ਨੇਕੀ ਦੀ ਰਾਹ ਤੇ ਚੱਲ ਓ ਬੰਦਿਆ,
ਖੌਰੇ ਕੀ ਹੋ ਜਾਣਾ ਅਗਲੇ ਪਲ ਓ ਬੰਦਿਆ।
ਲੜਾਈ, ਝਗੜੇ ਵਿੱਚ ਕੁਝ ਨਹੀਂ ਰੱਖਿਆ,
ਗੱਲਬਾਤ ਕਰਕੇ ਕਰ ਮਸਲੇ ਹੱਲ ਓ ਬੰਦਿਆ।
ਜਿਸ ਨੂੰ ਪੜ੍ਹ ਕੇ ਉਸ ਦਾ ਦਿਲ ਤੰਗ ਨਾ ਹੋਵੇ,
ਸੱਜਣ ਵੱਲ ਇਹੋ ਜਿਹਾ ਸੁਨੇਹਾ ਘੱਲ ਓ ਬੰਦਿਆ।
ਮਾਇਆ ਕਿਸੇ ਦੇ ਨਾਲ ਜਾਂਦੀ ਨਹੀਂ ਵੇਖੀ,
ਇਹ ਕੱਠੀ ਨਾ ਕਰ ਕਰਕੇ ਛੱਲ ਓ ਬੰਦਿਆ।
ਐਵੇਂ ਕਿਸੇ ਦੀ ਨਿੰਦਿਆ, ਚੁਗਲੀ ਕਰਕੇ,
ਆਪਣੇ ਮੂੰਹ ਤੇ ਕਾਲਖ ਨਾ ਮਲ ਓ ਬੰਦਿਆ।
ਦਸਾਂ ਨਹੁੰਆਂ ਦੀ ਕਿਰਤ ਕਰਕੇ ਰੋਟੀ ਖਾਹ,
ਕੋਈ ਕਰੇ ਨਾ ਉਂਗਲ ਤੇਰੇ ਵੱਲ ਓ ਬੰਦਿਆ।
ਤੇਰੇ ਕੀਤੇ ਕੰਮਾਂ ਦੀਆਂ ਲੋਕ ਗੱਲਾਂ ਕਰਨਗੇ,
ਜਦ ਤੂੰ ਇਸ ਜੱਗ ਚੋਂ ਪਿਆ ਚੱਲ ਓ ਬੰਦਿਆ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554