ਨਰ ਤੇ ਨਾਰੀ ਸਮਾਜ ਦੇ ਦੋ ਮਹੱਤਵਪੂਰਨ ਅੰਗ ਹਨ। ਜਿਵੇਂ ਇੱਕ ਗੱਡੀ ਦੇ ਦੋ ਪਹੀੇਏ ਹੁੰਦੇ ਹਨ।ਇਸੇ ਹੀ ਤਰ੍ਹਾਂ ਇਹ ਦੋਵੇਂ ਹੀ ਰੱਬ ਦੇ ਪਹੀਏ ਹਨ | ਇਕ ਦੀ ਘਾਟ ਕਰਕੇ ਦੂਸਰਾ ਪਹੀਆ ਵੀ ਬੇਕਾਰ ਹੋ ਕੇ ਰਹਿ ਜਾਂਦਾ ਹੈ । ਪਰਿਵਾਰ ਨੂੰ ਚਲਾਉਣ ਦੇ ਲਈ ਨਰ ਅਤੇ ਨਾਰੀ ਦੋਹਾਂ ਦੀ ਭੂਮਿਕਾ ਬਹੁਤ ਹੀ ਮਹੱਤਵ ਪੂਰਨ ਹੈ | ਅੱਜ ਦੇ ਸਮੇਂ ਵਿਚ ਦੋਹਾਂ ਨੂੰ ਬਰਾਬਰ ਮੰਨਿਆ ਜਾ ਰਿਹਾ ਹੈ । ਅੱਜ ਦੀ ਨਾਰੀ ਹਰ ਖੇਤਰ ਵਿਚ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ ।
ਅੱਜ ਅਜਿਹਾ ਕੋਈ ਵੀ ਖੇਤਰ ਨਹੀਂ ਹੈ ਜਿੱਥੇ ਨਾਰੀ ਨਾ ਪਹੁੰਚ ਸਕੀ ਹੋਵੇ।ਅੱਜ ਦੇ ਨਾਰੀ ਜੇ ਇੱਕ ਪਾਸੇ ਪਹਿਰੇਦਾਰ ਬਣਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀ ਹੈ ਤਾਂ ਦੂਜੇ ਪਾਸੇ ਪੁਲਿਸ ਵਿੱਚ ਭਰਤੀ ਹੋ ਕੇ ਦੇਸ਼ ਅੰਦਰ ਸ਼ਾਂਤੀ ਰੱਖਣ ਦੇ ਵੀ ਪੂਰੇ ਯਤਨ ਕਰ ਰਹੀ ਹੈ।ਅੱਜ ਦੀ ਨਾਰੀ ਡਾਕਟਰ,ਇੰਜਨੀਅਰ, ਅਧਿਆਪਕਾਂ, ਜੱਜ ,ਵਕੀਲ, ਸਾਇੰਸਦਾਨੀ ਤੇ ਇੱਥੋਂ ਤੱਕ ਦੇਸ਼ ਦੇ ਸਭ ਤੋਂ ਵੱਡੇ ਅਹੁੱਦੇਲ ਪ੍ਰਧਾਨਮੰਤਰੀ ਤੀਕ ਵੀ ਪਹੁੰਚ ਚੁੱਕੀ ਹੈ । ਉਹ ਜ਼ਮਾਨਾ ਜਾ ਚੁੱਕਾ ਹੈ ਜਦੋਂ ਨਾਰੀ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ ।
ਰਿਸ਼ੀਆਂ ਮੁਨੀਆ ਦਾ ਕਹਿਣਾ ਹੈ ਕਿ ਜਿੱਥੇ ਨਾਰੀ ਦਾ ਆਦਰ-ਸਨਮਾਨ ਕੀਤਾ ਜਾਂਦਾ ਹੈ, ਉੱਥੇ ਹੀ ਦੇਵਤਾ ਨਿਵਾਸ ਕਰਦੇ ਹਨ ।ਗੁਰੂ ਨਾਨਕ ਦੇਵ ਜੀ ਨੇ ਤਾਂ ਇੱਥੋਂ ਤੱਕ ਆਪਣੀ ਬਾਨੀ ਵਿੱਚ ਨਾਰੀ ਦੇ ਬਾਰੇ ਲਿਖਿਆ ਹੈ, “ਸੋ ਕਿਉਂ ਮੰਦਾ ਆਖਿਐ ਜਿਤ ਜੰਮੈ ਰਾਜਾਨ” ਜਿਸ ਥਾਂ ਨਾਰੀ ਦਾ ਆਦਰ ਨਹੀਂ ਹੁੰਦਾ, ਉੱਥੇ ਸਾਰੇ ਹੀ ਕੰਮ ਅਸਫਲ ਹੁੰਦੇ ਹਨ ।
ਜੇਕਰ ਇੱਕ ਪਰਿਵਾਰ ਦੀ ਹੀ ਗੱਲ ਕਰ ਲਈਏ ਤਾਂ ਨਾਰੀ ਦਾ ਰੋਲ ਨਰ ਤੋਂ ਵੀ ਜ਼ਿਆਦਾ ਮਹੱਤਵ ਪੂਰਨ ਮੰਨਿਆ ਗਿਆ ਹੈ | ਜਿੱਥੇ ਉਹ ਮਾਂ ਦੇ ਰੂਪ ਵਿਚ ਸੰਤਾਨ ਨੂੰ ਪਾਲਦੀ ਪੋਸਦੀ ਹੈ, ਉੱਥੇ ਦੂਜੇ ਪਾਸੇ ਪਤਨੀ ਦੇ ਰੂਪ ਵਿਚ ਪਤੀ ਦੀ ਸੇਵਾ ਵੀ ਕਰਦੀ ਹੈ।ਜੇ ਇੱਕ ਪੁੱਤਰੀ ਦੇ - ਰੂਪ ਵਿਚ ਘਰ ਦੇ ਕੰਮਾਂ ਵਿਚ ਵੱਧ ਚੜ ਕੇ ਹੱਥ ਵਟਾਉਂਦੀ ਹੈ ਤਾਂ ਦੂਜੇ ਪਾਸੇ ਨੂੰਹ ਬਣ ਕੇ ਦੂਜੇ ਦਾ ਘਰ ਰਸ਼ਨਾਉਂਦੀ ਵੀ ਹੈ। ਇੱਕ ਨਾਰੀ ਹੀ ਹੈ ਜੋ ਸਾਰੇ ਪਰਿਵਾਰ ਦੇ ਭੋਜਨ, ਕੱਪੜੇ, ਆਰਾਮ ਤੇ ਸਿਹਤ ਦਾ ਪੂਰਾ ਧਿਆਨ ਰੱਖਦੀ ਹੈ। ਘਰ ਦੀ ਹਰੇਕ ਜਰੂਰਤ ਨੂੰ ਪੂਰਾ ਕਰਨ ਲਈ ਉਹ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਹੈ।
ਭਾਰਤੀ ਨਾਰੀ ਦਾ ਇਹ ਵੀ ਆਦਰਸ਼ ਹੈ ਕਿ ਉਹ ਪਰਿਵਾਰ ਵਿਚ ਏਕਤਾ ਨੂੰ ਕਾਇਮ ਰੱਖੇ । ਸਭ ਦੇ ਗਿਲੇ, ਸ਼ਿੱਕਵੇ ਸੁਣ ਕੇ ਉਸ ਨੂੰ ਦੂਰ ਕਰਨ ਦਾ ਯਤਨ ਕਰੇ ਅਤੇ ਪਰਿਵਾਰ ਦੇ ਕਿਸੇ ਵੀ ਮੈਂਬਰ ਪ੍ਤਿ ਭੇਦਭਾਵ ਨਾ ਰੱਖੋ । ਸਾਡੇ ਦੇਸ ਵਿਚ ਅਨੇਕ ਨਾਰੀਆਂ ਪ੍ਰਧਾਨ ਮੰਤਰੀ, ਮੁਖ ਮੰਤਰੀ ਆਦਿ ਪਦਾਂ ਤੇ ਰਹਿ ਕੇ ਆਪਣੀਆਂ ਜ਼ਿੰਮੇਵਾਰੀ ਨੂੰ ਨਿਭਾ ਰਹੀਆਂ ਹਨ । ਸੁਤੰਤਰ ਭਾਰਤ ਵਿੱਚ ਨਾਰੀ ਨੂੰ ਵੋਟ ਦੇਣ ਦਾ ਅਧਿਕਾਰ ਬਿਨਾਂ ਮੰਗੇ ਪ੍ਰਾਪਤ ਹੋਇਆ ਹੈ । ਪੱਛਮੀ ਦੇਸਾਂ ਵਿਚ ਨਾਰੀ ਨੂੰ ਇਹ ਅਧਿਕਾਰ ਪ੍ਰਾਪਤ ਕਰਨ ਲਈ ਬਹੁਤ ਲੰਮਾ ਸੰਘਰਸ਼ ਕਰਨਾ ਪਿਆ ।
ਅੱਜ ਦੇ ਸਮੇਂ ਭਾਰਤੀ ਨਾਰੀ ਤੇ ਪੱਛਮੀ ਸਭਿਅਤਾ ਦਾ ਬੜੀ ਤੇਜੀ ਨਾਲ ਪ੍ਰਭਾਵ ਪੈ ਰਿਹਾ ਹੈ।ਉਹ ਫੈਸ਼ਨ, ਸਿਨੇਮਾ, ਹੋਟਲ, ਨਾਚ ਦੀ ਤਰਫ਼ ਆਕਰਸ਼ਿਤ ਹੋ ਰਹੀ ਹੈ । ਨਵੀਂ ਸਦੀ ਵਿਚ ਨਾਰੀ ਨੇ ਨਵੀਆਂ ਗੱਲਾਂ ਗ੍ਰਹਿਣ ਕੀਤੀਆਂ ਹਨ ਪਰ ਆਪਣੀ ਸੀਮਾ ਵਿਚ ਰਹਿਣਾ ਜਰੂਰੀ ਹੈ । ਨਾਰੀ ਦਾ ਸੀਮਾ ਤੋਂ ਬਾਹਰ ਜਾਣਾ ਭਾਰਤੀ ਸੰਸਕ੍ਰਿਤੀ ਦੇ ਉਲਟ ਹੈ ਕਿਉਂਕਿ ਸਾਡੀ ਸੰਸਕ੍ਰਿਤ ਦਾ ਦੂਜਾ ਰੂਪ ਹੀ ਨਾਰੀ ਹੈ।
ਸੰਦੀਪ ਦਿਉੜਾ
8437556667

