ਨਾਰੀ ਹੋਣਾ ਆਪਣੇ ਆਪ ਵਿੱਚ ਇੱਕ ਤਾਕਤ ਹੈ, ਜਿਹੜੀ ਸਰਬ-ਸ਼ਕਤੀਮਾਨ ਪਰਮਾਤਮਾ ਨੇ ਉਸ ਨੂੰ ਸੌਗ਼ਾਤ ਵਜੋੰ ਦਿੱਤੀ ਹੈ।
ਨਾਰੀ ਜੇ ਸਜੱਗ ਸਾਹਿਤਕਾਰ ਹੋਵੇ, ਕਵਿਤਾ ਲਿਖਦੀ ਹੋਵੇ, ਉਸਦੀ ਨਜ਼ਰ ਜੇ ਸੱਚ ਦੀ ਤਲਾਸ਼ ਕਰ ਲੈਣ ਦੇ ਯੋਗ ਹੋਵੇ ਤਾਂ ਉਹ ਆਪਣੇ ਨਵੇਂ ਰਾਹ ਬਣਾ ਸਕਦੀ ਹੈ।
ਮਰਦ-ਪ੍ਰਧਾਨ ਸਮਾਜ ਵਿੱਚ ਵਿੱਚਰਦਿਆਂ ਉਸ ਨੂੰ ਬਹੁਤ ਵਾਰੀ ਕਈ ਤਰ੍ਹਾਂ ਦੰਡਿਤ ਅਤੇ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਦੇ ਸਵੈ-ਮਾਣ ਨੂੰ ਪਰਖਿਆ ਜਾਂਦਾ ਹੈ, ਪਰ ਜਿਹੜੇ ਲੋਕ ਉਸਦੀ ਇੱਜ਼ਤ ਕਰਦੇ ਹਨ , ਉਹ ਬਾਖ਼ੂਬੀ ਸਮਝਦੇ ਹੁੰਦੇ ਹਨ ਕਿ ਚਾਨਣ ਕਿੱਥੇ ਹੈ ਅਤੇ ਹਨ੍ਹੇਰਾ ਕਿੱਥੇ ਹੈ…!
ਨਾਰੀ ਦੇ ਪ੍ਰਕਾਸ਼ਵਾਨ ਤੱਤਾਂ ਅਤੇ ਤੱਥਾਂ ਨੂੰ ਸੁਹਿਰਦਤਾ ਸਹਿਤ ਦੇਖਣ ਦੀ ਲੋੜ ਹੈ!
ਆਪਣੇ ਨਵੀਨ ਰਾਹਾਂ ਵਿੱਚ ਚਾਨਣ ਕਰਨ ਲਈ ਨਾਰੀ ਸਾਹਿਤਕਾਰ ਦੀ ਕਲਮ ਹੀ ਉਸਦਾ ਅਸਲੀ ਧਰਮ ਹੈ….!
ਮੈਂ ਅੱਜ ਨਾਰੀ-ਦਿਵਸ ਉੱਤੇ ਅਹਿਦ ਕਰਦੀ ਹਾਂ ਕਿ ਮੈਂ ਆਪਣੇ ਨਾਰੀ ਸਾਹਿਤਕਾਰ ਹੋਣ ਦਾ ਧਰਮ ਹੋਰ ਚੰਗੀ ਤਰ੍ਹਾਂ ਨਿਭਾਂਵਾਂਗੀ ਅਤੇ ਸਾਹਿਤਕਾਰ ਔਰਤਾਂ ਲਈ ਨਿਡਰ ਪਰ ਨਿਰਲੇਪ ਹੋ ਕੇ ਕਾਰਜ ਕਰਾਂਗੀ!
✍️ਮਨਦੀਪ ਕੌਰ ਭੰਮਰਾ
08.03,2026

