ਫ਼ਰੀਦਕੋਟ 27 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਵੱਲੋ ਧੰਨ ਧੰਨ ਬਾਬਾ ਯੋਧਾ ਦਾਸ ਜੀ ਦੀ ਸਲਾਨਾ ਬਰਸੀ ( ਮਹੋਸਾ) ਨੂੰ ਸਮਰਪਿਤ ਕੈਪ ਗੁਰਦੁਆਰਾ ਬਾਉਲੀ ਸਾਹਿਬ , ਡੇਰਾ ਬਾਬਾ ਯੋਧਾ ਦਾਸ ਜੀ, ਸੇਰ ਸਿੰਘ ਵਾਲਾ ਫ਼ਰੀਦਕੋਟ ਵਿਖੇ ਲਗਾਇਆਂ ਗਿਆਂ। ਜਿਸ ਵਿਚ ਸੰਗਤ ਵੱਲੋ ਵਧ ਚੜ੍ਹ ਕੇ ਯੋਗਦਾਨ ਪਾਇਆਂ। ਗੁਰੂਦੁਆਰਾ ਸਾਹਿਬ ਦੀ ਕਮੇਟੀ ਵੱਲੋ ਵੀ ਸੁਸਾਇਟੀ ਪੂਰਾ ਪੂਰਾ ਸਹਿਯੋਗ ਦਿੱਤਾ ਗਿਆਂ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਨੇ ਸਾਂਝੀ ਕੀਤੀ ।
ਇਸ ਸਮੇ ਸੁਸਾਇਟੀ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਸੁਖਵੀਰ ਸਿੰਘ ਰੱਤੀ ਰੋੜੀ ਜਰਨਲ ਸਕੱਤਰ, ਮਨੇਜਰ ਸਵਰਾਜ ਸਿੰਘ ਬਰਾੜ, ਹਰਜੀਤ ਸਿੰਘ, ਅਕਾਸ਼ਦੀਪ ਸਿੰਘ ਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।