ਰੁਤਬਾ ਪਾਣੀ ਦਾ ਜੱਗ ਵਿੱਚ ਬਹੁਤ ਮਹਾਨ
ਗੁਰੂ ਸਾਹਿਬ ਨੇ ਬਖਸ਼ਿਆਂ ਬਾਣੀ ਵਿੱਚ ਸਨਮਾਨ।
ਬ੍ਰਹਿਮੰਡ ਦੇ ਪਹਿਲੇ ਜੀਵਾਂ ਨੂੰ ਪਾਣੀ ਰਾਹੀ ਮਿਲੇ ਪ੍ਰਾਣ
ਸ਼ਾਤ ਸੁਭਾਅ ਵਿੱਚ ਗੈਰਤ ਅਣਖ ਦਾ ਦਿੰਦੇ ਗਿਆਨ।।
ਅਜਾਈ ਗੁਆ ਤੇ ਕਦਰ ਘਟਾ ਨਾ ਬਣੀਏ ਵਿਦਵਾਨ
ਪਾਣੀ ਕੰਢਿਆਂ ਹੀ ਰਿਖੀਆਂ ਮੁਨੀਆਂ ਲਾਇਆਂ ਧਿਆਨ।
ਪਾਣੀ ਹੀ ਪਰਮ ਪਿਤਾ ਗੁਰੂ ਸਾਹਿਬ ਦਿੱਤਾ ਫੁਰਮਾਨ
ਸੰਜਮ ਨਾਲ ਵਰਤ ਕੇ ਬਣ ਰੱਬ ਦਾ ਚੰਗਾ ਇਨਸਾਨ।।
ਪਾਣੀ ਨਾਲ ਹੀ ਅੰਨ ਉਪਜੇ ਆਖੇ ਮਿਹਨਤੀ ਕਿਸਾਨ
ਜੇ ਨਾ ਸਾਂਭਿਆ ਪਾਣੀ ਜੀਵ ਜੰਤੂਆਂ ਦਾ ਨਾ ਮਿਲਣਾ ਨਿਸ਼ਾਨ।
ਅਜੇ ਵੇਲਾ ਹੰਭਲਾ ਮਾਰ ਤੇ ਪਾਣੀ ਨੂੰ ਦੇ ਵੱਡਮੁੱਲੀ ਪਹਿਚਾਣ
ਪਾਣੀ ਖਾਤਿਰ ਹੀ ਦੁਨੀਆਂ ਵਿੱਚ ਮੱਚਣਾ ਖੂਨੀ ਘਮਾਸਾਨ।।
ਕਵਿਤਾ ਰਾਹੀ ਐਸ ਪੀ ਨੇ ਪਾਣੀ ਨੂੰ ਨਿਵਾਜਿਆ ਮਾਨ
ਪਾਣੀ ਸਦਕਾ ਮਨੁੱਖ ਦੀ ਆਨ,ਸ਼ਾਨ ਅਤੇ ਜਾਨ।
ਸੁਰਿੰਦਰਪਾਲ ਸਿੰਘ
ਐਮ ਐਸ ਸੀ ( ਗਣਿਤ)
ਐਮ ਏ (ਅੰਗ੍ਰਜੀ )
ਐਮ ਏ ( ਧਾਰਮਿਕ ਸਿੱਖਿਆ)
ਐਮ ਏ ( ਪੰਜਾਬੀ)
ਸ੍ਰੀ ਅੰਮ੍ਰਿਤਸਰ ਸਾਹਿਬ।

