ਚੜ੍ਹਿਆ ਹੈ ਅੱਜ ਸਾਲ ਨਵਾਂ,
ਜੋ ਦੋ ਹਜ਼ਾਰ ਤੇ ਪੱਚੀ।
ਚੌਵੀ ਨੇ ਇਤਿਹਾਸ ‘ਚ ਜਾਣਾ,
ਗੱਲ ਹੈ ਬਿਲਕੁਲ ਸੱਚੀ।
ਨਵੇਂ ਸਾਲ ਦੇ ਵਿੱਚ ਅਸਾਂ ਨੇ,
ਨਵੇਂ ਸੰਕਲਪ ਬਣਾਉਣੇ।
ਸਰ ਕਰ ਲੈਣਾ ਮੰਜ਼ਿਲ ਨੂੰ,
ਤੇ ਬੁਰਜ ਬਦੀ ਦੇ ਢਾਹੁਣੇ।
ਸਹਿਜ ਨਿਰੰਤਰ ਤੋਰ ਨੂੰ ਆਪਾਂ,
ਜੀਵਨ-ਲਕਸ਼ ਬਣਾਈਏ।
ਵਿੱਚ-ਵਿਚਾਲੇ ਰੁਕੀਏ ਨਾ,
ਅੱਗੇ ਨੂੰ ਵਧਦੇ ਜਾਈਏ।
ਸੱਚ ਦਾ ਰਸਤਾ ਔਖਾ ਭਾਵੇਂ,
ਪਰ ਹੁੰਦਾ ਹੈ ਚੰਗਾ।
ਸਿਦਕ-ਈਮਾਨ ਦਾ ਪੱਕਾ ਹੋਵੇ,
ਉਹ ਹੈ ਅਸਲੀ ਬੰਦਾ।
ਕੁਦਰਤ ਦਾ ਸੰਤੁਲਨ ਬਚਾਈਏ,
ਧਰਤੀ-ਪੌਣ ਤੇ ਪਾਣੀ।
ਨੇਕੀ ਤੇ ਹਮਦਰਦੀ ਰੱਖੀਏ,
ਜੱਗ ਵਿੱਚ ਰਹੂ ਕਹਾਣੀ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015.
