ਚਾਰੇ ਪਾਸੇ ਧੁੰਦ ਹੈ ਪੱਸਰੀ, ਕੁਝ ਵੀ ਨਜ਼ਰ ਨਾ ਆਵੇ।
ਦਿਨ ਨੂੰ ਹੋਇਆ ਵੇਖ ਹਨੇਰਾ, ਜੀਅ ਮੇਰਾ ਘਬਰਾਵੇ।
ਘਰੋਂ ਨਿਕਲਣਾ ਪੈਂਦਾ, ਜੇਕਰ ਹੋਵੇ ਕੰਮ ਜ਼ਰੂਰੀ।
ਘੱਟ ਰਫ਼ਤਾਰ ਤੇ ਚੱਲੀਏ, ਭਾਵੇਂ ਕਿੰਨੀ ਹੋਵੇ ਦੂਰੀ।
ਮਜਬੂਰੀ ਜੇ ਹੋਵੇ ਤਾਂ ਫਿਰ, ਗੱਡੀ ਹੌਲੀ ਚਲਾਈਏ।
ਖ਼ੁਦ ਬਚੀਏ ਤੇ ਨਾਲੇ, ਦੂਜੇ ਲੋਕਾਂ ਤਾਈਂ ਬਚਾਈਏ।
ਸਾਈਕਲ, ਕਾਰ, ਸਕੂਟਰ, ਭਾਵੇਂ ਪੈਦਲ ਹੋਵੇ ਜਾਣਾ।
ਨਾਲ ਧਿਆਨ ਦੇ ਚੱਲੀਏ, ਪਿੱਛੋਂ ਪਵੇਗਾ ਨਾ ਪਛਤਾਣਾ।
ਸੜਕਾਂ ਉੱਤੇ ਚੱਲਣ ਲੱਗਿਆਂ, ਨਿਯਮਾਂ ਨੂੰ ਅਪਣਾਓ।
ਕਾਹਲ਼ੀ ਕਾਹਲ਼ੀ ਦੇ ਵਿੱਚ, ਐਵੇਂ ਜਾਨ ਜੋਖੋਂ ਨਾ ਪਾਓ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(94176 92015)

