ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪੜ੍ਹਾਈ ਦੀ ਗੱਲ ਚਲੀ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਗਿਆ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਬੜੇ ਸੋਹੜੇ ਇਥੇ ਸ਼ਬਦ ਲਿਖੇ ਹਨ।ਬਾਬਾ ਬੁੱਢਾ ਜੀ ਨੇ ਪੁਛਿਆ ਸਤਿਗੁਰੂ ਇਸ ਸਿੱਖ ਸੇਵਕ ਨੂ ਹੁਕਮ। ਕਾਸ ਵਾਸਤੇ ਬੁਲਾਇਆ ਗਿਆ ਹੈ। ਗੁਰੂ ਜੀ ਕਹਿਣ ਲੱਗੇ ਬਾਲਕ ਹਰਿਗੋਬਿੰਦ ਜੀ ਨੂੰ ਤਾਲੀਮ ਤੁਸੀਂ ਦੇਵੋਗੇ। ਬਾਬਾ ਜੀ ਦਾ ਉਤਰ ਸੀ ਸੱਚੇ ਪਾਤਸ਼ਾਹ ਮੈਂ ਖੇਤਾਂ ਵਿਚ ਹੱਲ ਵਾਹੁਣ ਵਾਲਾ ਹਾਂ ਤੇਰੇ ਘਰ ਦੇ ਪਸ਼ੂ ਚਾਰਨ ਵਾਲਾ ਹਾਂ ਆਪ ਜੀ ਦੇ ਖੇਤਾਂ ਦੀ ਰਖਵਾਲੀ ਕਰਨ ਵਾਲਾ ਹਾਂ। ਕੋਈ ਵਿਦਵਾਨ ਪੰਡਿਤ ਲਭੋ ਜਿਹੜਾ ਬਾਲਕ ਨੂੰ ਤਾਲੀਮ ਦੇਵੇ।
ਗੁਰੂ ਅਰਜਨ ਦੇਵ ਜੀ ਦੇ ਬਚਨ ਸਨ ਬਾਬਾ ਜੀ ਜਿਸ ਦਿਨ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਮਿਲੇ ਸੀ ਆਪ ਜੀ ਦੀ ਉਮਰ ਬਾਲ ਸੀ ਗੁਰੂ ਨਾਨਕ ਜੀ ਨੇ ਆਪ ਨੂੰ ਆਸੀਸ ਦਿੱਤੀ ਬਾਲ ਉਮਰ ਵਿਚ ਤੇ ਤੁਹਾਨੂੰ ਬਾਲਕ ਤੋਂ ਬੁੱਢੇ ਦੀ ਪਦਵੀ ਦਿੱਤੀ ਗਈ।
ਜਿਨ੍ਹਾਂ ਗੁਣਾਂ ਨਾਲ ਬੁੱਢੇ ਬਣੇ। ਬਸ ਉਹੀ ਗੁਣ ਮੇਰੇ ਪੁੱਤਰ ਨੂੰ ਸਿਖਾ ਦਿਉ।
ਧੰਨ ਗੁਰੂ ਹਰਿਗੋਬਿੰਦ ਨੂੰ
ਤਾਲੀਮ ਬਾਬਾ ਬੁੱਢਾ ਸਾਹਿਬ ਨੇ ਦਿੱਤੀ। ਇਕੱਲੀ ਵਿਦਿਆ ਨਹੀਂ ਘੋੜ ਸਵਾਰੀ ,ਸ਼ਸਤਰ ਵਿੱਦਿਆ ਤੈਰਾਕੀ, ਅਨੇਕਾਂ ਤਰ੍ਹਾਂ ਦੇ ਜਿਹੜੇ ਗੁਣ ਹਨ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਬਾਲਕ ਹਰਿਗੋਬਿੰਦ ਸਾਹਿਬ ਜੀ ਨੂੰ ਸਿਖਾਏ।
ਤਾਪ ਵੀ ਆਇਆ ਪਰ ਗੁਰੂ ਹਰਿਗੋਬਿੰਦ ਸਾਹਿਬ ਫਿਰ ਨਿਰੋਏ ਹੋਏ।
ਪਰ ਆਖੀਰ ਤੇ ਚੇਚਕ ਨੇ ਵਾਰ ਕੀਤਾ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਚੇਚਕ ਦੇ ਵਾਰ ਵੇਲੇ ਵੀ ਪ੍ਰਮਾਤਮਾ ਦਾ ਸ਼ੁਕਰ ਕਰਦਿਆਾ ਇਕ ਸ਼ਬਦ
ਉਚਾਰਿਆ।
ਨੇਤ੍ਰ ਪ੍ਰਗਾਸੁ ਕੀਆ ਗੁਰਦੇਵ।।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18