ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ਼੍ਰੀ ਪਵਨ ਹਰਚੰਦਪੁਰੀ ਤੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਦੋ ਸਾਲਾ ਚੋਣ ਜੋ 03 ਮਾਰਚ 2024 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣ ਜਾ ਰਹੀ ਹੈ ਉਸ ਵਿੱਚ ਹੇਠ ਲਿਖੇ ਅਨੁਸਾਰ ਕੇਂਦਰੀ ਪੰਜਾਬੀ ਲੇਖਕ ਸੇਖੋਂ ਵੱਲੋਂ ਹੇਠ ਲਿਖੇ ਅਨੁਸਾਰ ਅਹੁਦੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਚੋਣ ਵਿਚ ਭਾਗ ਲੈਣ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ
ਮੀਤ ਪ੍ਰਧਾਨ: 1. ਡਾਕਟਰ ਭਗਵੰਤ ਸਿੰਘ
- ਡਾਕਟਰ ਗੁਰਚਰਨ ਕੌਰ ਕੋਚਰ
ਪ੍ਰੰਬਧਕੀ ਬੋਰਡ ਲਈ ਮੈਂਬਰ - ਕੇ. ਸਾਧੂ ਸਿੰਘ
- ਬਲਬੀਰ ਜਲਾਲਾਬਾਦੀ
- ਡਾਕਟਰ ਗੁਰਵਿੰਦਰ ਸਿੰਘ ਅਮਨ
- ਜਗਦੀਸ਼ ਰਾਏ ਕੁਲਰੀਆਂ
- ਭੁਪਿੰਦਰ ਸੰਧੂ ਅੰਮ੍ਰਿਤਸਰ
ਦੋਵਾਂ ਆਗੂਆਂ ਨੇ ਬੇਨਤੀ ਕੀਤੀ ਹੈ ਕਿ ਆਪ ਇਹਨਾਂ ਲੇਖਕਾਂ ਦੀ ਜਿੱਤ ਯਕੀਨੀ ਬਣਾਉਣ ਦੇ ਲਈ ਹੁਣ ਤੋਂ ਹੀ ਪ੍ਰਚਾਰ ਅਤੇ ਪ੍ਰਸਾਰ ਕਰਨਾ ਸ਼ੁਰੂ ਕਰ ਦੇਵੋ ਜੀ l ਇਹ ਫੈਸਲਾ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋ ਦੇ ਅਹੁਦੇਦਾਰਾਂ ਦੀ 2 ਫਰਵਰੀ 2024 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਇਕੱਤਰਤਾ ਵਿੱਚ ਲਿਆ ਗਿਆ l ਸਮੂਹ ਉਮੀਦਵਾਰਾਂ ਨੂੰ ਵੀ ਬੇਨਤੀ ਹੈ ਕਿ ਉਹ ਆਪਣੇ ਆਪਣੇ ਪੱਧਰ ਉੱਤੇ ਸਾਹਿਤ ਅਕਾਦਮੀ ਦੇ ਮੈਂਬਰਾਂ ਨਾਲ ਫੋਨਾਂ ਰਾਹੀਂ, ਲਿਖਤ ਸਮੱਗਰੀ ਰਾਹੀਂ ਲਗਾਤਾਰ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਨ ਤਾਂ ਜੋ ਜਿਤ ਯਕੀਨੀ ਬਣਾਈ ਜਾ ਸਕੇ l
ਸ਼ੁਭ ਇਛਾਵਾਂ ਸਹਿਤ

ਜਾਰੀ ਕਰਤਾ: ਪਵਨ ਹਰਚੰਦੁਪਰੀ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ, ਧੂਰੀ (ਸੰਗਰੂਰ)
ਮੋ. 94170—34024