ਵੰਡਣ ਵਾਲਿਆਂ ਖ਼ੂਬ ਹੈ ਵੰਡਿਆ,
ਭੰਡਣ ਵਾਲਿਆਂ ਖ਼ੂਬ ਹੈ ਭੰਡਿਆ।
ਗੁਰਾਂ ਦੀ ਓਟ ਤੇ ਪੰਜਾਬ ਹੈ ਜਿਉੰਦਾ,
ਭਾਵੇਂ ਵਕਤ ਨੇ ਛੰਜ ਪਾ ਕੇ ਛੰਡਿਆ।
ਜ਼ੁਲਮ ਦਾ ਟਾਕਰਾ ਹੱਸ ਕੇ ਕਰਦਾ,
ਐਸਾ ਜਿਗਰਾ ਪਾ ਕੇ ਜੰਮਿਆ।
ਜੰਮਦਿਆਂ ਨੂੰ ਨਿੱਤ ਮੁਹਿੰਮਾਂ ਪੈ ਜਾਣ,
ਗੁਰਾਂ ਨੇ ਸਿੱਖ ਨੂੰ ਐਸਾ ਚੰਡਿਆ।
ਨਫ਼ਰਤ ਲਈ ਕੋਈ ਥਾਂ ਨਹੀਂ ਏਥੇ,
ਹਰ ਕੋਈ ਜ਼ੋਰ ਲਗਾ ਕੇ ਹੰਭਿਆ।
ਵੱਸਦਾ ਰਹੇ ਪੰਜਾਬ ਸਦਾ ਮੇਰਾ,
ਜਿਸਨੇ ਸਰਬੱਤ ਦਾ ਭਲਾ ਹੈ ਮੰਗਿਆ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969
