ਸਵੇਰੇ ਸੋਚ ਰਿਹਾ ਸਾਂ ਕਿ ਅੱਜ ਸਾਹਿਰ ਲੁਧਿਆਣਵੀ ਦਾ ਜਨਮ ਦਿਨ ਹੈ। 8ਮਾਰਚ 1921 ਨੂੰ ਉਹ ਲੁਧਿਆਣਾ ਸ਼ਹਿਰ ਦੀ ਬੁੱਕਲ ਵਿੱਚ ਸਮਾ ਗਏ ਪਿੰਡ ਸੇਖੇਵਾਲ ਵਿੱਚ ਜੰਮਿਆ ਸੀ। ਬਹੁਤ ਵੱਡੇ ਜ਼ਿਮੀਂਦਾਰ ਦੀ ਗਿਆਰਵੀਂ ਬੀਵੀ ਦੀ ਸੰਤਾਨ ਵਜੋਂ।
ਕੀ ਅਸੀਂ ਸਾਰੇ ਰਲ਼ ਮਿਲ਼ ਕੇ ਪੰਜਾਬ ਸਰਕਾਰ ਨੂੰ ਬੇਨਤੀ ਨਹੀਂ ਕਰ ਸਕਦੇ ਕਿ ਸੇਖੇਵਾਲ ਦੇ ਸਰਕਾਰੀ ਸਕੂਲ ਨਾਲ ਸਾਹਿਰ ਦਾ ਨਾਮ ਜੋੜਿਆ ਜਾਵੇ।
ਸਾਹਿਰ ਦਾ ਬਚਪਨ ਵਿੱਚ ਨਾਮ ਅਬਦੁਲ ਹੈਈ ਰੱਖਿਆ ਗਿਆ ਜੋ ਮਗਰੋਂ ਕਲਮੀ ਨਾਮ ਸਾਹਿਰ ਲੁਧਿਆਣਵੀ ਨਾਲ ਜਾਣਿਆ ਗਿਆ।
ਉਸਨੂੰ 20ਵੀਂ ਸਦੀ ਦੇ ਸਭ ਤੋਂ ਮਹਾਨ ਫ਼ਿਲਮ ਗੀਤਕਾਰ ਅਤੇ ਕਵੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ।
ਸਾਹਿਰ ਲੁਧਿਆਣਵੀ ਦੇ ਸਨਮਾਨ ਵਿੱਚ 2013 ਵਿੱਚ ਭਾਰਤ ਸਰਕਾਰ ਨੇ ਡਾਕ ਟਿਕਟ ਜਾਰੀ ਕੀਤੀ।
25 ਅਕਤੂਬਰ 1980 ਨੂੰ ਉਹ ਬੰਬੇ, ਮਹਾਰਾਸ਼ਟਰ ਵਿੱਚ ਸਦੀਵੀ ਅਲਵਿਦਾ ਕਹਿ ਗਏ।
ਮੁੱਢਲੀ ਸਿੱਖਿਆ ਲੁਧਿਆਣਾ ਦੇ ਮਾਲਵਾ ਖ਼ਾਲਸਾ ਸਕੂਲ ਲੁਧਿਆਣਾ ਵਿੱਚੋਂ ਹਾਸਲ ਕਰਕੇ ਉਚੇਰੀ ਸਿੱਖਿਆ ਲਈ ਸਰਕਾਰੀ ਕਾਲਜ, ਲੁਧਿਆਣਾ ਵਿੱਚ ਦਾਖ਼ਲਾ ਲਿਆ।
ਪ੍ਰਗਤੀਸ਼ੀਲ ਲਿਖਾਰੀ ਲਹਿਰ ਦਾ ਉਹ ਪ੍ਰਮੁੱਖ ਹਿੱਸਾ ਬਣੇ। ਉਨ੍ਹਾਂ ਨੂੰ ਮਿਲੇ ਪ੍ਰਮੁੱਖ ਅਵਾਰਡ ਇਹ ਹਨ। ਪਦਮ ਸ਼੍ਰੀ (1971) ਫ਼ਿਲਮਫ਼ੇਅਰ ਅਵਾਰਡ (1964 ਅਤੇ 1977) ਉਨ੍ਹਾਂ ਸਾਰੀ ਉਮਰ ਵਿਆਹ ਨਾ ਕਰਵਾਇਆ ਪਰ ਗਾਇਕਾ ਸੁਧਾ ਮਲਹੋਤਰਾ ਨੂੰ ਸਨੇਹ ਕਰਦੇ ਸਨ ਜਦ ਕਿ ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਸਾਹਿਰ ਨੂੰ ਮੁਹੱਬਤ ਕਰਨ ਦੇ ਹਵਾਲੇ ਮਿਲਦੇ ਨੇ।
ਉਸਦੀਆਂ ਲਿਖਤਾਂ ਨੇ ਭਾਰਤੀ ਸਿਨੇਮਾ, ਖਾਸ ਕਰਕੇ ਹਿੰਦੀ ਭਾਸ਼ਾ ਦੀਆਂ ਫਿਲਮਾਂ ਨੂੰ ਪ੍ਰਭਾਵਿਤ ਕੀਤਾ।
ਸਾਹਿਰ ਨੂੰ ਤਾਜ ਮਹਿਲ (1963) ਲਈ ਸਰਬੋਤਮ ਗੀਤਕਾਰ ਦਾ ਫ਼ਿਲਮਫ਼ੇਅਰ ਪੁਰਸਕਾਰ ਮਿਲਿਆ। ਉਸਨੇ ਕਭੀ ਕਭੀ (1976) ਵਿੱਚ ਆਪਣੇ ਕੰਮ ਲਈ ਸਰਬੋਤਮ ਗੀਤਕਾਰ ਦਾ ਦੂਜਾ ਫ਼ਿਲਮਫ਼ੇਅਰ ਪੁਰਸਕਾਰ ਜਿੱਤਿਆ।
ਸਾਹਿਰ ਦੇ ਜਨਮ ਦੀ 92ਵੀਂ ਵਰ੍ਹੇਗੰਢ ‘ਤੇ, ਭਾਰਤੀ ਡਾਕ ਮਹਿਕਮੇ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ ਸੀ।
ਇਹਨਾਂ ਦਾ ਜਨਮ ਇੱਕ ਵੱਡੇ ਵਿਸਵੇਦਾਰ ਚੌਧਰੀ ਫਜ਼ਲ ਮੁਹੰਮਦ ਦੀ ਗਿਆਰਵੀਂ ਬੀਵੀ ਸਰਦਾਰ ਬੇਗ਼ਮ ਦੀ ਕੁੱਖੋਂ ਪਿੰਡ ਸੇਖੇਵਾਲ (ਲੁਧਿਆਣਾ )ਵਿਖੇ ਹੋਇਆ। ਆਪਣੇ ਬਾਪ ਦਾ ਇਹ ਇਕਲੌਤਾ ਪੁੱਤਰ ਸੀ। ਇਸ ਦਾ ਨਾਂ ਅਬਦੁਲ ਹੈਈ ਰੱਖਿਆ ਗਿਆ। ਅਬਦੁਲ ਹੈਈ ਨੇ ਦਸਵੀਂ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ 1937 ਵਿੱਚ ਪਾਸ ਕੀਤੀ। ਫਿਰ ਉਹ ਸਰਕਾਰੀ ਕਾਲਜ, ਲੁਧਿਆਣਾ ਵਿੱਚ ਦਾਖਲ ਹੋ ਗਿਆ। ਕਾਲਜ ਵਿੱਚ ਆਪਣੀ ਸ਼ਾਇਰੀ ਲਈ ਉਹ ਬਹੁਤ ਮਸ਼ਹੂਰ ਸੀ। ਪਹਿਲੇ ਸਾਲ ਹੀ ਉਸਨੂੰ ਆਪਣੀ ਜਮਾਤਣ ਕੁੜੀ ਨਾਲ ਪ੍ਰਿੰਸੀਪਲ ਦੇ ਲਾਅਨ ਵਿੱਚ ਬੈਠਣ ਕਰਕੇ ਕਾਲਜ ਵਿੱਚੋਂ ਕੱਢ ਦਿੱਤਾ।
ਫਿਰ ਉਹ ਦਿਆਲ ਸਿੰਘ ਕਾਲਜ, ਲਾਹੌਰ ਵਿੱਚ ਦਾਖਲ ਹੋ ਗਿਆ। ਪਰ ਉੱਥੋਂ ਵੀ ਉਸ ਨੂੰ ਇਨਕਲਾਬੀ ਸ਼ਾਇਰੀ ਕਰਕੇ ਕੱਢ ਦਿੱਤਾ ਗਿਆ। ਮਗਰੋਂ ਉਹ ਉਹ ਇਸਲਾਮੀਆ ਕਾਲਜ, ਲਾਹੌਰ ਵਿੱਚ ਦਾਖਲ ਹੋਇਆ ਪਰ ਬੀ.ਏ. ਦੇ ਇਮਤਿਹਾਨ ਤੋਂ ਪਹਿਲਾਂ ਹੀ ਫੇਰ ਕਾਲਜ ਤੋਂ ਬਾਹਰ ਹੋ ਗਿਆ। ਸਾਹਿਰ ਇਸਲਾਮਿਕ ਪਾਕਿਸਤਾਨ ਦੀ ਬਜਾਏ ਸੈਕੂਲਰ ਭਾਰਤ ਚਾਹੁੰਦਾ ਸੀ।ਉਹ ਪਹਿਲਾਂ ਪਾਕਿਸਤਾਨ ਚਲਾ ਗਿਆ,ਫਿਰ ਭਾਰਤ ਆ ਗਿਆ ਪਰ ਇਥੋਂ ਦੇ ਹਾਲਾਤ ਦੇਖ ਕੇ ਫਿਰ ਪਾਕਿਸਤਾਨ ਚਲਾ ਗਿਆ। ਕਰੀਬ ਨੌਂ ਮਹੀਨੇ ਪਾਕਿਸਤਾਨ ਵਿੱਚ ਗੁਜ਼ਾਰਨ ਮਗਰੋਂ ਜੂਨ 1948 ਵਿੱਚ ਲਾਹੌਰ ਤੋਂ ਭੱਜ ਆਇਆ। ਉਸ ਦਾ ਭਾਰਤ ਆਉਣਾ ਦੇਸ਼ ਲਈ ਫ਼ਾਇਦੇਮੰਦ ਸੀ ਅਤੇ ਪਾਕਿਸਤਾਨ ਲਈ ਬਹੁਤ ਵੱਡਾ ਨੁਕਸਾਨ।
ਸ਼ਾਇਰੀ ਦਾ ਸ਼ੌਕ ਉਸ ਨੂੰ ਸਕੂਲ ਵਿੱਚ ਹੀ ਸੀ ਪਰ ਕਾਲਜ ਦੇ ਸਾਹਿਤਕ ਮਾਹੌਲ ਵਿੱਚ ਇਸ ਵਿੱਚ ਹੋਰ ਨਿਖਾਰ ਆਇਆ। ਉਹ ਸਾਹਿਰ ਕਿਵੇਂ ਬਣਿਆ? ਅਲਾਮਾ ਇਕਬਾਲ ਦੇ ਹਜ਼ਰਤ ਦਾਗ਼ ਬਾਰੇ ਲਿਖੇ ਮਰਸੀਏ ਦਾ ਜਦ ਉਸ ਨੇ ਇਹ ਸ਼ਿਅਰ ਪੜ੍ਹਿਆ
ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਸ਼ਿਰਾਜ਼ ਭੀ
ਸੈਂਕੜੋਂ ਸਾਹਿਰ ਭੀ ਹੋਂਗੇ ਸਾਹਿਬ-ਏ-ਇਜਾਜ਼ ਭੀ।
ਤਾਂ ਉਸ ਨੇ ਆਪਣਾ ਤਖੱਲਸ ‘ਸਾਹਿਰ’ ਰੱਖ ਲਿਆ। ਉਸ ਦਾ ਅਸਲੀ ਨਾਂ ਅਬਦੁਲ ਹੈਈ ਘੱਟ ਲੋਕਾਂ ਨੂੰ ਹੀ ਪਤਾ ਹੈ। ਉਸ ਦਾ ਤਖੱਲਸ ਉਸ ਦੀ ਸ਼ਖ਼ਸੀਅਤ ’ਤੇ ਪੂਰਾ ਢੁਕਦਾ ਸੀ। ਸਾਹਿਰ ਹਰ ਮੁਸ਼ਾਇਰੇ ਦੀ ਮੁੱਖ ਖਿੱਚ ਹੁੰਦਾ। ਉਸ ਦੀਆਂ ਰੁਮਾਂਚਕ ਨਜ਼ਮਾਂ ਨੌਜਵਾਨ ਦਿਲਾਂ ਦੀ ਧੜਕਣਾਂ ਦੀ ਤਰਜਮਾਨੀ ਕਰਦੀਆਂ ਸਨ। ਇਸ ਕਰਕੇ ਉਨ੍ਹਾਂ ਵਿੱਚ ਉਹ ਹਰਦਿਲ ਅਜ਼ੀਜ਼ ਹੋ ਗਿਆ। ਬਾਅਦ ਵਿੱਚ ਇਸ ਵੱਡੇ ਸ਼ਾਇਰ ਨੇ ਆਪਣੇ ਪੈਦਾਇਸ਼ੀ ਸ਼ਹਿਰ ਲੁਧਿਆਣੇ ਦਾ ਨਾਂ ਆਪਣੇ ਨਾਮ ਦਾ ਹਿੱਸਾ ਬਣਾ ਕੇ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ।
ਲਾਹੌਰ ਵਿੱਚ ਉਸ ਦਾ ਪ੍ਰਸਿੱਧ ਸ਼ਾਇਰਾਂ ਨਾਲ ਮੇਲ-ਜੋਲ ਹੋ ਗਿਆ। 1944 ਵਿੱਚ ਉਸ ਦੀ ਕਿਤਾਬ ‘ਤਲਖ਼ੀਆਂ’ ਛਪੀ ਤਾਂ ਉਹ ਰਾਤੋ-ਰਾਤ ਸਟਾਰ ਬਣ ਗਿਆ।
ਲਾਹੌਰ ਤੋਂ ਸਾਹਿਰ ਫ਼ਿਲਮੀ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਬੰਬਈ ਚਲਿਆ ਗਿਆ ਜਿੱਥੇ ਪਹਿਲਾਂ ਉਸ ਦੇ ਪੈਰ ਨਾ ਜੰਮੇ। 14 ਅਗਸਤ 1947 ਨੂੰ ਦੇਸ਼ ਵੰਡਿਆ ਗਿਆ। ਲੁਧਿਆਣੇ ਤੋਂ ਉਸ ਦੀ ਮਾਂ ਨੂੰ ਉਸ ਦੇ ਹਿੰਦੂ ਸਿੱਖ ਦੋਸਤਾਂ ਨੇ ਬੜੀ ਮੁਸ਼ਕਲ ਨਾਲ ਬਚਾ ਕੇ ਲਾਹੌਰ ਭੇਜਿਆ। ਸਤੰਬਰ 1947 ਵਿੱਚ ਆਪਣੀ ਮਾਂ ਦੀ ਭਾਲ ਵਿੱਚ ਸਾਹਿਰ ਵੀ ਲਾਹੌਰ ਪਹੁੰਚ ਗਿਆ। ਉੱਥੇ ਉਹ ਕਮਿਊਨਿਸਟ ਰਸਾਲੇ ‘ਸਵੇਰਾ’ ਦਾ ਸੰਪਾਦਕ ਬਣ ਗਿਆ। ਪਰ ਜਦ ਉਸ ਦੀ ਗ੍ਰਿਫ਼ਤਾਰੀ ਦੇ ਵਰੰਟ ਨਿਕਲੇ ਤਾਂ ਜੂਨ 1948 ਵਿੱਚ ਆਪਣੀ ਮਾਂ ਸਮੇਤ ਉਹ ਮੁੜ ਬੰਬਈ ਚਲਿਆ ਗਿਆ। ਬਹੁਤ ਜੱਦੋਜਹਿਦ ਪਿੱਛੋਂ 1950 ਵਿੱਚ ਰੀਲੀਜ਼ ਹੋਈ ਫ਼ਿਲਮ ‘ਬਾਜ਼ੀ’ ਦੀ ਕਾਮਯਾਬੀ ਨੇ ਸਾਹਿਰ ਨੂੰ ਫ਼ਿਲਮੀ ਨਗ਼ਮਾ -ਨਿਗਾਰੀ ਵਿੱਚ ਉਸੇ ਤਰ੍ਹਾਂ ਮਸ਼ਹੂਰ ਕਰ ਦਿੱਤਾ ਜਿਸ ਤਰ੍ਹਾਂ ‘ਤਲਖ਼ੀਆਂ’ ਨੇ ਸਾਹਿਤਕ ਖੇਤਰ ਵਿੱਚ ਕੀਤਾ ਸੀ। ਸਾਹਿਰ ਨੇ ਫ਼ਿਲਮਾਂ ਦੇ ਹਿੱਟ ਗੀਤ ਲਿਖ ਕੇ ਨਾਮਾ ਤੇ ਨਾਮਣਾ ਦੋਨੋਂ ਖੱਚੇ।ਆਪਣੇ ਵੇਲੇ ਦਾ ਉਹ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਨਗ਼ਮਾ ਨਿਗਾਰ ਸੀ। ਫ਼ਿਲਮ ਰਾਈਟਰਜ਼ ਐਸੋਸੀਏਸ਼ਨ ਦਾ ਬਿਨਾਂ ਮੁਕਾਬਲਾ ਪ੍ਰਧਾਨ ਵੀ ਬਣਿਆ। ਇਸ ਪਦਵੀ ’ਤੇ ਹੁੰਦਿਆਂ ਉਸ ਨੇ ਨਗ਼ਮਾਂ ਨਿਗਾਰਾਂ ਨੂੰ ਫ਼ਿਲਮੀ ਦੁਨੀਆ ਅਤੇ ਰੇਡੀਓ ਵਿੱਚ ਬੜੀ ਸਤਿਕਾਰ ਵਾਲੀ ਥਾਂ ਦਿਵਾਈ। ਜਿਵੇਂ ਫ਼ਿਲਮ ਦੀ ਕਾਸਟ ਦਿਖਾਉਣ ਵੇਲੇ ਨਗ਼ਮਾ ਨਿਗਾਰ ਦਾ ਨਾਂ ਸੰਗੀਤਕਾਰ ਤੋਂ ਪਹਿਲਾਂ ਆਵੇ, ਰੇਡੀਓ ’ਤੇ ਫ਼ਰਮਾਇਸ਼ੀ ਪ੍ਰੋਗਰਾਮ ਵਿੱਚ ਨਗ਼ਮਾ ਨਿਗਾਰ ਦਾ ਨਾਂ ਵੀ ਦੱਸਿਆ ਜਾਵੇ। ਇਸੇ ਤਰ੍ਹਾਂ ਗਰਾਮੋਫ਼ੋਨ ਕੰਪਨੀਆਂ ਨੂੰ ਰਿਕਾਰਡਾਂ ’ਤੇ ਨਗ਼ਮਾਂ ਨਿਗਾਰਾਂ ਦਾ ਨਾਂ ਵੀ ਦੇਣ ਲਈ ਮਜਬੂਰ ਕੀਤਾ। ਇੱਕ ਸੰਗੀਤ ਡਾਇਰੈਕਟਰ ਨੇ ਮੇਹਣਾ ਮਾਰਿਆ ਕਿ ਸਾਹਿਰ ਦੇ ਗਾਣੇ ਇਸ ਕਰਕੇ ਮਸ਼ਹੂਰ ਹਨ ਕਿਉਂਕਿ ਉਨ੍ਹਾਂ ਨੂੰ ਲਤਾ ਗਾਉਂਦੀ ਹੈ। ਸਾਹਿਰ ਬੜਾ ਅਣਖੀ ਸੀ। ਉਸ ਨੇ ਸ਼ਰਤ ਰੱਖੀ ਕਿ ਦੋ ਸਾਲ ਉਹ ਸਿਰਫ਼ ਉਸ ਫ਼ਿਲਮ ਲਈ ਗਾਣੇ ਲਿਖੇਗਾ ਜਿਸ ਵਿੱਚ ਲਤਾ ਨਾ ਗਾਵੇ।
ਸਾਹਿਰ ਦੇ ਸਾਰੇ ਇਸ਼ਕ ਜਜ਼ਬਾਤੀ ਹੀ ਰਹੇ। ਉਸ ਨੇ ਨਾ ਇਨ੍ਹਾਂ ਨੂੰ ਜਿਸਮਾਨੀ ਸਬੰਧਾਂ ਵਿੱਚ ਅਤੇ ਨਾ ਹੀ ਸ਼ਾਦੀ ਦੇ ਰਿਸ਼ਤੇ ਵਿੱਚ ਬਦਲਿਆ। ਇਨ੍ਹਾਂ ਤੋਂ ਸਿਰਫ਼ ਆਪਣੀ ਸ਼ਾਇਰੀ ਲਈ ਹੀ ਪ੍ਰੇਰਣਾ ਲਈ। ਸਾਹਿਰ ਨੇ ਕੁਝ ਗ਼ਜ਼ਲਾਂ ਵੀ ਲਿਖੀਆਂ ਪਰ ਮੁੱਖ ਤੌਰ ’ਤੇ ਉਹ ਨਜ਼ਮ ਦਾ ਸ਼ਾਇਰ ਸੀ। ਉਸ ਦੀਆਂ ਨਜ਼ਮਾਂ ਥੋੜ੍ਹੀਆਂ ਹਨ ਪਰ ਇਨ੍ਹਾਂ ਦਾ ਪੱਧਰ ਬਹੁਤ ਉੱਚਾ ਹੈ। ਬਹੁਤੀਆਂ ਵਿੱਚ ਰੁਮਾਂਸ ਰਚਿਆ ਹੋਇਆ ਹੈ। ਕੁਝ ਵਿੱਚ ਇਨਕਲਾਬੀ ਰੰਗ ਹੈ। ਉਸ ਦੀ ਇੱਕੋ- ਇੱਕ ਲੰਮੀ ਨਜ਼ਮ ‘ਪਰਛਾਈਆਂ’ ਵਿਸ਼ਵ ਅਮਨ ਬਾਰੇ ਹੈ। ਉਸ ਦੇ ਫ਼ਿਲਮੀ ਗੀਤਾਂ ਦੀ ਗਿਣਤੀ ਸੈਂਕੜੇ ਹੈ। ਉਸ ਨੇ ਫ਼ਿਲਮੀ ਗੀਤਾਂ ਨੂੰ ਤੁਕਬੰਦੀ ਦੇ ਪੱਧਰ ਤੋਂ ਚੁੱਕ ਕੇ ਸ਼ਾਇਰੀ ਦੀ ਸਤਹਿ ਤਕ ਲਿਆਂਦਾ। ਇਸ ਤਰ੍ਹਾਂ ਅਨਪੜ੍ਹ ਫ਼ਿਲਮ ਦਰਸ਼ਕਾਂ ਵਿੱਚ ਵੀ ਸਾਹਿਤਕ ਰੁਚੀ ਪੈਦਾ ਕੀਤੀ। ਲੋਕਾਂ ਨੇ ਉਸ ਨੂੰ ਬੇਹੱਦ ਪਿਆਰ ਦਿੱਤਾ ਅਤੇ ਸਰਕਾਰ ਨੇ ਉਸ ਨੂੰ ਪਦਮਸ੍ਰੀ ਨਾਲ ਸਤਿਕਾਰਿਆ। ਸਾਹਿਰ ਦੀ ਮਾਂ, ਜਿਸ ਨਾਲ ਉਹ ਸਾਰੀ ਉਮਰ ਰਿਹਾ, 1976 ਵਿੱਚ ਚਲ ਵਸੀ। ਸਾਹਿਰ ਬੇਹੱਦ ਉਦਾਸ ਰਹਿਣ ਲੱਗਾ ਭਾਵੇਂ ਉਸ ਦੀ ਮਾਮੀ-ਜਾਈ ਭੈਣ ਅਨਵਰ ਉਸ ਪਾਸ ਰਹਿੰਦੀ ਸੀ।
ਸਾਹਿਰ ਨੇ ਲਾਹੌਰ ਵਿੱਚ ਚਾਰ ਉਰਦੂ ਪੱਤਰਕਾਵਾਂ ਦਾ ਸੰਪਾਦਨ (1948 ਤੱਕ) ਕੀਤਾ ਅਤੇ ਮੁੰਬਈ (1949 ਦੇ ਬਾਅਦ) ਉਨ੍ਹਾਂ ਦੀ ਕਰਮਭੂਮੀ ਰਹੀ।
25 ਅਕਤੂਬਰ 1980 ਨੂੰ, 59 ਸਾਲ ਦੀ ਉਮਰ ਵਿੱਚ, ਸਾਹਿਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸਨੂੰ ਜੁਹੂ ਮੁਸਲਿਮ ਕਬਰਸਤਾਨ ਵਿੱਚ ਦਫ਼ਨਾਇਆ ਗਿਆ। 2010 ਵਿੱਚ, ਉਸਦੀ ਕਬਰ ਨੂੰ ਨਵੇਂ ਕਬਰਸਤਾਨਾਂ ਲਈ ਜਗ੍ਹਾ ਬਣਾਉਣ ਲਈ ਢਾਹ ਦਿੱਤਾ ਗਿਆ।
ਲੁਧਿਆਣਾ ਸ਼ਹਿਰ ਨੂੰ ਉਸ ਨੇ ਮਸ਼ਹੂਰ ਕੀਤਾ ਉਸ ਵਿੱਚ ਉਸਦੀ ਯਾਦ ਵਿੱਚ ਸਰਕਾਰੀ ਕਾਲਿਜ ਦਾ ਸਾਹਿਰ ਆਡੀਟੋਰੀਅਮ ਹੈ। ਸਾਹਿਰ ਕਲਚਰਲ ਅਕੈਡਮੀ” ਦੇ ਪ੍ਰਧਾਨ ਡਾ. ਕੇਵਲ ਧੀਰ ਕਈ ਸਾਲ ਮੁਸ਼ਾਇਰਾ ਕਰਵਾਉਂਦੇ ਰਹੇ ਹਨ।
ਪੀ.ਏ.ਯੂ. ਲੁਧਿਆਣਾ ਦੇ ਫੁਲਵਾੜੀ ਮਾਹਿਰ ਡਾ. ਅਜੈ ਪਾਲ ਸਿੰਘ ਗਿੱਲ ਨੇ ਗੁਲਦਾਉਦੀ ਦੀ ਇੱਕ ਨਵੀਂ ਕਿਸਮ ਕੱਢੀ ਜਿਸ ਦਾ ਨਾਂ ‘ਗੁਲੇ – ਸਾਹਿਰ’ ਰੱਖਿਆ। ਸਾਹਿਰ ਦੇ ਪੁਰਾਣੇ ਕਾਲਜ ਨੇ ਵੀ ਆਪਣੇ ਬੋਟੈਨੀਕਲ ਬਾਗ਼ ਦਾ ਨਾਂ ‘ਗੁਲਸਤਾਨ ਏ-ਸਾਹਿਰ’ ਰੱਖਿਆ।
ਪੱਖੋਵਾਲ ਰੋਡ ਤੇ ਇੰਪਰੂਵਮੈਂਟ ਟਰਸਟ ਨੇ ਸਾਹਿਰ ਆਡੀਟੋਰੀਅਮ ਲਈ ਥਾਂ ਵੀ ਦੇ ਦਿੱਤੀ। ਮੁੱਖ ਮੰਤਰੀ ਸ. ਬੇਅੰਤ ਸਿੰਘ ਨੇ ਨੀਂਹ ਪੱਥਰ ਵੀ ਰੱਖ ਦਿੱਤਾ। ਉਸਾਰੀ ਲਈ ਪੈਸੇ ਵੀ ਜਾਰੀ ਕਰ ਦਿੱਤੇ ਪਰ ਕਾਨੂੰਨੀ ਪੇਚੀਦਗੀਆਂ ਕਾਰਨ ਇਹ ਆਡੀਟੋਰੀਅਮ ਨਾ ਬਣ ਸਕਿਆ।
ਪੰਜਾਬੀ ਭਵਨ ਦੀ ਲਾਇਬਰੇਰੀ ਦਾ ਨਾਮ ਜ਼ਰੂਰ ਸ. ਮਨੋਹਰ ਸਿੰਘ ਗਿੱਲ ਦੀ ਪ੍ਰੇਰਨਾ ਨਾਲ ਸਾਹਿਰ ਦੇ ਨਾਮ ਤੇ ਹੈ।
ਜਾਣਕਾਰੀ ਸਰੋਤਃ ਵਿਕੀਪੀਡੀਆ ਪੇਸ਼ ਹਨ ਸਾਹਿਰ ਦੀਆਂ ਚਾਰ ਲਿਖਤਾਂ ਵੀ
ਸਾਹਿਰ ਲੁਧਿਆਣਵੀ ਦੀਆਂ ਚਾਰ ਲਿਖਤਾਂ
1.
ਖ਼ੂਨ ਅਪਨਾ ਹੋ ਯਾ ਪਰਾਯਾ ਹੋ
ਖ਼ੂਨ ਅਪਨਾ ਹੋ ਯਾ ਪਰਾਯਾ ਹੋ
ਨਸਲੇ ਆਦਮ ਕਾ ਖ਼ੂਨ ਹੈ ਆਖ਼ਿਰ
ਜੰਗ ਮਗ਼ਰਿਬ ਮੇਂ ਹੋ ਕਿ ਮਸ਼ਰਿਕ ਮੇਂ
ਅਮਨੇ ਆਲਮ ਕਾ ਖ਼ੂਨ ਹੈ ਆਖ਼ਿਰ
ਬਮ ਘਰੋਂ ਪਰ ਗਿਰੇਂ ਕਿ ਸਰਹਦ ਪਰ
ਰੂਹੇ-ਤਾਮੀਰ ਜ਼ਖ਼ਮ ਖਾਤੀ ਹੈ
ਖੇਤ ਅਪਨੇ ਜਲੇਂ ਯਾ ਔਰੋਂ ਕੇ
ਜ਼ੀਸਤ ਫ਼ਾਕੋਂ ਸੇ ਤਿਲਮਿਲਾਤੀ ਹੈ
ਟੈਂਕ ਆਗੇ ਬੜ੍ਹੇਂ ਕਿ ਪੀਛੇ ਹਟੇਂ
ਕੋਖ ਧਰਤੀ ਕੀ ਬਾਂਝ ਹੋਤੀ ਹੈ
ਫ਼ਤਹ ਕਾ ਜਸ਼ਨ ਹੋ ਕਿ ਹਾਰ ਕਾ ਸੋਗ
ਜਿੰਦਗੀ ਮੱਯਤੋਂ ਪੇ ਰੋਤੀ ਹੈ
ਇਸਲੀਏ ਐ ਸ਼ਰੀਫ ਇੰਸਾਨੋਂ
ਜੰਗ ਟਲਤੀ ਰਹੇ ਤੋ ਬੇਹਤਰ ਹੈ
ਆਪ ਔਰ ਹਮ ਸਭੀ ਕੇ ਆਂਗਨ ਮੇਂ
ਸ਼ਮਾ ਜਲਤੀ ਰਹੇ ਤੋ ਬੇਹਤਰ ਹੈ।
(ਮਗ਼ਰਿਬ=ਪੱਛਮ, ਮਸ਼ਰਿਕ=ਪੂਰਬ,
ਆਲਮ=ਦੁਨੀਆਂ, ਜ਼ੀਸਤ=ਜ਼ਿੰਦਗੀ,
ਮੱਯਤ=ਜਨਾਜਾ)
ਮੈਂ ਜ਼ਿੰਦਾ ਹੂੰ ਯਹ ਮੁਸ਼ਤਹਰ ਕੀਜੀਏ
ਮੈਂ ਜ਼ਿੰਦਾ ਹੂੰ ਯਹ ਮੁਸ਼ਤਹਰ ਕੀਜੀਏ
ਮੇਰੇ ਕਾਤਿਲੋਂ ਕੋ ਖ਼ਬਰ ਕੀਜੀਏ ।
ਜ਼ਮੀਂ ਸਖ਼ਤ ਹੈ ਆਸਮਾਂ ਦੂਰ ਹੈ
ਬਸਰ ਹੋ ਸਕੇ ਤੋ ਬਸਰ ਕੀਜੀਏ ।
ਸਿਤਮ ਕੇ ਬਹੁਤ ਸੇ ਹੈਂ ਰੱਦ-ਏ-ਅਮਲ
ਜ਼ਰੂਰੀ ਨਹੀਂ ਚਸ਼ਮ ਤਰ ਕੀਜੀਏ ।
ਵਹੀ ਜ਼ੁਲਮ ਬਾਰ-ਏ-ਦਿਗਰ ਹੈ ਤੋ ਫਿਰ
ਵਹੀ ਜ਼ੁਰਮ ਬਾਰ-ਏ-ਦਿਗਰ ਕੀਜੀਏ ।
ਕਫ਼ਸ ਤੋੜਨਾ ਬਾਦ ਕੀ ਬਾਤ ਹੈ
ਅਭੀ ਖ੍ਵਾਹਿਸ਼-ਏ-ਬਾਲ-ਓ-ਪਰ ਕੀਜੀਏ ।
(ਮੁਸ਼ਤਹਰ=ਅੈਲਾਨ, ਕਫ਼ਸ=ਪਿੰਜਰਾ)
ਮੋਹੱਬਤ ਤਰਕ ਕੀ ਮੈਂਨੇ
ਮੋਹੱਬਤ ਤਰਕ ਕੀ ਮੈਂਨੇ ਗਰੇਬਾਂ ਸੀ ਲੀਯਾ ਮੈਂ
ਜ਼ਮਾਨੇ ਅਬ ਤੋ ਖ਼ੁਸ਼ ਹੋ ਜ਼ਹਰ ਯੇ ਭੀ ਪੀ ਲੀਯਾ ਮੈਂਨੇ
ਅਭੀ ਜ਼ਿੰਦਾ ਹੂੰ ਲੇਕਿਨ ਸੋਚਤਾ ਰਹਤਾ ਹੂੰ ਖ਼ਲ੍ਵਤ ਮੇਂ
ਕਿ ਅਬ ਤਕ ਕਿਸ ਤਮੰਨਾ ਕੇ ਸਹਾਰੇ ਜੀ ਲੀਯਾ ਮੈਂਨੇ
ਉਨ੍ਹੇਂ ਅਪਨਾ ਨਹੀਂ ਸਕਤਾ ਮਗਰ ਇਤਨਾ ਭੀ ਕਯਾ ਕਮ ਹੈ
ਕਿ ਕੁਛ ਮੁੱਦਤ ਹਸੀਂ ਖ਼੍ਵਾਬੋਂ ਮੇਂ ਖੋ ਕਰ ਜੀ ਲੀਯਾ ਮੈਂਨੇ
ਬਸ ਅਬ ਤੋ ਦਾਮਨ-ਏ-ਦਿਲ ਛੋੜ ਦੋ ਬੇਕਾਰ ਉੱਮੀਦੋ
ਬਹੁਤ ਦੁਖ ਸਹ ਲੀਯੇ ਮੈਂਨੇ ਬਹੁਤ ਦਿਨ ਜੀ ਲੀਯਾ ਮੈਂਨੇ
(ਤਰਕ=ਛੱਡ ਦਿੱਤੀ, ਗਰੇਬਾਂ=ਗਲਾਵਾਂ)
4
ਮੇਰੇ ਸਰਕਸ਼ ਤਰਾਨੇ ਸੁਨ ਕੇ
ਮੇਰੇ ਸਰਕਸ਼ ਤਰਾਨੇ ਸੁਨ ਕੇ ਦੁਨੀਯਾ ਯੇ ਸਮਝਤੀ ਹੈ
ਕਿ ਸ਼ਾਯਦ ਮੇਰੇ ਦਿਲ ਕੋ ਇਸ਼ਕ ਕੇ ਨਗ਼ਮੋਂ ਸੇ ਨਫ਼ਰਤ ਹੈ
ਮੁਝੇ ਹੰਗਾਮਾ-ਏ-ਜੰਗ-ਓ-ਜਦਲ ਮੇਂ ਕੈਫ਼ ਮਿਲਤਾ ਹੈ
ਮੇਰੀ ਫ਼ਿਤਰਤ ਕੋ ਖ਼ੂੰਰੇਜ਼ੀ ਕੇ ਅਫ਼ਸਾਨੋਂ ਸੇ ਰਗ਼ਬਤ ਹੈ
ਮੇਰੀ ਦੁਨੀਯਾ ਮੇਂ ਕੁਛ ਵਕ’ਅਤ ਨਹੀਂ ਹੈ ਰਕਸ-ਓ-ਨਗ਼ਮੇਂ ਕੀ
ਮੇਰਾ ਮਹਬੂਬ ਨਗ਼ਮਾ ਸ਼ੋਰ-ਏ-ਆਹੰਗ-ਏ-ਬਗ਼ਾਵਤ ਹੈ
ਮਗਰ ਐ ਕਾਸ਼! ਦੇਖੇਂ ਵੋ ਮੇਰੀ ਪੁਰਸੋਜ਼ ਰਾਤੋਂ ਕੋ
ਮੈਂ ਜਬ ਤਾਰੋਂ ਪੇ ਨਜ਼ਰੇਂ ਗਾੜਕਰ ਆਸੂੰ ਬਹਾਤਾ ਹੂੰ
ਤਸੱਵੁਰ ਬਨਕੇ ਭੂਲੀ ਵਾਰਦਾਤੇਂ ਯਾਦ ਆਤੀ ਹੈਂ
ਤੋ ਸੋਜ਼-ਓ-ਦਰਦ ਕੀ ਸ਼ਿੱਦਤ ਸੇ ਪਹਰੋਂ ਤਿਲਮਿਲਾਤਾ ਹੂੰ
ਕੋਈ ਖ਼੍ਵਾਬੋਂ ਮੇਂ ਖ਼੍ਵਾਬੀਦਾ ਉਮੰਗੋਂ ਕੋ ਜਗਾਤੀ ਹੈ
ਤੋ ਅਪਨੀ ਜ਼ਿੰਦਗੀ ਕੋ ਮੌਤ ਕੇ ਪਹਲੂ ਮੇਂ ਪਾਤਾ ਹੂੰ
ਮੈਂ ਸ਼ਾਯਰ ਹੂੰ ਮੁਝੇ ਫ਼ਿਤਰਤ ਕੇ ਨੱਜ਼ਾਰੋਂ ਸੇ ਉਲਫ਼ਤ ਹੈ
ਮੇਰਾ ਦਿਲ ਦੁਸ਼ਮਨ-ਏ-ਨਗ਼ਮਾ-ਸਰਾਈ ਹੋ ਨਹੀਂ ਸਕਤਾ
ਮੁਝੇ ਇਨਸਾਨੀਯਤ ਕਾ ਦਰਦ ਭੀ ਬਖ਼ਸ਼ਾ ਹੈ ਕੁਦਰਤ ਨੇ
ਮੇਰਾ ਮਕਸਦ ਫ਼ਕਤ ਸ਼ੋਲਾ ਨਵਾਈ ਹੋ ਨਹੀਂ ਸਕਤਾ
ਜਵਾਂ ਹੂੰ ਮੈਂ ਜਵਾਨੀ ਲਗ਼ਜ਼ਿਸ਼ੋਂ ਕਾ ਏਕ ਤੂਫ਼ਾਂ ਹੈ
ਮੇਰੀ ਬਾਤੋਂ ਮੇਂ ਰੰਗੇ-ਏ-ਪਾਰਸਾਈ ਹੋ ਨਹੀਂ ਸਕਤਾ
ਮੇਰੇ ਸਰਕਸ਼ ਤਰਾਨੋਂ ਕੀ ਹਕੀਕਤ ਹੈ ਤੋ ਇਤਨੀ ਹੈ
ਕਿ ਜਬ ਮੈਂ ਦੇਖਤਾ ਹੂੰ ਭੂਕ ਕੇ ਮਾਰੇ ਕਿਸਾਨੋਂ ਕੋ
ਗ਼ਰੀਬੋਂ ਕੋ, ਮੁਫ਼ਿਲਸੋਂ ਕੋ, ਬੇਕਸੋਂ ਕੋ, ਬੇਸਹਾਰੋਂ ਕੋ
ਸਿਸਕਤੀ ਨਾਜ਼ਨੀਨੋਂ ਕੋ, ਤੜਪਤੇ ਨੌਜਵਾਨੋਂ ਕੋ
ਹੁਕੂਮਤ ਕੇ ਤਸ਼ੱਦੁਦ ਕੋ ਇਮਾਮਤ ਕੇ ਤਕੱਬਰ ਕੋ
ਕਿਸੀ ਕੇ ਚੀਥੜੋਂ ਕੋ ਔਰ ਸ਼ਹਿਨ-ਸ਼ਾਹੀ ਖ਼ਜ਼ਾਨੋਂ ਕੋ
ਤੋ ਦਿਲ ਤਾਬ-ਏ-ਨਿਸ਼ਾਤ-ਏ-ਬਜ਼ਮ-ਏ-ਇਸ਼ਰਤ ਹੋ ਨਹੀਂ ਸਕਤਾ
ਮੈਂ ਚਾਹੂੰ ਭੀ ਤੋ ਖ਼ਵਾਬਾਵਾਰ ਤਰਾਨੇ ਗਾ ਨਹੀਂ ਸਕਤਾ
(ਸਰਕਸ਼=ਸਿਰਲੱਥ, ਜਦਲ=ਲੜਾਈ, ਫ਼ਿਤਰਤ=ਸੁਭਾਅ,
ਰਕਸ=ਨਾਚ, ਫ਼ਕਤ=ਕੇਵਲ, ਮੁਫ਼ਿਲਸ=ਦੀਨ,ਗ਼ਰੀਬ,
ਤਸ਼ੱਦੁਦ=ਜ਼ੁਲਮ, ਨਿਸ਼ਾਤ=ਖ਼ੁਸ਼ੀ)
🔵
ਗੂਰਭਜਨ ਗਿੱਲ

