ਦੁਨੀਆ ਦੀਆਂ ਗੱਲਾਂ ਛੱਡ, ਐਵੇਂ, ਕਿਉਂ
ਤੂੰ—-ਚੱਕਰਾਂ ਦੇ ਵਿੱਚ ਪਿਆ ਰਹਿੰਦਾ ਏ,
ਸਭ ਤੋ ਪਹਿਲਾਂ——ਤੂੰ—ਖੁਦ ਨੂੰ ਸਵਾਰ
ਜਿਸ ਨੂੰ ਹਰ ਰੋਜ਼, ਸ਼ੀਸ਼ੇ ਵਿੱਚ ਵਹਿੰਦਾ ਐ,
ਸੱਚ ਦੇ ਰਾਹ ਤੇ ਚੱਲਣਾ ਹੁੰਦਾ ਨੀ, ਕਠਿਨ
ਉੱਥੇ ਕਿਹੜਾ—ਬਹੁਤੀਆਂ, ਭੀੜਾਂ ਹੁੰਦੀਆਂ
ਸਾਦਗੀ ਪਸੰਦ ਹੁੰਦੀਆਂ ਨੇ ਪਰੇਸ਼ਾਨੀਆਂ
ਕਹਿੰਦੇ, “ ਖ਼ੁਸ਼ੀਆਂ ਦੇ ਲਈ ਤਾ………
ਸਾਨੂੰ ਮਹਿਫ਼ਲਾਂ ਸਜਾਉਣੀਆਂ, ਪੈਂਦੀਆਂ
ਹਰਖਾਂ ,ਚ ਆ ਕਿਸੇ ਨੂੰ ਛੱਡਿਆਂ ਨੀ ਜਾਂਦਾ,
ਝੂਠੀਆਂ ਸੱਚੀਆਂ ਗੱਲਾਂ ਸਹਿਣੀਆਂ ਪੈਂਦੀਆਂ
ਕਹਿੰਦੇ, ਭਗਤੀ ਤੇ ਧਿਆਨ ਦਾ—-ਅਰਥ
ਅੱਖਾਂ ਬੰਦ ਕਰਨੀਆਂ ਨਹੀ ਐ— ਹੁੰਦੀਆਂ
ਅੱਖਾਂ ਤਾਂ ਸਾਡੀਆਂ ਪਹਿਲਾਂ ਹੀ ਬੰਦ ਹੁੰਦੀਆਂ,
ਕਿਸੇ ਦੇ——-ਜਿਸਮ ਨੂੰ——-ਪਾ ਲੈਣਾ,
ਕਹਿੰਦੇ, ਇਹ ਕਦੇ ਮੁਹੱਬਤਾਂ ਨਹੀ ਹੁੰਦੀਆਂ,
ਮੁਹੱਬਤ ,ਚ ਰੂਹ ਤੋ ਰੂਹ ਤੱਕ ਹੁੰਦਾ ਉਤਰਨਾ,
ਬਸ——-ਇਹੋ ਪਾਕ—ਪਵਿੱਤਰ
ਰਿਸ਼ਤੇ ਦੀਆਂ———ਨਿਸ਼ਾਨੀਆਂ ਹੁੰਦੀਆਂ
ਵਧੀਆਂ ਜ਼ਿੰਦਗੀ ਨੂੰ——ਜਿਉਣ ਦੇ ਲਈ
ਸਾਨੂੰ—-ਇੱਕ ਗੱਲ ਸਵੀਕਾਰ ਕਰਨੀ ਪੈਣੀ
ਕਿ, ਸਭ ਕੁਝ ਸਭ ਨੂੰ ਨਹੀ ਮਿਲਦਾ ਹੁੰਦਾ ਏ
ਸੁੱਖਾਂ ਨਾ ਤਕਲੀਫ਼ਾਂ ਵੀ ਸਹਿਣੀਆਂ ਪੈਂਦੀਆਂ
ਹੋਰ ਜ਼ਿਆਦਾ ਸੁੱਖ ਲੈਣ ਦੀ, ਲਾਲਸਾ ਵਿੱਚ
ਦੁੱਖ-ਤਕਲੀਫ਼ਾਂ ਜਨਮ ਲੈੰਦੀਆਂ ਰਹਿੰਦੀਆਂ,
ਬੰਦਾ ਭਾਵੇਂ ਕਿੰਨੀ ਅਜ਼ਾਦ ਸੋਚ ਦੇ ਕਿਉਂ ਨਾ ਹੋਵੇ
ਮਜਬੂਰੀਆਂ, ਨਾਗਵਲ਼ ਪਾ ਕੇ, ਜਕੜ ਲੈਂਦੀਆਂ,
ਛੱਡ ਪਰਾਂ ਦੀਪ ਰੱਤੀ ਇੰਨਾਂ ਸਾਰੀਆਂ ਗੱਲਾਂ ਨੂੰ
ਜੇ ਕੋਈ ਨਾ ਸਮਝੇ,ਖੁਦ ਨਿਭਾਉਣੀਆਂ ਪੈਂਦੀਆਂ
ਦੀਪ ਰੱਤੀ ✍️