ਧੀਆਂ ਪੁੱਤਰ ਇੱਕ ਜੈਸੇ ਨੇ, ਇਹ ਦਾਤੇ ਦੀ ਮਾਇਆ।
ਇਹ ਓਹਦੀ ਕਿਰਪਾ ਕਰਕੇ ਨੇ, ਜਿਸ ਸੰਸਾਰ ਵਿਖਾਇਆ।
ਫਰਕ ਕਰੋ ਨਾ ਧੀ-ਪੁੱਤਰ ਵਿੱਚ, ਦੋਵੇਂ ਓਸ ਬਣਾਏ।
ਜੇ ਮਾਲਕ ਮਿਹਰਾਮਤ ਕੀਤੀ, ਤਾਂ ਧਰਤੀ ਤੇ ਆਏ।
ਧੀ-ਪੁੱਤਰ ਨੂੰ ਸਾਰੇ ਮਾਪੇ, ਇੱਕੋ ਲਾਡ ਲਡਾਈਏ।
ਖਾਣ-ਪੀਣ ਹੋਵੇ ਇੱਕ ਜੈਸਾ, ਗੋਦੀ ਵਿੱਚ ਖਿਡਾਈਏ।
ਪੁੱਤਰ ਨੇ ਨਾ ਵੰਸ ਵਧਾਉਣਾ, ਧੀ ਨਾ ਕੋਈ ਪਰਾਈ।
ਜੇ ਪੁੱਤਰ ਤੇ ਜਾਨ ਛਿੜਕੀਏ, ਧੀ ਵੀ ਹੈ ਮਾਂ ਜਾਈ।
ਮਾਂ ਤੇ ਪਿਓ ਦਾ ਫ਼ਰਜ਼, ਦੁਹਾਂ ਨੂੰ ਇੱਕੋ ਜੇਹਾ ਜਾਣਨ।
ਇੱਕੋ ਜੇਹਾ ਪਿਆਰ ਮਿਲੇ, ਤੇ ਸੁਖ ਖ਼ੁਸ਼ੀਆਂ ਨੂੰ ਮਾਣਨ।
ਸਾਡਾ ਸਭ ਦਾ ਫ਼ਰਜ਼ ਇਹੋ, ਧੀ-ਪੁੱਤ ਦਾ ਫ਼ਰਕ ਮਿਟਾਈਏ।
ਭੇਦ ਤੇ ਭਾਵ ਮਿਟਾ ਕੇ, ਚੰਗੇ ਸੰਸਕਾਰ ਅਪਣਾਈਏ।

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.