ਮੇਰਾ ਪੁੱਤ ਪੰਜਾਬੀ ਬੋਲੇ ਨੀ
ਮੇਰੇ ਦਿਲ ਦੇ ਦਰਦ ਫਰੋਲੇ ਨੀ
ਮਾਖਿਓਂ ਮਿੱਠੀਆਂ ਗੱਲਾਂ ਕਰਦਾ
ਗਾਉਂਦਾ ਹੈ ਗੁਰੂ ਦੇ ਸੋਹਲੇ ਨੀ
ਮੇਰਾ ਪੁੱਤ ਪੰਜਾਬੀ ਬੋਲੇ ਨੀ
ਕੰਨਾਂ ਵਿੱਚ ਮਿਸ਼ਰੀ ਘੋਲੇ ਨੀ
ਓਹ ਚੌਵੀ ਕੈਰਟ ਦੇ ਸੋਣੇਂ ਵਰਗਾ
ਓਹ ਸਦਾ ਸੱਚ ਤਰਾਜ਼ੂ ਤੋਲੇ ਨੀ
ਜਿੱਥੇ ਜਾਕੇ ਵੀ ਬਹਿ ਜਾਂਦਾ ਹੈ ਓ੍ਹ
ਜ਼ਿੰਦਰੇ ਬੰਦ ਦਿਲਾਂ ਦੇ ਖੋਲ੍ਹੇ ਨੀ
ਮੇਰਾ ਪੁੱਤ ਪੰਜਾਬੀ ਬੋਲੇ ਨੀ
ਕੰਨਾਂ ਵਿੱਚ ਮਿਸ਼ਰੀ ਘੋਲੇ ਨੀ
ਸਿਫ਼ਤਾਂ ਸਭ ਦੀਆਂ ਗਿਣਦਾ ਓ੍ਹ
ਨਾ ਕਮੀਆਂ ਵਿੱਚ ਕਿਸੇ ਦੇ ਟੋਲੇ ਨੀ
ਕੁੜੀਆਂ ਕੋਲੋਂ ਸੰਗਦਾ ਰਹਿੰਦਾ ਹੈ
ਓਹ ਕਦਮ ਟਿਕਾਓਂਦਾ ਪੋਲੇ ਨੀ
ਮੇਰਾ ਪੁੱਤ ਪੰਜਾਬੀ ਬੋਲੇ ਨੀ
ਕੰਨਾਂ ਵਿੱਚ ਮਿਸ਼ਰੀ ਘੋਲੇ ਨੀ
ਹੌਸਲਾ ਬੇਕਦਰੇ, ਵਿੱਚ ਬੜਾ ਹੈ
ਨਾ ਕਦਮ ਕਦਮ ਤੇ ਡੋਲੇ ਨੀ
ਸਾਦਗੀ ਦੇ ਵਿੱਚ ਰਹਿੰਦਾ ਹੈ
ਨਾ ਰੱਖਦਾ ਹੈ ਕੋਈ ਓਹਲੇ ਨੀ
ਮੇਰਾ ਪੁੱਤ ਪੰਜਾਬੀ ਬੋਲੇ ਨੀ
ਕੰਨਾਂ ਵਿੱਚ ਮਿਸ਼ਰੀ ਘੋਲੇ ਨੀ
ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505