ਵੇਦ-ਕਿਤਾਬਾਂ ਪੜ੍ਹ-ਪੜ੍ਹ ਥੱਕੇ।
ਭਾਰੀ ਬਸਤੇ ਚੁੱਕ-ਚੁੱਕ ਅੱਕੇ।
ਕਿੰਨੀ ਉੱਚੀ ਕੀਤੀ ਪੜ੍ਹਾਈ।
ਮਿਲੀ ਨੌਕਰੀ ਪਰ ਨਾ ਕਾਈ।
ਦਰ-ਦਰ ਖਾਂਦੇ ਫਿਰੀਏ ਧੱਕੇ।
ਥਾਂ-ਥਾਂ ਤੇ ਹੈ ਭ੍ਰਿਸ਼ਟਾਚਾਰ।
ਪੜ੍ਹੇ-ਲਿਖੇ ਨੇ ਬੇਰੁਜ਼ਗਾਰ।
ਮਹਿੰਗਾਈ ਨੇ ਫੱਟੇ ਚੱਕੇ।
ਗੱਲ ਕਹਾਂ ਮੈਂ ਬਿਲਕੁਲ ਸੱਚੀ।
ਸਰਵਿਸ ਮਿਲਦੀ ਹਰ ਥਾਂ ਕੱਚੀ।
ਤਾਹੀਂਓਂ ਬਣਦੇ ਚੋਰ-ਉਚੱਕੇ।
ਸਰਕਾਰਾਂ ਨੇ ਲਾਏ ਲਾਰੇ।
ਦੁਖ ਸਾਡੇ ਪਰਬਤ ਤੋਂ ਭਾਰੇ।
ਪੂਰੀ ਜ਼ਿੰਦਗੀ ਹੋਏ ਨਾ ਪੱਕੇ।
ਹੱਕਾਂ ਲਈ ਹੜਤਾਲਾਂ ਕਰੀਆਂ।
ਸਰਕਾਰਾਂ ਨਾ ਵੇਖ ਕੇ ਜਰੀਆਂ।
ਚੁੱਕ-ਚੁੱਕ ਸਭ ਨੂੰ ਜੇਲ੍ਹੀਂ ਡੱਕੇ।
ਰਿਸ਼ਵਤ ਖਾਣ ਦੀ ਆਈ ਹਨੇਰੀ।
ਕਦੋਂ ਰੁਕੇਗੀ ਹੇਰਾ-ਫੇਰੀ।
ਆਮ ਲੋਕ ਨੇ ਹੱਕੇ-ਬੱਕੇ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)