ਚੁੱਪ-ਚੁਪੀਤੇ, ਜਿਹੜੇ ਕਰਦੇ ਰਹਿਣ, ਮਿਹਨਤਾਂ
ਕਹਿੰਦੇ, “ ਉਹਨਾਂ ਦੇ ਕੰਮ, ਬੋਲਿਆਂ ਕਰਦੇ ਆ
ਚੜ੍ਹ-ਅਸਮਾਨੀ, ਜਿਹੜੇ ਬਹੁਤਾ ਹੀ, ਗਰਜਣ
ਨਾਲ ਹਵਾਵਾਂ ਉੱਡ ਜਾਵਣ,ਨਾ ਓਹ, ਵਰਦੇ ਆ
ਕਿਸੇ ਦੀ, ਵੇਖ ਤਰੱਕੀ, ਐਵੇਂ, ਸੜਦੇ ਨਹੀ ਹੁੰਦੇ
ਕਾਂਵਾਂ ਦੇ ਆਖੇ, ਕਦੇ, ਢੱਗੇ, ਮਰਦੇ ਨਹੀ, ਹੁੰਦੇ
ਲੰਬਾਂ ਧਾਗਾ,ਲੰਬੀ ਜ਼ੁਬਾਨ ਉਲ਼ਝ ਹੀ ਜਾਂਦੀ ਏ
ਲਪੇਟ ਧਾਗਾ, ਜ਼ੁਬਾਨ ਕਾਬੂ ਚ ਰੱਖਣੀ ਹੁੰਦੀ ਏ
ਕਿਰਪਾਨ ਗੰਡਾਸਿਆਂ ਦੇ ਟੱਕ ਭਰ ਹੀ ਜਾਂਦੇ ਆ
ਬੋਲ-ਕਬੋਲ ਬੋਲਿਆ ਦੇ, ਫੱਟ ਨਾ ਭਰ ਹੁੰਦੇ ਆ
ਸਿੱਖਦਾ ਨਹੀ ਇੱਥੇ ਕੋਈ ਸਬਰਾਂ ਵਿੱਚ ਰਹਿਣਾ
ਹੰਕਾਰੀ ਬੰਦੇ ਦੇ ਬੋਲ, ਹਮੇਸ਼ਾ ਮੈਂ ਵਿੱਚ ਹੁੰਦੇ ਆ
ਬਰਸਾਤ ਪੈਣ ਤੇ ਨਿਕਲਣ ਆਉਣ ਜੋ, ਭਮੱਕੜ
ਇਹ ਵੀ ਸਾਨੂੰ, ਕੁੱਝ, ਸਮਝਾ ਜਿਹਾ, ਜਾਂਦੇ ਆ
ਕਹਿੰਦੇ, ਜਦੋਂ ਕਿਸੇ ਦੇ ਨਿਕਲਣ ਆਉਣ, ਖੱਭ
ਓਹ ਫਿਰ, ਥੋੜ੍ਹੀ ਕੁ ਦੇਰ ਦੇ ਮਹਿਮਾਨ ਹੁੰਦੇ ਆ
ਕਿੰਨੇ ਫ਼ਰੇਬੀ ਹੋ ਗਏ, ਇਸ ਦੌਰ ਦੇ ਜੁਗਨੂੰ ਵੀ
ਚਾਨਣ ਵਿਖਾ, ਖੁਦ ਹਨੇਰੇ ਵੱਲ ਭੱਜ ਜਾਂਦੇ ਆ
ਸਾਰੀ ਦੁਨੀਆ ਦਾ, ਸਭ ਤੋਂ, ਖ਼ੂਬਸੂਰਤ ਸੰਗੀਤ
ਆਪਣੇ ਦਿਲ ਦੀ ਹਰਟ ਵੀਟ,ਧੜਕਣ ਹੁੰਦਾ ਐ
ਕਿਉਂ ਕਿ ਇਸ ਨੂੰ ਖੁਦ ਵਾਹਿਗੁਰੂ-ਭਗਵਾਨ ਨੇ
ਆਪਣੇ ਹੱਥੀ Compose ਕਰਿਆ ਹੁੰਦਾ ਐ,
ਜਦੋ ਦੂਸਰਿਆਂ ਨੂੰ, ਹੋ ਜੇ, ਸਮਝਾਉਣਾ ਮੁਸ਼ਕਲ
ਫਿਰ,ਦੀਪ ਰੱਤੀ ਖੁਦ ਨੂੰ ਹੀ ਸਮਝਾਉਣਾ ਪੈਦਾ ਐ
ਦੀਪ ਰੱਤੀ ✍️ 📱 9815478547