ਸਮਾਜ ਸੇਵਾ ਇੱਕ ਉੱਤਮ ਸੇਵਾ ਹੈ ਅਤੇ ਇਹ ਸੇਵਾ ਸੋਨਮ ਸ਼ਰਮਾ ਵੱਲੋਂ ਕਾਂਸ਼ੀ ਰਾਮ ਮੈਮੋਰੀਅਲ ਵੈੱਲਫੇਅਰ ਸੁਸਾਇਟੀ, ਫਾਜ਼ਿਲਕਾ ਦੇ ਸੰਚਾਲਕ ਵਜੋਂ ਨਿਸ਼ਕਾਮ ਤੋਰ ਤੇ ਬਹੁਤ ਲੰਮੇ ਸਮੇਂ ਤੋਂ ਨਿਭਾਈ ਜਾ ਰਹੀ ਹੈ ਜ਼ੋ ਕਿ ਬਹੁਤ ਹੀ ਸਲਾਘਾਯੋਗ ਕਦਮ ਹੈ। ਇਸ ਦੀ ਜਿੰਨ੍ਹੀ ਪ੍ਰਸੰਸਾ ਕੀਤੀ ਜਾਵੇ, ਉੱਨ੍ਹੀ ਹੀ ਥੋੜੀ ਹੈ।ਜਿੱਥੇ ਇਕ ਪਾਸੇ ਜਿੱਥੇ ਲੜਕੀਆਂ ਨੂੰ ਲੜਕਿਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ, ਉਥੇ ਸਮਾਜਸੇਵੀ ਸੋਨਮ ਸ਼ਰਮਾ ਨੇ ਆਪਣੀਆਂ ਸਮਾਜ਼ ਸੇਵਾ ਦੇ ਕੰਮ ਕਰਕੇ ਉੱਚੀਆਂ ਉਪਲੱਬਧੀਆਂ ਹਾਸਲ ਕਰ ਕੇ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਖੇਤਰ ’ਚ ਘੱਟ ਨਹੀਂ, ਦੀ ਗੱਲ ਸੱਚ ਸਾਬਤ ਕਰ ਦਿੱਤੀ ਹੈ।ਕਹਿੰਦੇ ਹਨ ਕਿ ਜੇਕਰ ਹੋਸਲਿਆਂ ਵਿੱਚ ਉਡਾਣ ਹੋਵੇ ਤਾਂ ਕੋਈ ਵੀ ਆਸਮਾਨ ਦੂਰ ਨਹੀਂ, ਇਹੀ ਗੱਲ ਸਿੱਧ ਕਰ ਦਿਖਾਈ ਹੈ ਸੋਨਮ ਸ਼ਰਮਾ ਨੇ। ਸੋਨਮ ਸ਼ਰਮਾ ਦਾ ਜਨਮ 5 ਜਨਵਰੀ 1980 ਨੂੰ ਫਾਜ਼ਿਲਕਾ ਵਿਖੇ ਹੋਇਆ। ਸੋਨਮ ਸ਼ਰਮਾ ਵੱਲੋਂ ਗਰੇਜੂਏਸ਼ਨ ਦੀ ਪੜ੍ਹਾਈ ਦੇ ਨਾਲ-ਨਾਲ ਐਨ.ਟੀ.ਟੀ ਦਾ ਕੋਰਸ ਕੀਤਾ ਹੋਇਆ ਹੈ। ਸੋਨਮ ਸ਼ਰਮਾ ਦਾ ਵਿਆਹ 1999 ਵਿੱਚ ਵਿਕਰਮ ਸ਼ਰਮਾ ਨਾਲ ਹੋਇਆ ਅਤੇ ਘਰ ਵਿੱਚ ਇਕ ਬੇਟਾ ਅਤੇ 2 ਬੇਟੀਆਂ ਨੇ ਜਨਮ ਲਿਆ।ਸੋਨਮ ਸ਼ਰਮਾ ਵੱਲੋਂ ਪੰਡਿਤ ਕਾਂਸ਼ੀ ਰਾਮ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਫਾਜ਼ਿਲਕਾ ਚਲਾ ਕੇ ਇਲਾਕੇ ਵਿੱਚ ਸਮਾਜਸੇਵਾ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਹੋਰ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਨਾਲ ਜੁੜ ਕੇ ਵੀ ਸੋਨਮ ਸ਼ਰਮਾ ਵੱਲੋਂ ਸਮਾਜਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।ਹਰ ਸਮੇਂ ਗ਼ਰੀਬ ਬੱਚਿਆਂ, ਬਜ਼ੁਰਗਾਂ , ਬੇਸਹਾਰਾ, ਲੋੜਵੰਦਾਂ ਦੀ ਮੱਦਦ ਕਰਨਾ ਸੋਨਮ ਸ਼ਰਮਾ ਦਾ ਪਹਿਲਾਂ ਸ਼ੋਕ ਹੀ ਬਣ ਚੁੱਕਿਆ ਹੈ।ਵੱਖ ਵੱਖ ਸੰਸਥਾਵਾਂ ਵੱਲੋਂ ਬਹੁਤ ਵਾਰ ਸੋਨਮ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਸੋਨਮ ਸ਼ਰਮਾ ਵੱਖ ਵੱਖ ਸਕੂਲਾਂ ਵਿੱਚ ਵੀ ਬੱਚਿਆਂ ਦੀ ਸੇਵਾ ਲਈ ਡੂੰਘੀ ਵਚਨਬੱਧਤਾ ਨਾਲ ਪੂਰੀ ਤਰਾਂ ਸਮਰਪਿਤ ਹੈ। ਇਲਾਕੇ ਦੇ ਜ਼ੇਕਰ ਕਿਸੇ ਸਕੂਲ ਵਿੱਚ ਕਿਸੇ ਵੀ ਲੋੜਵੰਦ ਅਤੇ ਗਰੀਬ ਬੱਚਿਆਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਸੋਨਮ ਸ਼ਰਮਾ ਵੱਲੋਂ ਮੁਫ਼ਤ ਵਿੱਚ ਆਪਣੇ ਕੋਲੋਂ ਉਹ ਚੀਜ਼ ਬੱਚਿਆਂ ਨੂੰ ਮੁੱਹਈਆ ਕਰਵਾਈ ਜਾਂਦੀ ਹੈ। ਸੋਨਮ ਸ਼ਰਮਾ ਦੁਆਰਾ ਬੱਚਿਆਂ ਵਿੱਚ ਕਲਾਂ ਅਤੇ ਹੁਨਰ ਨੂੰ ਪਹਿਚਾਨਣ ਲਈ ਬੱਚਿਆਂ ਦੀ ਰੁਚੀ ਮੁਤਾਬਿਕ ਪੜ੍ਹਾਈ ਤੋਂ ਇਲਾਵਾ ਵੀ ਗਤੀਵਿਧੀਆਂ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਦਾਂ ਹੈ। ਸੋਨਮ ਸ਼ਰਮਾ ਜੀ ਵੱਲੋਂ ਬੱਚਿਆਂ ਨੂੰ ਹਰ ਸਮੇਂ ਪੜ੍ਹਾਈ ਤੋਂ ਇਲਾਵਾ ਨੈਤਿਕ ਕਦਰਾਂ ਕੀਮਤਾਂ, ਸਮਾਜ਼ ਸੇਵਾ, ਰੁੱਖਾਂ ਦੀ ਸਾਂਭ ਸੰਭਾਲ, ਮਾਪਿਆਂ ਦਾ ਸਤਿਕਾਰ ਅਤੇ ਸਮਾਜ਼ ਵਿੱਚ ਵਿਚਰਨ ਨੂੰ ਨਵੇਂ ਨਵੇਂ ਤਰੀਕੇ ਨਾਲ ਸਿਖਾ ਰਹੀ ਹੈ। ਵਾਤਾਵਰਣ ਦੀ ਸੰਭਾਲ ਅਤੇ ਪੋਸ਼ਣ ਸੰਬੰਧੀ ਸਿੱਖਿਆ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਵਿੱਚ ਸੋਨਮ ਸ਼ਰਮਾ ਦੀ ਸ਼ਮੂਲੀਅਤ ਕਮਿਊਨਿਟੀ ਵਿਕਾਸ ਪ੍ਰਤੀ ਸੰਪੂਰਨ ਪਹੁੰਚ ਨੂੰ ਦਰਸਾਉਂਦੀ ਹੈ। ਕਮਿਊਨਿਟੀ ਸੇਵਾ ਦੇ ਤਜ਼ਰਬਿਆਂ ਨੇ ਸੋਨਮ ਸ਼ਰਮਾ ਨੂੰ ਦ੍ਰਿਸ਼ਟੀਕੋਣ ਤੋਰ ਤੇ ਅਮੀਰ ਬਣਾਇਆ ਹੈ ਅਤੇ ਜ਼ਿੰਮੇਵਾਰੀ ਦੀ ਡੂੰਘੀ ਭਾਵਨਾ ਪੈਦਾ ਕੀਤੀ ਹੈ।ਹਰੇਕ ਤਜ਼ਰਬੇ ਦੇ ਨਾਲ ਸੋਨਮ ਸ਼ਰਮਾ ਆਪਣੀ ਕੀਮਤੀ ਸੂਝ ਨਾਲ ਬਹੁਤ ਹੁਨਰ ਹਾਸਿਲ ਕੀਤਾ ਹੈ ਅਤੇ ਹਮੇਸ਼ਾ ਸਮਾਜ਼ ਭਲਾਈ ਦੇ ਕੰਮ ਰਹੀਂ ਹੈ। ਸੋਨਮ ਸ਼ਰਮਾ ਵੱਲੋਂ ਉਹਨਾਂ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਪੜਾਇਆ ਜਾਂਦਾ ਹੈ ਜਿਹਨਾਂ ਵਿਦਿਆਰਥੀਆਂ ਕੋਲ ਪੜ੍ਹਾਈ ਕਰਨ ਲਈ ਪੈਸੇ ਨਹੀਂ ਹਨ। ਜਿਹੜੇ ਵਿਦਿਆਰਥੀ ਪਿਛਲੇ ਸਮੇਂ ਪੈਸੇ ਦੀ ਕਮੀਂ ਜਾ ਫਿਰ ਕਿਸੇ ਹੋਰ ਕਾਰਣ ਪੜਾਈ ਛੱਡ ਗਏ ਸਨ ਉਹਨਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਪੜਾਇਆ ਜਾ ਰਿਹਾ ਹੈ।ਸੋਨਮ ਸ਼ਰਮਾ ਵੱਲੋਂ ਗਰੀਬਾਂ ਬੇਸਹਾਰਾ ਬਜ਼ੁਰਗਾਂ ਨੂੰ ਸਰਦੀ ਦੇ ਮੌਸਮ ਵਿੱਚ ਕੰਬਲ ਅਤੇ ਹੋਰ ਲੋੜਵੰਦ ਵਸਤੂਆਂ ਮੁੱਹਈਆ ਕਰਵਾਈਆ ਜਾਂਦੀਆਂ ਹਨ। ਸੋਨਮ ਸ਼ਰਮਾ ਵੱਲੋਂ ਪੰਡਿਤ ਕਾਂਸ਼ੀ ਰਾਮ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਅਧੀਨ ਲੋੜਵੰਦ ਵਿਦਿਆਰਥੀਆਂ ਨੂੰ ਸਿਲਾਈ ਕਢਾਈ, ਬਿਊਟੀ ਪਾਰਲਰ ਸਿੱਖਿਆ, ਕੰਪਿਊਟਰ ਸਿੱਖਿਆ ਅਤੇ ਮੁਫ਼ਤ ਟਿਊਸ਼ਨ ਪੜ੍ਹਾਈ ਜਾਂਦੀ ਹੈ।ਇਸ ਦੌਰਾਨ ਉਹਨਾਂ ਝੁੱਗੀ, ਝੋਪੜੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਿਲਾਈ ਸੈਂਟਰ ਵਿੱਚ ਵੱਧ ਤੋਂ ਵੱਧ ਆਪਣੀ ਲੜਕੀਆਂ ਨੂੰ ਸਿਖਲਾਈ ਲਈ ਭੇਜਣ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਜਿਹੜੇ ਲੋੜਵੰਦ ਪਰਿਵਾਰ ਆਪਣੇ ਘਰ ਦਾ ਗੁਜ਼ਾਰਾ ਨਹੀਂ ਚਲਾ ਸਕਦੇ ਉਹਨਾਂ ਨੂੰ ਸੋਨਮ ਸ਼ਰਮਾ ਵੱਲੋਂ ਘਰ-ਘਰ ਰਾਸ਼ਨ ਪਹੁੰਚਾ ਕੇ ਸੱਚੀ ਸੇਵਾ ਕੀਤੀ ਜਾ ਰਹੀ ਹੈ। ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਵੱਧ-ਵੱਧ ਬੂਟੇ ਲਗਾਏ ਜਾ ਰਹੇ ਹਨ ਅਤੇ ਉਹਨਾਂ ਬੂਟਿਆਂ ਦੀ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ। ਸੋਨਮ ਸ਼ਰਮਾ ਵੱਲੋਂ ਅਵਾਰਾ ਅਤੇ ਬੇਸਹਾਰਾ ਗਾਵਾਂ ਦੀ ਵੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਖਾਣ ਲਈ ਹਰਾ ਚਾਰਾ ਦਿੱਤਾ ਜਾ ਰਿਹਾ ਹੈ। ਗਰੀਬਾਂ ਅਤੇ ਲੋੜਵੰਦਾਂ ਦੇ ਇਲਾਜ ਲਈ ਸੋਨਮ ਸ਼ਰਮਾ ਵੱਲੋਂ ਸਮੇਂ ਸਮੇਂ ਤੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਮਰੀਜ਼ਾਂ ਦੀ ਮੁਫ਼ਤ ਵਿੱਚ ਜਾਂਚ ਕਰਵਾ ਕੇ ਇਲਾਜ਼ ਕਰਵਾਉਣ ਵਿੱਚ ਬਹੁਤ ਵੱਡੀ ਮੱਦਦ ਕੀਤੀ ਜਾ ਰਹੀ ਹੈ।
ਸੰਦੀਪ ਕੰਬੋਜ
ਪ੍ਰਧਾਨ ਐਂਟੀ ਕੁਰੱਪਸ਼ਨ ਬਿਊਰੋ ਇੰਡੀਆ ਗੁਰੂਹਰਸਹਾਏ
ਸੰਪਰਕ -98594-00002