ਸਿਵ ਸੀ ਬਟਾਲੇ ਦਾ, ਇਸ਼ਕ ਘੋਲ ਪੀ ਗਿਆ,
ਹਰਜੀਤ ਬਾਜਾਖਾਨਾ, ਖੇਡ ਅੱਖਾਂ ਮੀਚ ਗਿਆ।
ਧਿਆਨ ਚੰਦ ਜਾਦੂਗਰ, ਹਾਕੀ ਅਖਵਾ ਗਿਆ,
ਸੀਹਾਂ ਸਿੰਘ ਰਾਜ ਸੱਚੀਂ ਦਿਲ ਤੇ ਹੈ ਲਾ ਗਿਆ।
ਚੈੱਕ ਕੀਤੀ ਹਾਕੀ ਕਿਤੇ, ਚੁੰਬਕ ਨਾ ਹੋਵੇ ਜੀ,
ਧਿਆਨ ਚੰਦ ਜਿਹਾ ਧਿਆਨ, ਸੀਹਾਂ ਸਿੰਘ ਹੋਵੇ ਜੀ।
ਮੂਹਰੇ ਲਾ ਲਈ ਦੁਨੀਆਂ, ਨਚਾਈ ਗਿਆ ਹਾਕੀ ਤੇ,
ਮਿਹਨਤਾਂ ਤੂੰ ਕਰ, ਰੱਬ ਬੈਠਾ ਤੇਰੀ ਰਾਖੀ ਤੇ।
ਹਾਂ ਮਿਹਨਤਾਂ ਤੂੰ ਕਰ ਰੱਬ ਬੈਠਾ ਤੇਰੀ ਰਾਖੀ ਤੇ।
ਲਿਖਤ ਮਾਸਟਰ ਰਾਜਿੰਦਰ ਸਿੰਘ
ਪਿੰਡ ਸੀਹਾਂ ਸਿੰਘ ਵਾਲਾ(ਸੰਗਰੂਰ)
9417536868