ਭਾਈ ਸੁਣਿਆ ਨਾ,ਵੋਟਾਂ ਨੇੜੇ
ਮਸਲੇ ਪਾਣੀਆਂ ਦੇ ਛਿੜ ਜਾਵਣ
ਮੁੱਕਣ ਕੰਡੇ ਪਾਣੀ ੳਹ ਪੰਜਾਬ ਦਾ।
ਕਦੇ ੫੭ ਹੰਢਾਇਆ ਪੰਜਾਬੀਆਂ
ਕਦੇ ੪੫ ਨੇ ਲੂਹਿਆ ਅਸਾਨੂੰ
ਸਰਿਜਾਂ ਚ ਡੁੱਬਿਆਂ ਜਵਾਨ ਪੰਜਾਬ ਦਾ।
ਥਾਂ ਥਾਂ ਤੇ ਸੱਥਰ, ਕਦੇ ਪੱਟ ਚ ਸੂਈ,ਕਦੇ ਹੱਥ ਸੂਈ,ਲੰਘੇ ਕੱਲ੍ਹ ਤਿੰਨ ਲੋਥਾਂ ਇੱਕ ਥਾਂ
ਹਜੇ ਤਾਂ ਆਂਹਦੇ ਪੰਜਾਬ ਰੰਗਲਾ
ਯੁੱਧ ਨਸ਼ਿਆਂ ਵਿਰੁੱਧ ਨਾਹਰੇ ਦੀ ਫੂਕ ਨਿੱਕਲੀ,ਕਿੰਨਾ ਬੁਰਾ ਹਾਲ ਪੰਜਾਬ ਦਾ।
ਪਹਿਲਾਂ ਸੋਂ ਜਾਂਦੀਆਂ ਨੇ ਸਿਆਸੀ ਪਾਰਟੀਆਂ
ਭਾਵਨਾਤਮਕ ਮੁੱਦਿਆਂ ਨੂੰ ਨਾਲ ਲੈ ਕੇ
ਸਿਆਸੀ ਜਮਾਤਾਂ ਨੂੰ,ਵੋਟਾਂ ਨੇੜੇ ਆਉਣ ਤੇ ਹੀ
ਖਿਆਲ ਕਿਉਂ ਆਉਦਾ “ਗਰੇਵਾਲ “ਪੰਜਾਬ ਦੇ ਖੁਸਦੇ ਪਾਣੀ ਦਾ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9914846204
9914346204