ਪ੍ਰਭੂ ਚਰਨਾਂ ਤੋਂ ਟੁੱਟ ਗਏ ਹਨ ।ਪੋਹ ਵਿਚ ਭਾਵੇਂ ਜਿੰਨਾ ਮਰਜ਼ੀ ਕੱਕਰ ਪੈਦਾ ਰਹੇ। ਜਿਹੜੇ ਮਾਲਕ ਨਾਲ ਜੁੜੇ ਹਨ ਉਨ੍ਹਾਂ ਨੂੰ ਪੋਹ ਦਾ ਕੱਕਰ ਕੁਝ ਨਹੀਂ ਕਹਿੰਦਾ। ਪੋਹ ਦਾ ਮਹੀਨਾ ਆਇਆ ਕੱਕਰ ਪੈਣਾ ਸ਼ੁਰੂ ਹੋ ਗਿਆ। ਉਸ ਠੰਡ ਨੇ ਜਦੋਂ ਆਪਣੀ ਤਾਕਤ ਦਿਖਾਈ ਤਾਂ ਰੁੱਖ ਜਿਹੜੇ ਹਰੇ ਸਨ ਇਸ ਕੱਕਰ ਕਰਕੇ ਰੁੱਖ ਦੀਆਂ ਟਾਹਣੀਆਂ ਦੇ ਪੱਤੇ ਸੁੱਕ ਗਏ। ਜ਼ਮੀਨ ਤੇ ਉਗਿਆ ਘਾਹ ਵੀ ਸੁੱਕ ਗਿਆ। ਇਥੋਂ ਤੱਕ ਕਿ ਪੋਹ ਦਾ ਕੱਕਰ ਪੈਦਾ ਹੈ। ਫਲਾਂ ਦੇ ਰਸ ਵੀ ਸੁੱਕਣਾ ਸ਼ੁਰੂ ਕਰ ਹੋ ਜਾਂਦਾ ਹੈ। ਪੋਹ ਦੇ ਮਹੀਨੇ ਜੋਂ ਪਸ਼ੂ ਦੁੱਧ ਦੇਦੈ ਹਨ। ਉਹ ਵੀ ਸੁਝਾਅ ਜਾਂਦਾ ਹੈ। ਪੋਹ ਦੇ ਮਹੀਨੇ ਫਸਲਾਂ ਸੁਕਾ ਦਿੱਤੀਆਂ। ਜੀਵ ਜੰਤੂ ਤੜਪਦੇ ਹਨ। ਤੂੰ ਕਿਉਂ ਨਹੀਂ ਆਉਂਦਾ ਪਿਆ ਹੈ।
ਮੇਰੇ ਮਨ ਵਿਚ ਮੇਰੇ ਤਨ ਵਿਚ ਤੇਰਾ ਨਾਮ ਵਸਿਆ ਪਿਆ। ਹੈ। ਜਿਸ ਦੇ ਤਨ ਮਨ ਵਿਚ ਮੁਖ ਵਿਚ ਪੋਹ ਦੇ ਮਹੀਨੇ ਵਿਚ ਵਾਹਿਗੁਰੂ ਜੀ ਕਾ ਨਾਮ ਵੱਸ ਜਾਏ ਉਸ ਨੂੰ ਪੋਹ ਦਾ ਕੱਕਰ ਕੁਝ ਨਹੀਂ ਕਹਿੰਦਾ।
ਜਿੰਨਾਂ ਨੂੰ ਪਰਮਾਤਮਾ ਨੇ ਆਪਣੇ ਗਲੇ ਲਾ ਲਿਆ ਉਹਨਾਂ ਨੂੰ ਪੋਹ ਦਾ ਕੱਕਰ ਵਿਕਾਰਾਂ ਦਾ ਕੱਕਰ ਕੁਝ ਨਹੀਂ ਕਹਿੰਦਾ। ਸਾਡੇ ਸੱਭਿਅਤਾ ਦੇ ਅੰਦਰ ਉਸ ਨੂੰ ਗਲੇ ਲਗਾਇਆ ਜਾਂਦਾ ਹੈ ।ਜਿਸ ਨਾਲ ਅਸੀਂ ਅਤਿ ਦਾ ਨੇਹ ਕਰੀਏ। ਹਰ ਇਕ ਦੇਸ਼ ਦੀ ਸੱਭਿਅਤਾ ਆਪੋ ਆਪਣੇ ਢੰਗ ਨਾਲ ਪ੍ਰਚਲਿਤ ਹੈ। ਹੁਣ ਅਸੀਂ ਆਪਣੇ ਵੱਡੇ ਦਾ ਅਦਬ ਕਰਨਾਂ ਹੈ। ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਸਿਰ ਢੱਕ ਕੇ ਜਾਵਾਂਗੇ ਸਤਿਗੁਰੂ ਸਾਨੂੰ ਗੱਲੇ ਨਾਲ ਲਗਾ ਲੈਣ। ਉਹਨਾਂ ਦੇ ਅੰਦਰ ਸਾਰੇ ਔਗੁਣ ਸਾੜ ਦਿੰਦਾ ਹੈ। ਜਿਵੇਂ ਕੋਈ ਬੱਚਾ ਗਲਤੀ ਕਰੇ ਮਾਂ ਝਿੜਕੇ ਤੇ ਫਿਰ ਉਸ ਦੇ ਅੱਥਰੂ ਦੇਖੇ ਤੇ ਮਾਂ ਗੱਲੇ ਨਾਲ ਲਾਉਂਦੀ ਹੈ। ਮਾਂ ਬੱਚੇ ਤੇ ਮਮਤਾ ਰਹਿਮਤ ਕਰਦੀ ਹੈ।
ਚਾਰੇ ਦਿਸ਼ਾਵਾਂ ਤੇਰੀ ਪ੍ਰਭੂ ਤੇਰੀ ਰਹਿਮਤ ਨਾਲ ਨਿਵਾਸੀਆਂ ਹਨ। ਹਰ ਥਾਂ ਤੇਰੀ ਹੀ ਰਹਿਮਤ ਹੈ ਤੇਰੀ ਤਾਕਤ ਹੈ। ਜਿਨ੍ਹਾਂ ਨੂੰ ਤੂੰ ਆਪਣੇ ਗਲੇ ਨਾਲ ਲਾਉਂਦਾ ਹੈ ਉਹਨਾਂ ਦੇ ਸਿਰ ਤੇ ਤੂੰ ਆਪਣਾ ਹੀ ਹੱਥ ਰੱਖਦੇ ਹੋ। ਵਾਹਿਗੁਰੂ ਸਰਬ ਵਿਆਪਕ ਹੈ ਸਭ ਨੂੰ ਰਿਜ਼ਕ ਦਿੰਦਾ ਹੈ। ਜਿਸ ਤੇ ਆਪਣੀ ਰਹਿਮਤ ਦੀ ਬਖਸ਼ਿਸ਼ ਕਰਨੀ ਹੈ। ਜਿਨ੍ਹਾਂ ਤੇ ਤੁਸੀਂ ਆਪਣਾ ਹੱਥ ਰੱਖਦੇ ਹੋ। ਫਿਰ ਉਸ ਨੂੰ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਦੇਖਦੇ ਹੋ।
ਜਦੋਂ ਅਸੀਂ ਅਖੀਰ ਵਿੱਚ ਆਵਾਂ ਗੇ ਤਾਂ ਅਖੀਰ ਵਿਚ ਇਕੋਂ ਗੱਲ ਮੁੱਕਦੀ ਹੈ। ਤੇਰੀ ਕ੍ਰਿਪਾ ਤੇਰੀ ਨਦਰਿ ਤੇਰੀ ਬਖਸੀਸ । ਜਿਹੜੇ ਜਾਗਣਗੇ ਦਾਤ ਉਹਨਾਂ ਨੂੰ ਹੀ ਮਿਲਣੀ ਹੈ ਫਿਰ ਦਾਅਵਾ ਨਾ ਕਰੀਂ ਮੇਰਾ ਹੱਕ ਬਣਦਾ ਹੈ ਕਿ ਮੈਨੂੰ ਦਾਤ ਮਿਲੇ । ਜਿਸ ਨੂੰ ਤੂੰ ਗੱਲੇ ਲਗਾ ਲਵੇ ਉਸ ਦੇ ਬਚਨ ਨੂੰ ਨਾ ਇਸ ਲੋਕ ਵਿਚ ਨਾ ਪ੍ਰਲੋਕ ਵਿੱਚ ਝੂਠਿਆਂ ਪੈਣ ਦਿੰਦਾ ਹੈ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18