ਪਾਣੀ ਦੇਵੇ ਜੀਵਨ ਦਾਨ।
ਸਾਡੇ ਗੁਰੂਆਂ ਕਿਹਾ ਮਹਾਨ।
ਇੱਕ ਬੂੰਦ ਕੀਮਤੀ ਕਿੰਨੀ,
ਵੇਖੋ ਜਾ ਕੇ ਬੀਆਬਾਨ।
ਪਾਣੀ ਦੇਵੇ,,,,,,,,,,,,,,,,
ਇਸ ਬਿਨਾ ਪੈ ਜਾਵੇ ਕਾਲ।
ਕਰੀਏ ਫਿਰ ਅਸੀਂ ਸੰਭਾਲ।।
ਉਗਾਵੇ, ਫ਼ਸਲਾਂ ਕਿਰਸਾਨ,
ਪਾਣੀ ਦੇਵੇ,,,,,,,,,,,,,
ਅਕਲਾਂ ਵਾਲੇ ਨੇ ਖੂਹ ਭਰਦੇ।
ਬੇ ਅਕਲੇ ਹਨ ਖਾਲੀ ਕਰਦੇ।
ਅਜਾਈਂ ਨਾ ਦੇਈਏ ਜਾਣ,
ਪਾਣੀ ਦੇਵੇ,,,,,,,,,,,,
ਗੁਵਾਵਾਂਗੇ ਜੇ ਆਪਾਂ ਪਾਣੀ।
ਪਾਵਾਂਗੇ ਫਿਰ ਕਿੱਥੋਂ ਪਾਣੀ।
ਜੀਅ,ਜੰਤ ਨਾ ਰਹੂ ਇਨਸਾਨ,
ਪਾਣੀ ਦੇਵੇ,,,,,,,,,,,,,
ਰਾਜਸਥਾਨ ਤੇ ਬੀਕਾਨੇਰ।
ਹਾਲਾਤ ਬਣ ਜਾਣੇ ਨੇ ਫੇਰ।
ਮਿੱਟੀ ਚੜੂ ਵਿੱਚ ਅਸਮਾਨ,
ਪਾਣੀ ਦੇਵੇ,,,,,,,,,,,,
ਪੱਤੋ, ਧਰਤੀ ਪਈ ਕੁਰਲਾਵੇ,
ਹਰ ਬੰਦਾ ਪਾਣੀ ਬਚਾਵੇ।
ਘਰ ਘਰ ਹੋਵੇ ਇਹ ਐਲਾਨ,
ਪਾਣੀ ਦੇਵੇ ਜੀਵਨ ਦਾਨ।
ਸਾਡੇ ਗੁਰੂਆਂ ਕਿਹਾ ਮਹਾਨ।
ਪਾਣੀ ਮੰਗੇ, ਨਿਕਲੇ ਜਾਨ।
ਪਾਣੀ ਦੇਵੇ ਜੀਵਨ ਦਾਨ।
ਹਰਪ੍ਰੀਤ ਪੱਤੋ
ਸੰਪਰਕ :- 94658-21417.
