ਪੰਜਾਬ ਦੇ ਨੌਜਵਾਨਾਂ ਲਈ ਵੱਖ ਵੱਖ ਖੇਤਰਾਂ ਵਿਚ ਭਰਤੀ ਹੋਣ ਲਈ ਕੋਚਿੰਗ ਸੈਂਟਰਾਂ ਦਾ ਅਹਿਮ ਰੋਲ ਹੈ। ਰਿਆਸਤੀ ਨਗਰੀ ਨਾਭਾ ਬਹੁਤ ਸਾਰੀਆਂ ਮਹਾਨ ਹਸਤੀਆਂ ਅਤੇ ਵਸਤੂਆਂ ਵਾਸਤੇ ਮਸ਼ਹੂਰ ਹੈ, ਉੱਥੇ ਇਸ ਸ਼ਹਿਰ ਦੇ ਨਾਮ ਨੂੰ ਚਾਰ ਚੰਨ ਲਾ ਰਹੀ ਹੈ , ਨਾਭਾ ਫਿਜ਼ੀਕਲ ਅਕੈਡਮੀ ਜੋ ਸੰਨ 2011 ਤੋਂ ਸਰੀਰਕ ਗਤੀਵਿਧੀਆਂ ਕਰਵਾਕੇ ਡਿਫੈਂਸ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਦੇਣ ਲਈ ਤਿਆਰੀ ਕਰਵਾਉਣ ਦੀਆਂ ਸੇਵਾਵਾਂ ਦਿੰਦੀ ਆ ਰਹੀ ਹੈ। ਅਕੈਡਮੀ ਦੇ ਫਾਂਊਂਡਰ ਇੰਸਟਰੱਕਟਰ ਕੋਚ ਕ੍ਰਿਸ਼ਨ ਸਿੰਘ ਨਾਭਾ ਨੇ ਦੱਸਿਆ ਕਿ ਉਹ ਖ਼ੁਦ ਪਹਿਲਾਂ ਲੰਮਾਂ ਸਮਾਂ ਖੇਡਾਂ ਨਾਲ ਜੁੜੇ ਰਹੇ। ਅਤੇ ਫੇਰ ਉਹਨਾਂ ਨੇ ਸਰੀਰਕ ਸਿੱਖਿਆ ਦੇ ਖੇਤਰ ਦੀ ਪੜਾਈ ਗੌਰਮਿੰਟ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਵਿਖੇ ਕੀਤੀ। ਹਜ਼ਾਰਾਂ ਬੱਚੇ ਇਸ ਅਕੈਡਮੀ ਤੋਂ ਫਿਟਨੈਂਸ ਪ੍ਰਾਪਤ ਕਰ ਚੁੱਕੇ ਹਨ, ਅਤੇ ਡਿਫੈਂਸ ਦੇ ਮਹਿਕਮਿਆਂ ਵਿੱਚ ਆਈਆਂ ਵੱਖ ਵੱਖ ਅਸਾਮੀਆਂ ਲਈ ਸਿਲੈਕਟ ਹੋਏ 400 ਤੋਂ ਉੱਪਰ ਬੱਚੇ ਖ਼ਾਕੀ ਵਰਦੀਆਂ ਪਾ ਚੁੱਕੇ ਹਨ। ਜਿਨਾਂ ਵਿੱਚ ਮੁੱਖ ਰੂਪ ਵਿੱਚ ਪੰਜਾਬ ਪੁਲਿਸ ਕਾਂਸਟੇਬਲ, ਪੰਜਾਬ ਪੁਲਿਸ ਹੈੱਡ ਕਾਂਸਟੇਬਲ, ਪੰਜਾਬ ਪੁਲਿਸ ਸਬ ਇੰਸਪੈਕਟਰ, ਜੇਲ੍ਹ ਪੁਲਿਸ,ਚੰਡੀਗੜ੍ਹ ਪੁਲਿਸ, ਵਣ ਵਿਭਾਗ, ਫਾਇਰਮੈਨ ਅਗਨੀ ਵੀਰ,(ਆਰਮੀ) ਬੀ ਐਸ ਐਫ਼, ਸੀ ਆਰ ਪੀ ਐੱਫ, ਰੇਲਵੇ ਅਤੇ ਏਅਰ ਫੋਰਸ ਵਿੱਚ ਭਰਤੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਨਾਭਾ ਫਿਜ਼ੀਕਲ ਅਕੈਡਮੀ ਵਿੱਚ ਸਕੂਲੀ ਖੇਡਾਂ, ਐਥਲੈਟਿਕ ਈਵੈਂਟਾ ਅਤੇ ਯੋਗਾ ਆਦਿ ਵੀ ਤਿਆਰੀ ਕਰਵਾਈ ਜਾਂਦੀ ਹੈ। ਪੰਜਾਬ ਤੋਂ ਇਲਾਵਾ ਨਾਲ ਲੱਗਦੇ ਸੂਬਿਆਂ ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਯੂ ਪੀ ਆਦਿ ਤੋਂ ਵੀ ਬੱਚੇ ਇਸ ਅਕੈਡਮੀ ਵਿੱਚ ਆ ਕੇ ਆਪਣੇ ਸੁਪਨੇ ਪੂਰੇ ਕਰ ਰਹੇ ਹਨ।ਨਾਭਾ ਫਿਜ਼ੀਕਲ ਅਕੈਡਮੀ ਨੂੰ ਸਮੇਂ ਸਮੇਂ ਤੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨਿਆਂ ਜਾ ਚੁੱਕਿਆ ਹੈ। ਕੋਚ ਕ੍ਰਿਸ਼ਨ ਸਿੰਘ ਨਾਭਾ ਨੇ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਰਪਾ ਕਰਕੇ ਉਹ ਪੰਜਾਬ ਨੂੰ ਛੱਡ ਛੱਡ ਕੇ ਵਿਦੇਸ਼ਾਂ ਨੂੰ ਕੂਚ ਨਾ ਕਰਨ, ਇੱਥੇ ਹੀ ਮਿਹਨਤ ਨਾਲ ਨੌਕਰੀ ਹਾਸਿਲ ਕਰਕੇ ਆਪਣੇ ਮਾਤਾ ਪਿਤਾ ਅਤੇ ਪੰਜਾਬ ਦੀ ਸੇਵਾ ਕਰਨ ਅਤੇ ਨਸ਼ਿਆਂ ਦੀ ਦਲਦਲ ਤੋਂ ਬਚਾਅ ਹੋ ਸਕੇ। ਮਿਲਟਰੀ ਅਤੇ ਪੰਜਾਬ ਪੁਲਿਸ ਦੀਆਂ ਭਰਤੀਆਂ ਲਈ ਤਿਆਰੀ ਕਰਨ ਵਾਲੇ ਬੱਚੇ ਨਾਭਾ ਫਿਜ਼ੀਕਲ ਅਕੈਡਮੀ ਨਾਲ ਮੋਬਾਇਲ ਨੰ. 6280494800 ਤੇ ਸੰਪਰਕ ਕਰ ਸਕਦੇ ਹਨ। ਇੱਥੇ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਫਿਜ਼ੀਕਲ ਟਰਾਇਲਾਂ ਅਤੇ ਪੇਪਰ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰਵਾਈ ਜਾਂਦੀ ਹੈ ਜਿਸ ਦੇ ਨਤੀਜੇ ਸਦਕਾ ਬਹੁਤ ਸਾਰੇ ਲੜਕੇ ਅਤੇ ਲੜਕੀਆਂ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ । ਨਾਭਾ ਫਿਜ਼ੀਕਲ ਅਕੈਡਮੀ ਕੈਂਟ ਰੋਡ ਨਾਭਾ ਨੇੜੇ ਮਿਲਟਰੀ ਹੈੱਡ ਕੁਆਰਟਰ ਸਥਿਤ ਹੈ।
ਮੇਜਰ ਸਿੰਘ ਨਾਭਾ

