ਮੈਂ ਮਿੱਟੀ ਕੀ ਔਕਾਤ ਮੇਰੀ
ਕਿ ਇਹਨਾਂ ਕੁਰਬਾਨੀਆਂ ਦੀ ਮਿਸਾਲ ਲਿਖਾਂ
ਵੈਰੀ ਡੱਕਰਿਆਂ ਵਾਂਗੂ ਵੱਢ ਸੁੱਟੇ
ਰਣ ਵਿੱਚ ਕਿਵੇਂ ਜੂਝੇ ਅਜੀਤ ਤੇ ਜੁਝਾਰ ਲਿਖਾਂ
ਸਿਰ ਮੁਗਲਾਂ ਦੇ ਧਰਤੀ ਤੇ ਪਏ ਫਿਰਨ ਰਿੜ੍ਹਦੇ
ਜਿਵੇਂ ਖੇਡਦੇ ਬੱਚੇ ਫੁੱਟਬਾਲ ਨਾਲ ਲਿਖਾਂ
ਮੌਤ ਹੋਈ ਤੇ ਸੋਗ ਨਾ ਮੁੱਕਣ ਏਥੇ
ਪੁੱਤ ਸ਼ਹੀਦ ਕਰਾ ਕੇ ਛੱਡਦਾ ਜੈਕਾਰੇ ਦਸਮੇਸ਼ ਦਾਤਾਰ ਲਿਖਾਂ
ਬੰਦੇ ਨਿਕਲਣ ਨਾ ਦਿੰਦੇ ਚਾਰ ਹਵਾ ਵਿੱਚੋ
10 ਲੱਖ ਚੋ ਨਿਕਲਿਆ ਇਕੱਲਾ ਤਾੜੀ ਮਾਰ ਲਿਖਾਂ
ਲਾਸ਼ ਪੁੱਤਰ ਦੀ ਕੋਲੋ ਲੰਘਿਆ ਇਓ ਜਣਕੇ
ਪੁੱਤਰ,ਸਿੰਘ 40 ਸਮਝੇ ਇੱਕ ਸਮਾਨ ਲਿਖਾਂ
ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਦੇ ਖੂਨ ਨਾਲ ਉਸਰੀ
ਉਹ ਸਰਹੰਦ ਦੀ ਕਿਵੇ ਦੀਵਾਰ ਲਿਖਾਂ
ਸ਼ਹੀਦਾਂ ਦੀ ਦੁਨੀਆਂ ਤੇ ਇੱਕੋ ਹੈ ਮਾਂ ਗੁਜਰੀ
ਜਗਤ ਮਾਤਾ
ਕਿਆ ਜਿਗਰੇ ਓਸਦੇ ਦੀ ਮੈ ਮਿਸਾਲ ਲਿਖਾਂ
ਕਿਵੇਂ ਹੰਡਾਇਆ ਉਸਨੇ ਸਾਰੀ ਉਮਰ ਕੁਰਬਾਨੀਆਂ ਨੂੰ
ਹੌਂਸਲੇ ਉਸਦੇ ਦੀ ਕਿਵੇ ਮੈ ਦਾਦ ਲਿਖਾਂ
ਸਰਬੰਸ ਵਾਰ ਕੇ ਵੀ ਜੰਗਲ ਵਿੱਚ ਪਿਆ ਕਰੇ ਸੁਕਰਾਨਾ
ਉਪਰੋਂ ਕਹੇ ਜੀਵਤ ਕਈ ਹਜਾਰ ਲਿਖਾਂ
ਜਿਹੜੀ ਇਹਨਾਂ ਕੁਰਬਾਨੀਆਂ ਨੂੰ ਪੂਰਾ ਲਿਖ ਜਾਵੇ
ਦੁਨੀਆਂ ਤੇ ਬਣੀ ਨਾ ਕੋਈ ਐਸੀ ਕਲਮ ਦਵਾਤ ਲਿਖਾਂ
ਕੁਬਾਨੀਆਂ ਵੱਡੀਆ ਨੇ ਦਰਸ਼ਨਾ ਤੇਰੀ ਔਕਾਤ ਛੋਟੀ
ਜੀ ਤਾਂ ਕਰੇ ਕਈ ਵਾਰ ਲਿਖਾਂ ਵਾਰ ਵਾਰ ਲਿਖਾਂ

ਦਰਸ਼ਨ ਸਿੰਘ
7009646108

