ਉਮਰਾਂ ਦੇ ਦੁੱਖ ਜਾਲ ਰਿਹਾਂ ਵਾਂ
ਚਾਰ ਦਿਹਾੜੇ ਨਾਲ਼ ਰਿਹਾ ਵਾਂ
ਤੇਰੇ ਭਾਣੇ ਮੰਦਾ ਸੀ ਮੈਂ
ਲੋਕਾਂ ਵਿੱਚ ਮਿਸਾਲ ਰਿਹਾ ਵਾਂ
ਤੈਂ ਜੇਹੇ ਨਖ਼ਰੇ ਮੈਂ ਨਹੀਂ ਕੀਤੇ
ਮੈਂ ਵੀ ਪੁੱਤਰਾ ਬਾਲ਼ ਰਿਹਾ ਵਾਂ
ਤੇਰੇ ਵੱਲ ਨਾਂ ਉਂਗਲੀ ਉੱਠੇ
ਇਸ ਲਈ ਗੱਲ ਨੂੰ ਟਾਲ ਰਿਹਾ ਵਾਂ
ਔਕੜ ਦੇ ਵਿੱਚ ਲੰਘਿਆ ਜਿਹੜਾ
ਗਿਣਦਾ ਇੱਕ ਇੱਕ ਸਾਲ ਰਿਹਾ ਵਾਂ
ਉਹਨੇ ਭਾਵੇਂ ਨਹੀਉਂ ਚੁੱਕੀ
ਕਰਦਾ ਰੋਜ਼ ਮੈਂ ਕਾਲ ਰਿਹਾ ਵਾਂ
ਉੱਸੇ ਸੱਪ ਨੇ ਡੰਗਣਾ ਮੈਨੂੰ
ਜਿਹੜਾ ਰਾਜ ਮੈਂ ਪਾਲ ਰਿਹਾ ਵਾਂ

ਮੁਸਤਫ਼ਾ ਰਾਜ ਅਰਾਈਂ
+923016937817
ਸਾਹੀਵਾਲ ਪੰਜਾਬ ਪਾਕਿਸਤਾਨ