ਦਮਦਾਰ ਗਾਇਕੀ ਨਾਲ ਝੰਡੇ ਗੱਡੇ ਪੰਜਾਬੀ ਗੀਤ ਜਗਤ ਵਿਚ:- ਗੀਤਕਾਰ ਸੇਵਕ ਬਰਾੜ
ਪੰਜਾਬੀ ਸੰਗੀਤ ਜਗਤ ਨੂੰ ਆਪਣੀ ਮੰਝੀ ਹੋਈ ਗਾਇਕੀ ਤੇ ਦਮਦਾਰ ਬੁਲੰਦ ਆਵਾਜ ਅਤੇ ਪੰਜਾਬੀ ਸੱਭਿਆਚਾਰਕ ,ਰੀਤੀ ਰਿਵਾਜਾਂ ਨਾਲ ਜੁੜੇ , ਮੁਹੱਬਤੀ ਸਾਂਝ ਦਾ ਬੋਲਬਾਲਾ ਕਰਦੇ ,ਕਈ ਬੇਹਤਰੀਣ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ, ਚਰਚਿਤ ਲੋਕ ਗਾਇਕ ‘ਦਿਲਬਾਗ ਚਹਿਲ’ , ਜਿੰਨ੍ਹਾਂ ਨੇ ਪਿਛਲੇ ਸਾਲ 2024 ਵਿਚ ਸੁਪਰਹਿੱਟ ਮੂਵੀ ‘ਸੁੱਚਾ ਸੂਰਮਾ’ ਜਿਸ ਨੂੰ ਡਾਇਰੈਕਟਰ ਅਮਿਤੋਜ ਮਾਨ ਨੇ ਡਾਇਰੈਕਟ ਕੀਤਾ ਤੇ ਬਿਹਤਰੀਨ ਚਰਚਿਤ ਲੋਕ ਗਾਇਕ ਤੇ ਅਦਾਕਾਰ ਲੀਜੈਂਡ ਬੱਬੂ ਮਾਨ ਹਨ ਅਤੇ ਇਸ ਸੁਪਰਹਿੱਟ ਮੂਵੀ ਨੇ ਪੂਰੀ ਦੁਨੀਆਂ ਵਿਚ ਤਹਿਲਕਾ ਮਚਾਇਆ। ਏਸੇ ਫਿਲਮ ਦਾ ਹਿੱਸਾ ਰਹੇ ‘ਦਿਲਬਾਗ ਚਹਿਲ’ ਆਪਣਾ ਸੁਮਾਰ ਕਰਾਉਣ, ਖੂਬਸੂਰਤ ਗੀਤ ‘ਕਿਰਦਾਰ’ ਸੰਗੀਤ ਪ੍ਰੇਮੀਆਂ ਨਾਲ ਸਾਂਝ ਪਾ ਰਹੇ ਹਨ। ਇਸ ਗੀਤ ਦੇ ਜਨਮ ਦਾਤਾ ਤੇ ਕੰਮਪੋਜ਼ਰ ‘ਸੇਵਕ ਬਰਾੜ'( ਖੋਖਰ) ਹਨ । ਇਸ ਨੂੰ ਗੀਤ ਨੂੰ ਖੂਬਸੂਰਤ ਧੁੰਨਾ ਨਾਲ ਸਿੰਗਾਰਿਆਂ ‘ਰੌਕ ਫਿਊਜ਼ਨ’ ਨੇ , ਗੀਤ ਦੀ ਵੀਡੀਓਗ੍ਰਫੀ ‘ਗੁਰਮੀਤ ਫੋਟੋਜੈਨਿਕ’ ਵਲੋ ਖੂਬਸੂਰਤ ਲੋਕੇਸ਼ਨ ਤੇ ਫਿਲਮਾਇਆ ਹੈ।ਇਸ ਵਿਚ ਸਟਾਰ ਕਾਸਟ ਵਜੋਂ ਦੀਪ ਕੰਡਿਆਰਾ,ਬਰਕਤ ਗੀਤ ਤੇ ਦਿਲਜੀਤ ਆਦਿ ਨੇ ਕੀਤਾ।
ਇਸ ਪ੍ਰਾਜੈਕਟ ਨੂੰ ਪ੍ਰੋਜੈਕਟਰ ਰਾਜਿੰਦਰ ਨਾਗੀ ਤੇ ਪ੍ਰੋਡਿਊਸਰ ਗੁਰਪ੍ਰੀਤ ਸਿੰਘ ਮਾਨ ਨੇ ਕੀਤਾ। ਇਸ ਗੀਤ ਦਾ ਖੂਬਸੂਰਤ ਪੋਸਟਰ ਡਿਜ਼ਾਈਨਰ ‘ਮਨੀ ਸੰਘੇੜਾ’ ਵੱਲੋ ਤਿਆਰ ਕੀਤਾ। ਪਿਆਰੇ ਮਿੱਤਰ ਪ੍ਰਸਿੱਧ ਲੋਕ ਗਾਇਕ ਦਿਲਬਾਗ ਚਹਿਲ ਜੀ ਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392
