ਪੈ ਗਿਆ ਵਿਛੋੜਾ ਸਰਸਾ ਦੇ
ਕੰਢੇ ਉੱਤੇ,
ਖੇਰੂੰ ਖੇਰੂੰ ਹੋਇਆ ਸਾਰਾ ਪ੍ਰੀਵਾਰ
ਸੀ।
ਛੋਟੇ ਸਾਹਿਬਜ਼ਾਦੇ ਤੇ ਨਾਲ ਮਾਤਾ
ਗੁਜਰੀ ਜੀ,
ਦੂਜੇ ਪਾਸੇ ਪਿਤਾ ਨਾਲ ਅਜੀਤ ਤੇ
ਜੁਝਾਰ ਸੀ।
ਜਿੰਨਾਂ ਸੀ ਖਜ਼ਾਨਾ ਰੋੜ੍ਹ ਲ਼ੈ ਗਈ
ਸਰਸਾ,
ਘੋੜੇ ਅਤੇ ਸਿੰਘ ਸਾਰੇ ਹਥਿਆਰ
ਸੀ।
ਰਾਤ ਸੀ ਹਨੇਰੀ ਸਰਸਾ ਚ’ ਹੜ
ਆਇਆ,
ਪਿੱਛੇ ਲੱਗੀ ਫੌਜ ਵੈਰੀ ਦੀ ਬੇ ਸ਼ੁਮਾਰ
ਸੀ।
ਵੱਡਾ ਸੀ ਜਿਗਰਾ ਕਲਗੀਧਰ
ਪਾਤਸ਼ਾਹ ਦਾ,
ਉਹ ਨੂਰ ਇਲਾਹੀ ਇੱਕ ਰੱਬੀ
ਅਵਤਾਰ ਸੀ।
ਸਾਰਿਆਂ ਨੂੰ ਪਤਾ ਕੀ ਕੀ ਬੀਤੀ
ਗੁਰੂ ਨਾਲ,
ਧੰਨ ਜੇਰਾ ਗੁਰੂ ,ਪੱਤੋ, ਜਿੰਨਾਂ ਲਈ
ਸਹਾਰ ਸੀ।
ਹਰਪ੍ਰੀਤ ਪੱਤੋ।
