ਪਾਣੀਆਂ ਕੀਤਾ ਕਿੰਨਾ ਕਹਿਰ ਹੈ।
ਜੀਵਨ ਲੱਗਭੱਗ ਗਿਆ ਠਹਿਰ ਹੈ।
ਚਾਰੇ ਪਾਸੇ ਪਾਣੀਓਂ ਪਾਣੀ।
ਉਲ਼ਝ ਗਈ ਜ਼ਿੰਦਗੀ ਦੀ ਤਾਣੀ।
ਕੰਢਿਆਂ ਪਾਰੋਂ ਵਗੇ ਨਹਿਰ ਹੈ।
ਪਾਣੀ ਬਣ ਕੇ ਹੜ੍ਹ ਹੈ ਆਇਆ।
ਸਭ ਕੁਝ ਦਾ ਇਸ ਕੀਤਾ ਸਫ਼ਾਇਆ।
ਡੁੱਬਿਆ ਪਾਣੀ ਵਿੱਚ ਸ਼ਹਿਰ ਹੈ।
ਜੀਣ ਦਾ ਨਾ ਕੋਈ ਦਿੱਸੇ ਹੀਲਾ।
ਬਿਖਰਿਆ ਸਾਰਾ ਤੀਲਾ ਤੀਲਾ।
ਹੋਣਾ ਕੀ ਹੁਣ ਅਗਲੇ ਪਹਿਰ ਹੈ।
ਸਾਰੇ ਪਾਸੇ ਮੱਚੀ ਤਬਾਹੀ।
ਮੰਜ਼ਿਲ ਕੋਈ ਦਿੱਸਦੀ ਨਾਂਹੀ।
ਪਾਣੀ ਬਣਿਆ ਇੱਕ ਜ਼ਹਿਰ ਹੈ।
ਕੱਚੇ ਘਰ ਕਿੰਨੇ ਹੀ ਢਹਿ ਗਏ।
ਕਈ ਲੋਕੀਂ ਪਾਣੀ ਵਿੱਚ ਵਹਿ ਗਏ।
ਕੈਸੀ ਰੱਬਾ! ਲਹਿਰ-ਬਹਿਰ ਹੈ!
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)