ਜਦ ਰਿਹਾ ਨੀਂ ਅਤਬਾਰ ਸੱਜਣ
ਫਿਰ ਤੋਂ ਕਾਹਦਾ ਯਾਰ ਸੱਜਣ
جد رہیا نہیں اتبار سجن
فر توں کاہدا یار سجن
ਗ਼ੈਰ ਦੇ ਗਲ਼ ਵਿੱਚ ਪਾ ਕੇ ਬਾਂਹ
ਥਾਂ ‘ਤੇ ਦਿੱਤੈ ਮਾਰ ਸੱਜਣ
غیر دے گل وچ پا کے بانہہ
تھاں تے دتا مار سجن
ਸੋਚਾਂ ਦੇ ਮੁਕਲਾਵੇ ਨੇ
ਕਰ ਛਡਿਆ ਬੀਮਾਰ ਸੱਜਣ
سوچاں دے مکلاوے نے
کر چھڈیا بیمار مار سجن
ਤੇਰੇ ਕੱਖ ਮੈਂ ਰੱਖਣ ਲਈ
ਜਿੱਤ ਕੇ ਮੰਨੀ ਹਾਰ ਸੱਜਣ
تیرے ککھ میں رکھن لئی
جت کے منی ہار سجن
ਜਿੰਦ ਵੀ ਮੇਰੀ ਹਾਜ਼ਿਰ ਏ
ਦਿਲ ਤੇ ਦਿੱਤੈ ਵਾਰ ਸੱਜਣ
جند وی میری حاضر اے
دل تے دتا اے وار سجن
ਇਸ਼ਕ਼ ਸਮੁੰਦਰ ਠਿਲ੍ਹ ਪਏ ਆਂ
ਡੋਬ, ਤੇ ਭਾਵੇਂ ਤਾਰ ਸੱਜਣ
عشق سمندر ٹھل پئے آں
ڈوب تے بھاویں تار سجن
ਸੱਜਣ ਰਾਜ ਵਧਾਉਂਦੇ ਨੇ
ਖੁਦ ਸਜਣਾਂ ਦੇ ਭਾਰ ਸੱਜਣ
سجن راج ودھاوندے نیں
خود سجناں دے بھار سجن
ਐਮ ਮੁਸਤਾਫਾ ਰਾਜ
ایم مصطفیٰ راج
+923016937817