ਮੈਥੋ ਜਾਂਦਾ ਕਿਉਂ ਨਹੀਂ, ਪੁਰਾਣਾ ਖਿਆਲ ਛੱਡਿਆ,
ਸੂਈ ਸਮੇਂ ਦੀ ਨੇ ਕਈ ਵਾਰ, ਦੰਦੇ ਵਿੱਚੋ ਕੱਢਿਆ,
ਬਹਾਦਰੀ ਕਿੰਨੀ ਨਾਲ ਮੈਂ, ਇਹ ਦੁੱਖ ਵੀ ਛੱਡਿਆ,
ਮੈਥੋ ਜਾਂਦਾ ਕਿਉਂ ਨਹੀਂ, ਪੁਰਾਣਾ ਖਿਆਲ ਛੱਡਿਆ,
ਹੁੰਦਾ ਖੁਸ਼ ਸੀ ਮੈਂ, ਤਾਂ ਜਾਂਦਾ ਕਈਆਂ ਅੱਖਾਂ ਚੋ ਕੱਢਿਆ,
ਇਸ ਲਈ ਹੀ, ਕਈਆਂ ਨੂੰ ਜਿੰਦਗੀ ਚ’ਛੱਡਿਆ,
ਮੈਥੋ ਜਾਂਦਾ ਕਿਉਂ ਨਹੀਂ, ਪੁਰਾਣਾ ਖਿਆਲ ਛੱਡਿਆ,
ਸਹਾਰਿਆਂ ਦੀ ਲੋੜ ਸੀ ਮੈਨੂੰ, ਪਰ ਇੱਕਲਾ ਛੱਡਿਆ,
ਦੋਸਤ ਮਿੱਤਰਾਂ ਨੇ ਕਈ, ਮੁਸੀਬਤਾਂ ਚੋ ਕੱਢਿਆ,
ਮੈਥੋ ਜਾਂਦਾ ਕਿਉਂ ਨਹੀਂ, ਪੁਰਾਣਾ ਖਿਆਲ ਛੱਡਿਆ,
ਲੋਕਾਂ ਕਿਹਾ ਤੂੰ, ਬਹੁਤ ਨੁਕਸਾਨ ਖੱਟਿਆ,
ਫੈਸਲੇ ਲੈ ਮੈਂ, ਅੰਜਾਮ ਰੱਬ ਤੇ ਛੱਡਿਆ।
ਮੈਥੋ ਜਾਂਦਾ ਕਿਉਂ ਨਹੀਂ, ਪੁਰਾਣਾ ਖਿਆਲ ਛੱਡਿਆ,
ਬੇਲੋੜਾਂ ਹੁਣ ਐਵੇ, ਲੋਕਾਂ ਨਾਲ ਖਹਿਣਾ ਛੱਡਿਆ,
ਦੇਖਦੇ ਆ ਵਰਤਾਰੇ ਇਸ, ਨਾਲ ਮੈਂ ਕੀ ਕੱਢਿਆ,
ਮੈਥੋ ਜਾਂਦਾ ਕਿਉਂ ਨਹੀਂ, ਪੁਰਾਣਾ ਖਿਆਲ ਛੱਡਿਆ ।

ਮਨੋਜ ਕੁਮਾਰ ਵਧਾਵਨ ਮੋਬਾ: 9815017800