ਦੱਸੋ ਕੇਹੋ ਜਿਹਾ ਨਾ ਸ਼ੁਕਰਾ,
ਬਣ ਬੈਠਾ ਹੈ ਬੰਦਾ।
ਖੁੱਦ ਦੇ ਕੀਤੇ ਕੰਮਾਂ ਦਾ,
ਸਾਂਭੀ ਫਿਰੇ ਪੂਰਾ ਥੱਬਾ।।
ਪਰ ਰੱਬ ਦੀਆਂ ਰਹਿਮਤਾਂ,
ਨੂੰ ਐਵੀਂ ਸਮਝੇ ਬੰਦਾ।
ਨਾਲੇ ਲੋਕਾਂ ਨੂੰ ਸੁਣਾਵੇਂ,
ਕਿ ਰੱਬ ਨੂੰ ਦਿੱਤਾ ਮੈਂ ਚੰਦਾ।।
ਸੱਭ ਇਕਸਾਰ ਕਰ ਦਿੰਦਾ,
ਜੱਦ ਚੱਲੇ ਰੱਬ ਦਾ ਰੰਦਾ।
ਸ਼ਾਇਦ ਭੁਲਾਈ ਬੈਠਾ,
ਏਸ ਸੱਚ ਨੂੰ ਬੇ-ਕਦਰਾ ਬੰਦਾ।।
ਅਖ਼ੀਰ ਉੱਡ ਜਾਂਦਾ ਏ ਅੰਦਰ
ਬੈਠਾ ਸਾਹਾਂ ਵਾਲਾ ਪਰਿੰਦਾ।
ਬੱਸ ਇੱਕ ਰਾਖ ਦੀ ਢੇਰੀ,
ਬਣ ਰਹਿ ਜਾਂਦਾ ਹਰ ਬੰਦਾ।।
ਮਹਿੰਦਰ ਸੂਦ ਵਿਰਕਾਂ ਵਾਲਾ,
ਫਿਰੇ ਸੱਚ ਦਾ ਹੋਕਾ ਦਿੰਦਾ।
ਰੱਬ ਤੋਂ ਵੱਡਾ ਨਾ ਕੋਈ ਸੀ ਨਾ ਹੈ,
ਤੇ ਨਾ ਹੀ ਹੋ ਸਕਦਾ ਕੋਈ ਬੰਦਾ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਸੰਪਰਕ -9876666381
