ਇੱਕ ਸੀ ਰੇਤ ਤੱਤੀ ਦੂਜੀ ਤਵੀ ਤੱਤੀ,
ਤੀਜਾ ਭੱਠ ਜਲਾਦ ਤਪਾਵਦਾਂ ਈ।
ਚੌਥੀ ਹਕੂਮਤ ਪੰਜਵੀਂ ਗੱਲ ਤੱਤੀ,
ਨਾਲ ਜ਼ੋਰ ਦੇ ਹਾਕਮ ਮਨਾਵਦਾਂ ਈ।
ਮਾਰ ਚੌਂਕੜਾ ਪੰਜਵਾਂ ਗੂਰੂ ਬੈਠਾ,
ਅਰਜਨ ਦੇਵ ਬੋਹਿਥ ਅਖਵਾਂਵਦਾਂ ਈ।
ਚਿੱਤ ਸ਼ਾਂਤ ਗੁਰੂ ਮੁੱਖੋ ਪੜ੍ਹੇ ਬਾਣੀ,
ਕੌੜਾ ਸ਼ਬਦ ਨਾ ਮੂਲ ਅਲਾਵਦਾਂ ਈ।
ਤੇਰਾ ਕੀਆ ਮਿੱਠਾ ਗੁਰੂ ਮੰਨ ਬੈਠਾ,
ਦਿਆ ਖਿਮਾ ਦਾ ਪਾਠ ਪੜ੍ਹਾਵਦਾਂ ਈ।
ਬਦਲੇ ਦੀ ਭਾਵਨਾ ਨਾ ਦਿਲ ਰੱਖੀ,
ਭਲਾ ਸਰਬੱਤ ਦਾ ਗੁਰੂ ਮਨਾਵਦਾਂ ਈ।
ਧਿਆਨ ਰੱਖਿਆ ਗੁਰੂ ਦਾ ਜਿੰਨਾਂ ਪੱਤੋ,
ਉਹ ਮੁੜ ਫੇਰ ਨਾ ਜੂਨੀਂ ਆਵਦਾਂ ਈ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

