USA 13 ਸਤੰਬਰ : (ਵਰਲਡ ਪੰਜਾਬੀ ਟਾਈਮਜ਼)
ਪ੍ਰੋਗਰਾਮ ਸਾਹਿਤਧਾਰਾ USA ਸ਼ਾਇਰਾਂ ਦੀ ਮਹਿਫ਼ਲ ਲਾਈਵ ਪ੍ਰੋਗਰਾਮ ਦੇ 24ਵੇਂ ਭਾਗ ਵਿੱਚ ਲੇਖਕ ਮਹਿੰਦਰ ਸੂਦ ਵਿਰਕ ਨੂੰ ਪ੍ਰੋਗਰਾਮ ਦੇ ਸੰਚਾਲਕ ਸੁੱਖਵਿੰਦਰ ਸਿੰਘ ਬੋਦਲਾਂਵਾਲਾ ਵੱਲੋਂ ਇੱਕ ਮਸ਼ਹੂਰ ਅਤੇ ਸਥਾਪਤ ਕਲਮ ਵਜੋਂ ਸਰੋਤਿਆਂ ਦੇ ਰੂ ਬੂ ਰੂ ਕੀਤਾ ਗਿਆ।ਇਸ ਤੋਂ ਬਾਅਦ ਲੇਖਕ ਸੂਦ ਵਿਰਕ ਦੀ ਮੌਲਿਕ ਰਚਨਾ “ਸੱਚ ਕੌੜਾ ਲੱਗਣਾ” ਨੂੰ ਉਹਨਾਂ ਦੀ ਜ਼ੁਬਾਨੀ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤਾ। ਸੰਚਾਲਕ ਸੁੱਖਵਿੰਦਰ ਸਿੰਘ ਬੋਦਲਾਂਵਾਲਾ ਜੀ ਨੇ ਸੂਦ ਵਿਰਕ ਦੀ ਰਚਨਾ ਸੁਣਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ! ਵਾਹ ਜੀ ਵਾਹ ਸੂਦ ਵਿਰਕ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਗੱਲ ਕਹੀ ਆ ਕੇ ਆਪਾਂ ਅੰਧ ਵਿਸ਼ਵਾਸ਼ਾਂ ਵਿੱਚ ਅਜੇ ਵੀ ਫਸੇਂ ਆ ਜਦ ਕੇ ਕਿਹੜੀ ਸਦੀ ਚੱਲ ਰਹੀ ਆ, ਆਓ ਇਹਨਾਂ ਵਿੱਚੋਂ ਬਾਹਰ ਨਿਕਲੋ ਅਤੇ ਸਿੱਧੇ ਰਸਤੇ ਚੱਲੋ।
ਇਸ ਤੋਂ ਬਾਅਦ ਪ੍ਰੋਗਰਾਮ ਦੇ ਸਹਿ ਸੰਚਾਲਕ ਮਲਕੀਤ ਸੈਣੀ ਲੁਧਿਆਣਵੀ ਜੀ ਨੇ ਸੂਦ ਵਿਰਕ ਦੀ ਰਚਨਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਰਕ ਸਾਬ ਨੇ ਆਪਣੀ ਰਚਨਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਵਿਚਾਰਧਾਰਾ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉੰਕਿ ਕਰਮਕਾਂਡਾਂ ਦੇ ਵਿੱਚ ਪੈ ਕੇ ਆਪਾਂ ਸਮਾਜ ਵਿੱਚ ਪੁੱਠੇ ਸਿੱਧੇ ਕੰਮ ਕਰਦੇ ਹਾਂ, ਜਿਹੜੇ ਕੇ ਸਾਨੂੰ ਨਹੀਂ ਕਰਨੇ ਚਾਹੀਦੇ ਅਖ਼ੀਰ ਸੈਣੀ ਜੀ ਨੇ ਕਿਹਾ ਵਿਰਕ ਸਾਬ ਨੇ ਇੱਕ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਹੈ।
ਲੇਖਕ ਮਹਿੰਦਰ ਸੂਦ ਵਿਰਕ ਨੇ ਪ੍ਰੋਗਰਾਮ ਸਾਹਿਤਧਾਰਾ USA ਸ਼ਾਇਰਾਂ ਦੀ ਮਹਿਫ਼ਲ ਦੀ ਸਮੁੱਚੀ ਟੀਮ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਕਲਮ ਨੂੰ ਇੰਨਾ ਜਿਆਦਾ ਪਿਆਰ ਅਤੇ ਸਤਿਕਾਰ ਤੇ ਮਾਣ ਬਖਸ਼ਣ ਲਈ ਸੂਦ ਵਿਰਕ ਨੇ ਸੁੱਖਵਿੰਦਰ ਸਿੰਘ ਬੋਦਲਾਂਵਾਲਾ ਜੀ ਅਤੇ ਮਲਕੀਤ ਸੈਣੀ ਲੁਧਿਆਣਵੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕਾਮਨਾ ਕਰਦੇ ਹਨ ਪ੍ਰੋਗਰਾਮ ਸਾਹਿਤਧਾਰਾ USA ਇਸੇ ਤਰ੍ਹਾਂ ਹੀ ਹੋਰ ਨਵੇਂ ਅਤੇ ਚੰਗੇ ਕਲਮਕਾਰਾਂ ਨੂੰ ਸ਼ਾਮਿਲ ਕਰਕੇ ਉਹਨਾਂ ਦੀ ਹੌਂਸਲਾ ਅਫ਼ਜਾਈ ਕਰਦਾ ਰਹੇਗਾ ਅਤੇ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਸਦਾ ਕਰਦਾ ਰਹੇ।

