ਹੋਇਆ ਨਾ ਧੋਖਾ ਤੁਹਾਡੇ ਨਾਲ ਵੋਟਾਂ ਮਾਨ ਦੇ ਨਾਂ ਤੇ ਵਟੋਰੀਆਂ ਤੇ ਮੁੱਖ ਮੰਤਰੀ ਵੀ ਬਣਾ ਤਾਂ ਦਿੱਤਾ ਪਰ ਉਹਦਾ ਰਿਮੋਟ ਦੋਨਾਂ ਲਾਲਿਆ ਕੋਲ ਆ ਦਿੱਲੀ,ਕਿਸਮਤ ਤਾਂ ਪੰਜਾਬ ਸਿਆਂ ਤੇਰੀ ਮਾੜੀ ਆ ਪਹਿਲਾਂ ਕਹਿੰਦੇ ਸੀ ਮਾਇਨਿੰਗ ਚੋਂ ਕੱਢਾਂਗੇ ਹਜਾਰ ਕਰੋੜ, ਸਰਾਬ ਚੋ ਦੁੱਗਣੇ ਤੇ
ਹੁਣ ਫਟਾ ਫਟ ਰੱਖੀ ਜਾਂਦੇ ਨੇ ਪੰਜਾਬ ਨੂੰ ਗਿਰਵੀ ਤੇ ਚੱਕੀ ਜਾਂਦੇ ਨੇ ਕਰਜਾ।
ਕਹਿੰਦੇ ਸੈਂਟਰ ਤੋਂ ਆਏ ਫੰਡ ਮੈਚਿੰਗ ਗਰਾਂਟਾਂ ਨਾ ਹੋਣ ਕਰਕੇ ਬਿਨ ਵਰਤੋਂ ਕੀਤੇ ਹੀ ਵਾਪਿਸ ਹੋ ਗਏ। ਪਹਿਲਾਂ ਕੇਂਦਰੀ ਹੈਲਥ ਸਕੀਮ ਦਾ ਨਾਂ ਬਦਲ ਆਮ ਆਦਮੀ ਕਲੀਨਿਕ ਤੇ ਨਾਲ ਜੜਤੀ ਮੁੱਖ ਮੰਤਰੀ ਦੀ ਫੋਟੋ।ਸੈਂਟਰ ਨੇ ਪੈਸੇ ਨੀ ਦਿੱਤੇ ਕਿ ਸਾਡੀ ਸਕੀਮ ਦਾ ਤੁਸੀਂ ਨਾ ਬਦਲਤਾ।ਹੁਣ ਤਾਂ ਪੰਜਾਬ ਤੇ ਪ੍ਰਮਾਤਮਾ ਹੀ ਮਿਹਰ ਕਰੇ।
ਅੱਜ ਸੋਸਲ ਮੀਡੀਆ ਤੇ ਪੰਜਾਬ ਦੀ ਆਪ ਪਾਰਟੀ ਦੇ ਵਰਕਰਾਂ ਨੂੰ ਦਿੱਲੀ (ਲਾਲਾ ਨੰ ਟੂ )ਗੈਂਗਸਟਾਰ ਹੰਕਾਰ ਸੀਸੋੜਿਆ
ਸਤਾਈ ਚੋਣ ਚੈਪਟਰ ਦੀ ਤਿਆਰੀ ਕਰਵਾਉਣ ਪੰਜਾਬ ਆਏ ਹੋਏ ਨੇ।
ਇੱਕ ਤਾਂ ਇਹਨਾਂ ਕੋਲ ਦਿੱਲੀ ਸਕੂਲ ਤੇ ਜੇਲ ਦਾ ਤਜ਼ਰਬਾ ਹੈ ਇਹੇ ਪੰਜਾਬੀ ਵਰਕਰਾਂ ਨੂੰ ਚੌਣਾਂ ਜਿੱਤਣ ਦੇ ਤਰੀਕੇ ਦੱਸਣ ਤੇ ਪੰਜਾਬ ਨੂੰ ਫਿਰ ਦਿੱਲੀ ਦੇ ਧਾੜਵੀ ਲੁੱਟਣ ਕੁੱਟਣ ਆਏ ਨੇ ਦੇਖੋ ਹੰਕਾਰ ਚ ਸਰੇਆਮ ਆਪਣੀ ਆਪ ਪਾਰਟੀ ਬੌਕਰੀਆ ਦੇ ਇਕੱਠ ਨੂੰ ਤਕਰੀਰ ਚ ਗੁੰਡਾ ਲਹਿਜੇ ਚ ਆਦੇਸ਼ ਦੇ ਰਹੇ ਹਨ ਕਿ ਸਤਾਈ ਦੀ ਚੋਣ ਸਾਮ, ਦਾਮ, ਦੰਡ, ਭੇਦ, ਲੜਾਈ, ਗਾਲ ਦੁਪੜ ਜਾਣੀ ਕਿ ਕੋਈ ਵੀ ਹੀਲਾ ਵਰਤੋ ਧੱਕੇ ਧੋਲੇ ਨਾਲ ਚੋਣ ਜਿੱਤਣੀ ਹੈ, ਤੁਸੀਂ ਤਿਆਰ ਹੋ ਤੇ ਜੋਸ਼ ਭਰਨ ਲਈ ਉਹਨਾਂ(workers) ਤੋਂ ਹਾਂ ਵੀ ਕਹਾਉਂਦੇ ਨੇ ਤੇ ਦੂਜਾ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਹਮਣੇ ਬਿਠਾ ਕੇ ਜਲੀਲ ਕਰ ਰਹੇ ਨੇ ਇਹ ਇਕੱਲੇ ਮੁੱਖ ਮੰਤਰੀ ਦੀ ਹੀ ਬੇਜ਼ਤੀ ਨਹੀਂ ਸਗੋਂ ਉਹਨਾਂ ਨਾਲ ਇਸ ਤਰਾਂ ਦਾ ਵਿਵਹਾਰ ਕਰਕੇ ਸਾਡੇ ਪੰਜਾਬ ਦੀ ਤੋਹੀਨ ਕੀਤੀ ਹੈ,ਇਹ ਦਿੱਲੀ ਦੇ ਹੰਕਾਰੇ ਹੋਏ ਲਾਲੇ ਨੇ ਜੋ ਪੰਜਾਬ ਦੀ ਲੁੱਟਮਾਰ ਕਰ ਰਹੇ ਹਨ ਪੰਜਾਬ ਦਾ ਪੈਸਾ ਆਮ ਆਦਮੀ ਪਾਰਟੀ ਲਈ ਦਿੱਲੀ ਚ ਪਾਣੀ ਵਾਂਗ ਵਹਾ ਰਹੀ ਹੈ।ਪਤਾ ਨਹੀਂ ਮਾਨ ਸਾਬ ਦੀ ਐਨੀ ਕੀ ਮਜਬੂਰੀ ਹੈ ਇਹਨਾਂ ਦੇ ਥੱਲੇ ਲੱਗਣ ਦੀ ਇੱਕ ਇੱਕ ਕਰਕੇ ਉਹ ਸਕਤੀਆ ਖੋਹੀ ਜਾ ਰਹੇ ਹਨ
ਤੇ ਤੀਸਰਾ ਸਵਾ ਸੋ ਤੋਂ ਵੱਧ ਬੰਦੇ ਗੈਰਕਾਨੂੰਨੀ ਤੌਰ ਤੇ ਹਰੇਕ ਵਿਭਾਗ ਫਾਇਲਾਂ ਚੈਕ ਕਰਨ ਤੇ ਲਾਏ ਹੋਏ ਹਨ ਜੋ ਹੁਕਮ ਦਿੱਲੀ ਵਾਲੇ ਆਕਾ ਦਾ ਉਹੀ ਮੰਨਿਆ ਜਾਣਾ ਤੇ ਮੰਤਰੀਆਂ ਕੋਲ ਫਾਇਲਾਂ ਕੇਜਰੀਮਈ ਕਰਕੇ ਜਾਂਦੀਆਂ ਹਨ ਉਹ ਤੇ ਕਾਠ ਦੇ ਘੁੱਗੂ ਹਨ ਕਿਉਕਿ ਉਹਨਾਂ ਸਾਰਿਆਂ ਦੀ ਜਮੀਰ ਲਾਲਾ ਜੀ ਦੇ ਲੋਕਰ ਚ ਰੱਖ ਦਿੱਤੀ ਗਈ ਹੈ ਤੇ ਸਾਰੇ ਮੰਤਰੀ ਸੰਤਰੀ ਤੇ ਅਫਸਰਸਾਹੀ ਦਾ ਆਪਣਾ ਦਿਮਾਗ ਹੈਂਗ ਕਰ ਕੇਜਰਮਈ ਚਿੱਪਾਂ ਇੰਨਸਟਾਲ ਕੀਤੀਆਂ ਹੋਈਆਂ ਨੇ ਜਿਹਨਾਂ ਦੇ ਸੋਫਟਵੇਅਰ ਦੀ ਕਮਾਂਡ ਲਾਲਾ ਵਨ ਐਂਡ ਟੂ ਕੋਲ ਹੈ ਉਹ ਤਾਂ ਦੋਵੇਂ ਜੇਲ
ਅੰਦਰੋ ਵੀ ਸੋਫਟਵੇਅਰ ਨਾਲ ਪੰਜਾਬ ਸਰਕਾਰ ਦਾ ਉ ਟੀ ਪੀ ਭੇਜਦੇ੍ ਹਰੇ ਨੇ।
ਤਦ ਹੀ ਤਾਂ ਫਾਈਲਾਂ ਅੱਗੇ ਚਲਦੀਆਂ ਰਹੀਆ ਨੇ।
ਵੱਡੇ ਲਾਲਾ ਜੀ ਕਹਿੰਦੇ ਮੈਨੂੰ ਇੰਡਸਟਰੀ ਦਾ ਤਾਂ ਪਤਾ ਨਹੀਂ ਕੈਸੇ ਚਲਤੀ ਹੈ੍ ਸਾਇਦ ਕਿਸੇ ਮੀਟਿੰਗ ਨੂੰ ਸੰਬੋਧਨ ਕਰ ਰਹੇ੍ ਸਨ, ਫਿਰ ਤਾਂ ਖੇਤੀ ਵੀ੍ ਨਹੀਂ ਆਉਂਦੀ, ਲੈਂਡ ਦੀ ਪੂਲਿਗ ਕਿਹੜਾ ਆਉਦੀ ਹੋਊ, ਬੱਸ ਤੁਹਾਨੂੰ ਤਾਂ ਟੈਕਸ ਹੀ ਆਉਦੇ ਨੇ ਹਾਂ ਸੱਚ ਮੈਂ ਤਾਂ ਭੁੱਲ ਹੀ ਗਿਆ ਸੀ ਕਸਮੀਰ ਚ ਗੁਰੂ ਦੀ ਸ਼ਹੀਦੀ ਸਤਾਬਦੀ ਤੇ ਸਾਡੇ ਤਾਂ ਪੈਰ ਹੀ ਥਿੱੜਕ ਪਏ ਪਰ ਮੰਤਰੀ ਤਾਂ ਸਿੱਖਿਆ ਵਿਭਾਗ ਵਾਲੇ ਸਨ ਪਰ ਗੁਰੂ ਨੇ ਸਮੱਤ ਬਖਸੀ ਅਕਾਲ ਤਖਤ ਸਾਹਿਬ ਤੋਂ ਭੁੱਲ ਬਖਸਾ ਆਏ ਤੇ ਤਨਖਾਹ ਵੀ ਪੂਰੀ ਕਰ ਲਈ ਇੱਕ ਨਿਮਾਣਾ ਸਿੱਖ ਬਣ ਕੇ ਤਾਂ ਹੀ ਤਾਂ ਕਹਿੰਦੇ ਆ ਕਿ ਮਨੁੱਖ ਗਲਤੀ ਦਾ ਪੁੱਤਲਾ ਹੈ।
ਸਾਰੀ ਦੁਨੀਆਂ ਚ ਮੁੱਖ ਮੰਤਰੀ ਦੀ ਬੇਹੱਦ ਕਿਰਕਾਰੀ ਹੋ ਰਹੀ ਹੈ ਕਿ ਮੁੱਖ ਮੰਤਰੀ ਸਿਰਫ ਲੱਕੜ ਦੀ ਮੋਹਰ ਹੀ ਹੈ,ਮੈਂ ਸਮਝਦਾ ਹਾਂ ਪੰਜਾਬ ਦੇ ਲੋਕਾਂ ਨੇ ਭਗਵੰਤ ਨੂੰ ਵੋਟਾਂ ਪਾ ਕੇ ਜਿਤਾਇਆ ਨਾ ਕਿ ਦਿੱਲੀ ਦੇ ਕਨਵੀਨਰ ਨੂੰ,
ਹਾਂ ਸੱਚ ਗੱਲ ਤਾਂ ਇਹ ਵੀ ਕਰਨ ਵਾਲੀ ਹੈ ਜਦੋਂ ਵੀ ਦਿੱਲੀ ਵਾਲੇ ਆਕਾ ਆਉਂਦੇ ਹਨ ਤਾਂ ਪੰਜਾਬ ਚ ਪ੍ਰੋਜੈਕਟਾਂ ਉਦਘਾਟਨ ਵੀ ਕੇਜਰਮਈ ਜਾਂ ਸਿਸੋਧੀਆਮਈ ਹੋ ਜਾਂਦੇ ਨੇ ਅਖੀਰ ਚ ਨਿੱਕਾ ਜਿਹਾ ਮੁੱਖ ਮੰਤਰੀ ਦਾ ਨਾ ਹੁੰਦਾ ਚਾਹੇ ਉਦਘਾਟਨ ਸਕੂਲ ਚ ਟੱਟੀਆਂ ਦੀ ਮੁਰੰਮਤ ਦੇ ਹੀ ਹੋਣ।
ਅੰਤ ਚ ਦੇਖਣ ਵਾਲੀ ਗੱਲ ਪੰਜਾਬੀਓ ਇਹ ਹੈ ਕਿ ਕਿੱਡਾ ਗੱਡਵਾਂ ਬਹੁਮਤ ਤੁਸੀਂ ਇੱਕ ਭਗਵੰਤ ਕਰਕੇ ਦਿੱਤਾ ਜਿਹੜਾ ਹੁਣ ਆਪ ਨੇ ਖੂੰਜੇ ਲਾਇਆ ਪਿਆ ਤੁਸੀਂ ਦੇਖਿਆ ਹੋਣਾ ਖਬਰਾਂ ਚ ਦਿੱਲੀ ਵਾਲੇ ਜਾਂ ਅਮਨ ਅਰੋੜਾ ਪਾਰਟੀ ਪ੍ਰਧਾਨ ਇੰਝ ਟਿੱਪਣੀ ਤੇ ਪ੍ਰੈਸ ਨਾਲ ਵਿਵਹਾਰ ਕਰਦਾ ਜਿਵੇਂ ਮੁੱਖ ਮੰਤਰੀ ਉਹ ਹੋਵੇ ਖਾਸਕਰ ਜਦੋਂ ਦਿੱਲੀ ਵਾਲੇ ਆਏ ਹੋਣ।ਵੈਸੇ ਹੁਣ ਤਾਂ ਇੱਕ ਕਿਸਮ ਦਾ ਮੋਹਰਾ ਬਣਾ ਕੇ ਵਰਤ ਰਹੇ ਨੇ ਦਿੱਲੀ ਵਾਲੇ ਖੇਡ ਤੇ ਉਹਨਾਂ ਪਹਿਲਾਂ ਹੀ ਰਚਦਿੱਤੀ ਸੀ ਜਦੋਂ ਪੰਜਾਬ ਦੇ ਸਾਰੇ ਸੀਨੀਅਰ ਆਗੂਆਂ ਨੂੰ ਅੱਖੋ ਪਰੋਕੇ ਕਰਕੇ ਜਾਂ ਤਾਂ ਨਵਿਆਂ ਵਿਧਾਇਕਾਂ ਨੂੰ ਮੰਤਰੀ ਮੰਡਲ ਚ ਲਿਆ ਤਾਂ ਕਿ ਕਨਵੀਨਰ ਤੋਂ ਬਾਹਰ ਨਾ ਜਾਣ
ਤੇ ਜਾਂ ਉਹ ਜੋ ਮੁੱਖ ਮੰਤਰੀ ਦੇ ਖੇਮੇ ਵਾਲੇ ਨਹੀਂ ਸਨ ਤੇ ਜਿਹੜੇ ਮੁੱਖ ਮੰਤਰੀ ਦੇ ਨਜਦੀਕੀ ਸਨ ਉਹਨਾਂ ਤੋਂ ਵਜੀਰੀਆਂ ਖੋਹ ਲਈਆਂ ਤੇ ਮੁੱਖ ਮੰਤਰੀ ਨੂੰ ਵੱਤਰ ਜਿਹਾ ਕਰ ਲਿਆ ਗਿਆ ਫਿਰ ਪ੍ਰਧਾਨਗੀ ਵੀ ਭਗਵੰਤ ਤੋਂ ਖੋਹ ਅਮਨ ਅਰੋੜੇ ਨੂੰ ਦੇ ਦਿੱਤੀ। ਸੋ ਇਸ ਤਰਾਂ ਚਲ ਰਹੀ ਹੈ ਸੀ ਐਮ ਬਨਾਮ ਹਾਈ ਕਮਾਂਡ ਤੇ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਪ੍ਰੈਸ਼ਰ ਬਿੰਲਡਿੰਗ ਟੂਲ। ਵਿਧਾਨ ਸਭਾ ਸਪੀਕਰ ਸੰਧਵਾਂ ਤੇ ਅਮਨ ਅਰੋੜਾ ਵੀ ਲੈ ਰਹੇ ਨੇ ਸੀ ਐਮ ਦੀ ਕੁਰਸੀ ਦੇ ਖੁਆਬ।
ਡਾ ਜਸਵੀਰ ਸਿੰਘ ਗਰੇਵਾਲ