ਕੁੰਜੀਆਂ ਸਾਂਭ ਲੈ ਅੰਮੀਏਂ, ਧੀਆਂ ਕਰ ਚੱਲੀਆਂ ਸਰਦਾਰੀ।
ਸਾਥੋਂ ਹੋਰ ਨਾ ਹੋ ਸਕਣੀ, ਤੇਰੀ ਘਰ ਦੀ ਜ਼ਿੰਮੇਵਾਰੀ।
ਬਾਬਲ ਨੇ ਘਰ ਆਪਣੇ, ਧੀ ਨੂੰ ਰੱਖਿਆ ਰਾਜਕੁਮਾਰੀ।
ਮਾਂ ਤੇ ਵੀਰਾਂ ਨੇ ਰਲ਼ ਕੇ, ਡੋਲੀ ਮੇਰੀ ਖ਼ੂਬ ਸ਼ਿੰਗਾਰੀ।
ਅੱਗੇ ਘਰ ਬੇਗਾਨੇ ਵਿੱਚ, ਕੈਸੇ ਸਹੁਰੇ ਮਿਲਣ ਹੰਕਾਰੀ।
ਬਾਪੂ ਨੇ ਸਿਖਾਇਆ ਹੈ, ਮੰਨਣੀ ਕਿਤੇ ਨਹੀਂ ਲਾਚਾਰੀ।
ਅੱਜ ਸਿਰ ਮੇਰੇ ਉੱਤੇ, ਪੈ ਗਏ ਬੜੇ ਮਾਮਲੇ ਭਾਰੀ।
ਪਰ ਈਨ ਨਹੀਂ ਮੰਨਣੀ, ਕੀਤੀ ਮੈਂ ਵੀ ਖ਼ੂਬ ਤਿਆਰੀ।
ਕੀਤੀ ਉੱਚ ਪੜ੍ਹਾਈ ਹੈ, ਕਰਨੀ ਸਿੱਖੀ ਗੱਲ ਮਿਆਰੀ।
ਬੇਸ਼ੱਕ ਆਵੇ ਦਿੱਕਤ, ਬਿਲਕੁਲ ਸਹਿਣੀ ਨਹੀਂ ਖ਼ੁਆਰੀ।

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ)
9417692015.