ਪੰਜਾਬੀ ਫਿਲਮ ਇੰਡਸਟ੍ਰੀਜ ਦੇ ਨਾਮਵਰ ਡਾਇਰੈਕਟਰ ਤੇ ਪ੍ਰੋਡਿਊਸਰ ਜਗਦੇਵ ਢਿੱਲੋ ਜੀ ਦੀ ਕੁਝ ਸਮਾਂ ਪਹਿਲਾ ਆਈ ਮੂਵੀ “ਕੂਹਣੀ ਮੋੜ” ਕਾਫੀ ਚਰਚਾ ਵਿਚ ਰਹੀ। ਜਿਸ ਨੂੰ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਗਿਆ। ਓਹ ਸਮਾਜਿਕ ਤਾਣੇ ਬਾਣੇ ਤੋ ਬਾਖੂਬੀ ਜਾਣੂ ਹਨ ਤੇ ਆਪਣੀ ਸੂਖਮ ਸੋਚ ਸਦਕਾ ਇਸ ਤੇ ਕੰਮ ਕਰਦੇ ਹਨ।
ਓਨਾਂ ਗੱਲਬਾਤ ਦੌਰਾਨ ਦੱਸਿਆਂ ਕਿ ” ਅਧੂਰੇ ਚਾਅ” ਫੀਚਰ ਫ਼ਿਲਮ ਦੀ ਸੂਟਿੰਗ ਜਲਦ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਵੇਗੀ। ਓਨਾਂ ਕਿਹਾ ਜਿਸ ਤਰਾਂ ਸਾਡੀਆਂ ਪਹਿਲੀਆਂ ਫੀਚਰ ਫ਼ਿਲਮਾਂ ਨੂੰ ਦਰਸ਼ਕਾਂ ਵੱਲੋ ਮਣਾਂ ਮੂਹੀ ਪਿਆਰ ਮੁਹੱਬਤ ਦਿੱਤਾ ਗਿਆ , ਉਸ ਤੋ ਵੀ ਵਧ ਕੇ ਪਿਆਰ ਮੁਹੱਬਤ ਇਸ ਫੀਚਰ ਫਿਲਮ ਨੂੰ ਵੀ ਦੇਣਗੇ। ਓਨਾਂ ਦੱਸਿਆ ਇਹ ਫੀਚਰ ਫ਼ਿਲਮ ਪਿਆਰ ਤੇ ਬਦਲੇ ਦੀ ਇੱਕ ਦਾਸਤਾਨ ਪੇਸ਼ ਕਰਦੀ ਹੈ ਅਤੇ ਸਮਾਜਿਕ ਗੰਭੀਰ ਵਿਸ਼ਿਆਂ ਨੂੰ ਉਜਾਗਰ ਕਰਦੀ ਹੈ।
ਇਸ ਫੀਚਰ ਫ਼ਿਲਮ ਵਿਚ ਮੁੱਖ ਭੂਮਿਕਾ ‘ਚ ਮੰਝੇ ਅਦਾਕਾਰ ਨਵਰੋਜ,ਅਦਾਕਾਰਾ ਈਸ਼ਾਂ ਅਹੂਜਾ, ਹੈਰੀ ਬਰਾੜ, ਮੋਨਟੀ ਸ਼ਰਮਾਂ, ਦੇਵ ਮਲਿਕ, ਜਸਵਿੰਦਰ ਕੌਰ, ਮਲਕੀਤ ਕਿੱਟੀ ਤੇ ਜਗਜੀਤ ਜੱਗੀ ਆਦਿ ਵੱਲੋ ਆਪਣੀ ਵਿਲੱਖਣ ਅਦਾਕਾਰੀ ਦੇ ਜੌਹਰ ਦਿਖਾਏ ਹਨ। ਇਸ ਤੋ ਇਲਾਵਾ ਸਟੋਰੀ ਤੇ ਸਕ੍ਰੀਨ ਪਲੇਅ ‘ਚ ਯੋਗਦਾਨ ਨਵਸ਼ਾਨ ਢਿੱਲੋ ਜੀ ਦਾ ਹੈ। ਇਸ ਫੀਚਰ ਫ਼ਿਲਮ ‘ਚ ਕਰੇਵਟ ਡਾਇਰੈਕਟਰ ਭਾਰਤੀ ਦੱਤ, ਆਰਟ ਡਾਇਰੈਕਟਰ ਗਗਨ ਤੇ ਬਲਕਰਨ ਸਿੰਘ ਲੰਬੂ ਅਤੇ ਮੇਕਅਪ ਮੈਨ ਸੁਰਿੰਦਰ ਸੋਹਣਾ ਜੀ ਹਨ। ਜੇਕਰ ਖਾਸ ਤੌਰ ਤੇ ਕਾਸਟਿੰਗ ਜਸਵਿੰਦਰ ਕੌਰ ਢਿੱਲੋ ਚੋਣ ਵੱਲੋ ਕੀਤੀ ਗਈ।
ਪਾਲੀਵੁੱਡ ਦੇ ਚਰਚਿਤ ਕੈਮਰਾਮੈਨ ਪਰਮਿੰਦਰ ਪੈਰੀ ਜੀ ਖੂਬਸੂਰਤ ਫਿਲਮਾਂਕਣ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਹੈ। ਇਹ ਫੀਚਰ ਫ਼ਿਲਮ ਦਾ ਫ਼ਰੀਦਕੋਟ ਜ਼ਿਲੇ ਦੀ ਵੱਖ ਵੱਖ ਖੂਬਸੂਰਤ ਲੋਕੇਸ਼ਨ ਤੇ ਫਿਲਮਾਂਕਣ ਕੀਤਾ ਗਿਆ। ਇਸ ਦੇ ਪ੍ਰੋਡੈਕਸ਼ਨ ਮਨੇਜਰ ਦੀ ਜੁਮੇਵਾਰੀ ਧਰਮਿੰਦਰ ਬਾਨੀ ਵੱਲੋ ਬਾਖੂਬੀ ਢੰਗ ਨਾਲ ਨਿਭਾਇਆ ਗਿਆ, ਏਨਾਂ ਨਾਲ ਕੈਮਰਾ ਛਾਅ ਫਿਲਮਜ਼ ਤੇ ਲਾਈਟ ਇੰਦਰ ਸਿਨੇ ਲਾਈਟਸ ਪੂਰੇ ਸੈਟਅੱਪ ਤੇ ਕੰਮ ਕੀਤਾ। ਸਾਡੀ ਦੁਆਵਾਂ ਪੂਰੀ ਫਿਲਮ ਟੀਮ ਲਈ ਇਹ ਸਮਾਜਿਕ ਵਿਸ਼ਿਆਂ ਨੂੰ ਉਜਾਗਰ ਕਰਦੀਆਂ ਫ਼ਿਲਮਾਂ ਦੇ ਯੋਗਦਾਨ ਫਿਲਮ ਇੰਡਸਟ੍ਰੀਜ ਪਾਉਂਦੇ ਰਹਿਣ ਤੇ ਕਦਮ ਦਰ ਕਦਮ ਅੱਗੇ ਵਧਦੇ ਰਹਿਣ ਅਤੇ ਮੰਜ਼ਿਲਾਂ ਨੂੰ ਛੂਹਣ । ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫ਼ਿਲਮ ਜਰਨਲਿਸਟ
ਸੰਪਰਕ:- 9855155392

