ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਾਪੁ ਸਾਹਿਬ ਦੇ ਪਹਿਲੇ ਛੰਦ ਵਿਚ ਹੀ ਇਉਂ ਸਪਸ਼ਟ ਸ਼ਬਦਾਂ ਵਿਚ ਸਮਝਾਇਆ ਹੈ।
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਪਹਿਨ ਜਿਹ।
ਤੇ ਆਖਿਰ ਵਿਚ
ਤ੍ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਿਤ।
ਛੰਦ ਦੀ ਆਖਰੀ ਤੁਕ ਜੋਂ ਬੜੇ ਧਿਆਨ ਦੀ ਮੁਥਾਜ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਕਹਿ ਰਹੇ ਹਨ ਕਿ ਸਾਰੇ ਹੀ ਨਾਮ ਤੇਰੇ ਹਨ। ਹੇ ਪ੍ਰਭੂ ਇਹਨਾਂ ਸਾਰਿਆਂ ਨੂੰ ਹੀ ਕੌਣ ਬਿਆਨ ਕਰਕੇ ਦਾਅਵਾ ਕਰ ਸਕਦਾ ਹੈ ਕਿ ਕਿਹੜਾ ਵਧੇਰੇ ਚੰਗਾ ਜਾਂ ਵਧੇਰੇ ਠੀਕ ਹੈ। ਜਪਣ ਵਾਲੇ ਦੀ ਆਪਣੀ ਰੁਚੀ ਉਤੇ ਵੀ ਨਿਰਭਰ ਕਰਦਾ ਹੈ। ਪ੍ਰਭੂ ਤਾਂ ਨੇਤਾ ਨੇਤਾ ਇਹ ਨਹੀਂ ਇਹ ਨਹੀਂ ਹੀ ਹੈ। ਪਰ ਸਿਆਣੇ ਸੂਝਵਾਨ ਪੁਰਖ ਸਦਾ ਤੇਰੇ ਕਰਮ ਨਾਮ ਅਰਥਾਤ ਕਿਰਤੀ ਨਾਮ ਨੂੰ ਹੀ ਵਰਨਣ ਕਰਦੇ ਆਏ ਹਨ।
ਰਾਧਾ ਸਵਾਮੀਆਂ ਦੇ ਸਾਹਮਣੇ ਇਕ ਹੀ ਸਵਾਲ ਹੈ ਕਿ ਜਿਵੇਂ ਕਿਵੇਂ ਹਰੀ ਦੇ ਹੋਰ ਸਾਰੇ ਨਾਮਾਂ ਨੂੰ ਪਿੱਛੇ ਸੁਟਿਆ ਜਾਵੇ ਤੇ ਨਾਦ ਨੂੰ ਹੀ ਸੱਚੇ ਨਾਮ ਦੇ ਤੌਰ ਤੇ ਪੇਸ਼ ਕੀਤਾ ਜਾਵੇਂ ਭਾਵੇਂ ਇਉਂ ਕਰਨਾ ਕਿਸੇ ਤਰ੍ਹਾਂ ਵੀ ਦਰੁਸਤ ਬਾਤ ਨਾ ਹੋਵੇ। ਉਤਲੀ ਵਿਚਾਰ ਦਾ ਸਿੱਟਾ ਨਾਮ ਦੇ ਦੋ ਰੂਪ ਕਿਰਤੀ ਤੇ ਸਤਿ ਵਰਣਾਤਮਕ ਤੇ ਧੁਨਾਤਮਕ ਆਦਿਕ ਬਨਾਣੇ ਗਲਤ ਗੱਲ ਹੈ। ਇਥੇ ਇਕ ਹੋਰ ਨੋਟ ਕਰਨ ਵਾਲੀ ਗੱਲੀ ਖ਼ਾਸ ਗੱਲ ਹੈ।
ਸਤਿਨਾਮ ਤੇਰਾ ਪਰਾ ਪਰਬਲਾ
ਦੇ ਅਰਥ ਸਮਝਣੇ ਜੋਂ ਇਉਂ ਹਨ
ਹੇ ਪਰਮਾਤਮਾ ਤੇਰਾ ਮੁਢਲਾ ਨਾਮ ਹੈ। ਸਤਿ ਨਾ ਕਿ ਸਤਿਨਾਮ।
ਭਾਰਤੀ ਪਰੰਪਰਾ ਵਿਚ ਨਿਰਗੁਣ ਨੂੰ ਤਿੰਨ ਨਾਮ ਦਿਤੇ ਗਏ ਹਨ ਸਤਿ, ਚਿੱਤ, ਅਨੰਦ, ਅਰਥਾਤ ਸਦੀਵੀ ਹੌਂਦ ਸੂਝ ,ਸੁਰਿਤ ਅਤੇ ਅਨੰਦ। ਗੁਰੂ ਜੀ ਨੇ ਇਥੇ ਇਕੋ ਹੀ ਵਰਤਿਆ ਹੈ। ਸਤਿ, ਸਦੀਵੀ ਹੌਂਦ ਵਾਲਾ ਕਿਉਂਕਿ ਬਾਕੀ ਦੋਵੇਂ ਇਸ ਸਤਿ ਵਿਚ ਹੀ ਸਮਝ ਲੈਣੇ ਹੁੰਦੇ ਹਨ।
ਜੇ ਪਰਮਾਤਮਾ ਦੇ ਸੁਰਤਿ ਹੋ ਤਾਂ ਉਹ ਸਦੀਵੀ ਵੀ ਹੈ ਤੂ ਅਨੰਦ ਸਰੂਪ ਵੀ ਹੈ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18