ਹੁਣ ਨਿੱਕੀ ਜਹੀ ਸਮਝ ਆਉਣ ਲੱਗੀ ਹੈ,
ਕਿਉਂ ਧੀਆਂ ਦੇ ਜਨਮ ਤੋਂ ਡਰ ਲਗਦਾ ਹੈ?
ਸਾਡੀ ਸੋਚ ਹੀ ਖ਼ਰਾਬ ਹੋ ਗਈ ਹੈ,
ਧੀਆਂ ਦੀ ਨਿੱਜੀ ਜ਼ਿੰਦਗੀ ਇਸ ਕਰਕੇ ਖ਼ਤਮ ਹੋ ਗਈ ਹੈ,
ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦੀਆਂ,
ਇਸ ਕਰਕੇ ਹੀ ਧੀਆਂ ਦੇ ਜਨਮ ਤੋਂ ਡਰਦੀ ਦੁਨੀਆਂ,
ਕਦੋਂ ਤੱਕ ਧੀ ਅਸੁਰੱਖਿਅਤ ਮਹਿਸੂਸ ਕਰੇਗੀ?
ਉਸ ਨੂੰ ਵੀ ਆਪਣੇ ਨਿੱਜੀ ਜ਼ਿੰਦਗੀ ਜਿਉਂਣਾ ਹੈ,
ਕੀ ਮੁੜ ਭਰੁਣ ਹੱਤਿਆ ਵਾਲੇ ਸਮਾਜ,
ਤੁਰਨ ਦੀ ਦਿਸ਼ਾ ਵੱਲ ਹੈ?
ਸਮਝ ਆ ਜਾਵੇ ਇੱਕ ਵਾਰ ਇਹਨਾਂ ਧੀਆਂ ਦੀ ਜ਼ਿੰਦਗੀ,
ਫੇਰ ਹਿੰਮਤ ਨਹੀਂ ਪੈਂਦੀ,
ਕਿ ਇਹਨਾਂ ਨਾਲ ਕੋਈ ਉੱਚੇ ਬੋਲ ਵਿੱਚ ਵੀ ਗੱਲ ਕਰ ਜਾਵੇ,
ਬੜਾ ਹੀ ਮਾਸੂਮ ਜਿਹਾ ਜੀਵਨ ਜਿਉਂਦੀਆਂ ਨੇ ਇਹ,
ਸਮਝ ਸਾਡੀ ਸੋਚ ਦੀ ਹੈ ਜੇਕਰ ਸਮਝ ਆ ਜਾਵੇ।

ਨਾਮ ਸ਼ਾਯਰ ਹਰਮਿੰਦਰ ਸਿੰਘ
ਸਮਾਣਾ -99
ਮੌਬਾਇਲ ਨੰਬਰ 98765-55781
