ਬਚਪਨ ‘ਚ ਦਿਵਾਲੀ ਦਾ ਹੁੰਦਾ ਸੀ ਬੜਾ ਚਾਅ,
ਮਾਂ ਦੇ ਹੱਥਾਂ ਦੀ ਮਠਿਆਈ ਦੋਸਤਾਂ ਦਾ ਸਾਥ,
ਹੱਥਾਂ ਚ ਚਮਕਦੀ ਹੋਈ ਫੁੱਲ ਝੜੀ
ਚਿਹਰੇ ‘ਤੇ ਖੁਸ਼ੀ ਚਮਕ ਤੇ ਮੁਸਕਾਨ ,ਨਾਲ ਜਦੋਂ ਰਲਦਾ ਸੀ ਸਾਰਾ ਪਰਿਵਾਰ,
ਦਿਵਾਲੀ ਦਾ ਤਿਉਹਾਰ ਬਣ ਜਾਂਦਾ ਸੀ ਯਾਦਗਾਰ।
ਆਉਂਦੀ ਤਾਂ ਹੁਣ ਵੀ ਦਿਵਾਲੀ ਏ ਹਰ ਸਾਲ ,
ਪਰ ਮਿਠਾਈ ਹੁਣ ਤਸਵੀਰ ਬਣ ਕੇ ਰਹਿ ਗਈ , ਮਿਲਣੀਆਂ ਹੋ ਗਈਆਂ ਫੋਨ ਕਾਲਾਂ ‘ਤੇ।
ਇਹ ਖੁਸ਼ੀ ਪਿਆਰ ਤੇ ਮਿਲਾਪ ਦੇ ਪ੍ਰਤੀਕ ਤਿਉਹਾਰ,
ਰਹਿ ਗਏ ਬਸ ਹੁਣ ਰਸਮ ਰਿਵਾਜ ਤੇ ਖਿਆਲਾ ‘ਚ।
ਮੇਰਾ ਤਾਂ ਬਸ ਇਹੋ ਸੁਝਾਓ, ਆਪਣੇ ਆਪ ਨੂੰ ਇਨਾ ਵਿਅਸਤ ਨਾ ਬਣਾਓ,
ਤਿਉਹਾਰ ਦੇ ਮਹੱਤਵ ਨੂੰ ਐਵੇਂ ਨਾ ਗਵਾਓ,
ਇਹੀ ਤਾਂ ਹੁੰਦੇ ਨੇ ਖੁਸ਼ੀ ਤੇ ਮਿਲਾਪ ਦੇ ਮੌਕੇ,
ਇਹਨਾਂ ਅਨਮੋਲ ਪਲਾਂ ਨੂੰ ਰਲ ਮਿਲ ਕੇ ਮਨਾਓ।

ਸ਼ੀਲੂ
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ