ਸਮਾਗਮ ਹੋਵੇ। ਏਨਾਂ ਨੂੰ ਮੁਹਾਰਤ ਹਾਸਿਲ ਹੈ ਹਰ ਸਮਾਗਮ ਵਿੱਚ ਖੂਬਸੂਰਤ ਰੰਗ ਬੰਨਣ ਦੀ।
ਹੁਣ ਗੱਲ ਕਰਦੇ ਹਾਂ, ਏਨਾਂ ਦੇ ਨਵੇ ਡਿਊਟ ਗੀਤ “ਦਿਨ ਸਗਨਾਂ ਦੇ” ਜਿਸ ਵਿੱਚ ਲੋਕ ਗਾਇਕ ਕੁਲਦੀਪ ਸੁੱਖ ਨਾਲ ਪੰਜਾਬੀ ਦੀ ਸੁਰੀਲੀ ਲੋਕ ਗਾਇਕਾ ਸਿਮਰਨ ਕੌਰ ਨੇ ਬਾਕਮਾਲ ਆਵਾਜ਼ ਨਾਲ ਗਾ ਕੇ ਸੰਗੀਤਕ ਪ੍ਰੇਮੀਆ ਨੂੰ ਇਕ ਨਵੀ ਸੌਗਾਤ ਦਿੱਤੀ। ਇਸ ਡਿਊਟ ਗੀਤ ਨੂੰ ਖੂਬਸੂਰਤ ਬੇਹਤਰੀਣ ਸ਼ਬਦਾਵਲੀ ਦੀ ਮਾਲਾ ‘ਚ ਪਰੋਣ ਵਾਲੇ ਪ੍ਰਸਿੱਧ ਗੀਤਕਾਰ ” ਕੀਪਾ ਮਚਾਕੀ ਜੀ” ਨੇ ਅਤੇ ਇਸ ਗੀਤ ਨੂੰ ਸੰਗੀਤਕ ਧੁੰਨਾਂ ਦਾ ਸੁਮੇਲ ਦਿਗਜ ਸੰਗੀਤਕਾਰ ਰਵਿੰਦਰ ਟੀਨਾ ਤੇ ਸੰਗੀਤ ਕੰਡਿਆਰਾ ਨੇ ਕਰਵਾਇਆ। ਜੇਕਰ ਮਿਕਸ ਮਾਸਟਰ ਦੀ ਬਾਰੇ ਗੱਲ ਕਰੀਏ ਹਾਂ, ਓਹ ਮਾਣਮੱਤੀ ਸਖਸ਼ੀਅਤ “ਸੰਨੀ ਸੈਵਨ” ਹਨ । ਇਸ ਦਾ ਬੇਹਤਰੀਣ ਫਿਲਮਾਂਕਣ “ਓਪੀ ਬੰਟੂ” ਨੇ ਮਨਮੋਹਕ ਲੋਕੇਸ਼ਨ ਤੇ ਬੜੇ ਹੀ ਖੂਬਸੂਰਤ ਢੰਗ ਨਾਲ ਕੀਤਾ ਹੈ। ਇਸ ਪ੍ਰੋਜੈਕਟ ਨੂੰ ਲੋਕ ਗਾਇਕ ਤੇ ਅਦਾਕਾਰ ਇੰਦਰ ਮਾਨ ਨੇ ਆਪਣੀ ਸੂਖਮ ਸੋਚ ਨਾਲ ਆਖਰੀ ਮੁਕਾਮ ਤੱਕ ਪਹੁੰਚਾਇਆ। ਇਹ ਡਿਊਟ ਗੀਤ ਨੂੰ “kwm record” ਯੂਟਿਊਬ ਚੈਨਲ ਤੇ ਸੰਗੀਤਕ ਪ੍ਰੇਮੀਆ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ। ਸੋ ਮੇਰੀਆਂ ਦੁਆਵਾਂ ਪੂਰੀ ਟੀਮ ਤੇ ਲੋਕ ਗਾਇਕ ਕੁਲਦੀਪ ਸੁੱਖ ਤੇ ਲੋਕ ਗਾਇਕਾ ਸਿਮਰਨ ਜੀ ਦੇ ਉੱਜਵਲ ਭਵਿੱਖ ਲਈ।ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392

