ਕੱਢੇ ਚਾਦਰਾਂ ਤੇ ਫੁੱਲ ਸੋਹਣੇ ਲੱਗਦੇ,
ਨਾ ਪੈਰ ਆਪਾਂ ਬਾਹਰ ਕੱਢੀਏ।
ਪਰਾਂ ਰੱਖਦੇ ਰੱਸਾ ਤੇ ਸਲਫਾਸ,
ਵੇ ਆ ਜਾ ਹਾੜੀ ਸਾਉਣੀ ਵੱਢੀਏ।
ਕਹੀ ਕਰੂਗੀ ਰਲੂਗੀ ਨਾਲ ਦਾਤੀ, ਵੇ ਰੱਜ ਕੇ ਕਮਾਈ ਪੁੱਤਰਾ।
ਵੇ ਮੈਂ ਤੇਰੇ ਲਈ ਦਵਾਈਆਂ ਬਹੁਤ ਪੀਤੀਆਂ, ਤੂੰ ਪੀਈ ਨਾ ਦਵਾਈ ਪੁੱਤਰਾ।
ਜੇ ਹੈ ਰੋਸਾ ਨਾਲ ਤੇਰਾ ਸਰਕਾਰਾਂ,
ਤੂੰ ਸਾਡੀ ਸਰਕਾਰ ਘਰ ਦੀ।
ਹੱਲੇ ਪਿਆਂ ਤੋਂ ਹੱਲੇ ਨੇ ਗੋਰੇ ਕੱਲੇ,
ਨਾ ਗੋਰਿਆਂ ਦੀ ਹੱਲੀ ਵਰਦੀ।
ਬੜੇ ਹਿਟਲਰੀ ਖੱਲ ਵਿੱਚ ਬੈਠੇ, ਵੇ ਸਿਰੇ ਦੇ ਕਸਾਈ ਪੁੱਤਰਾ।
ਵੇ ਮੈਂ ਤੇਰੇ ਲਈ ਦਵਾਈਆਂ ਬਹੁਤ ਪੀਤੀਆਂ, ਤੂੰ ਪੀਈ ਨਾ ਦਵਾਈ ਪੁੱਤਰਾ।
ਸੁੱਖਾਂ ਸੁੱਖੀਆਂ ਮੱਥੇ ਤੇ ਪਈਆਂ ਰਗੜਾਂ,
ਵੇ ਹੁਣ ਨਾ ਤੂੰ ਹੋਰ ਰਗੜੀ।
ਸੀਹਾਂ ਸਿੰਘ ਸਿਰੋ ਬਾਪ ਦਿਓ ਆਵੇ,
ਵੇ ਧੁੱਰ ਦੁਨੀਆਂ ਤੇ ਪਗੜੀ।
ਜੇ ਕੋਈ ਗਮ ਹੈ ਕਈਆਂ ਚ ਸਾਂਝਾ ਕਰੀਏ,ਹੈ ਮਾਂ ਦਾ ਰਿਪਲਾਈ ਪੁੱਤਰਾ।
ਵੇ ਮੈਂ ਤੇਰੇ ਲਈ ਦਵਾਈਆਂ ਬਹੁਤ ਪੀਤੀਆਂ, ਤੂੰ ਪੀਈ ਨਾ ਦਵਾਈ ਪੁੱਤਰਾ।
ਮਾ . ਰਾਜਿੰਦਰ ਸਿੰਘ
ਪਿੰਡ :-ਸੀਹਾਂ ਸਿੰਘ ਵਾਲਾ (ਸੰਗਰੂਰ)
9417536868