ਪੂਰੇ ਦੇਸ਼ ਦੇ ਕਬੀਲਿਆਂ ਨੂੰ ਇੱਕ ਵਿਸ਼ੇਸ਼ ਪੈਕਜ ਦੇਣ ਲਈ ਕੇਂਦਰ ਸਰਕਾਰ ਲੋਕ ਸਭਾ ਵਿੱਚ ਬਿੱਲ ਪੇਸ਼ ਕਰੇ : ਪੰਜਗਰਾਈਂ
ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੂਰੇ ਭਾਰਤ ਦੀ ਤਰ੍ਹਾਂ ਸੰਵਿਧਾਨ ਮੁਤਾਬਕ ਐਸ ਟੀ ਅਨਸੂਚਿਤ ਜਨਜਾਤੀ ਕੋਟਾ ਪੰਜਾਬ ਵਿੱਚ ਲਾਗੂ ਕਰਾਉਣ ਲਈ ਇੱਕ ਵਫਦ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚੇ ਦੀ ਅਗਵਾਈ ਹੇਠ ਕੇਂਦਰੀ ਟਰਾਈਬ ਮੰਤਰੀ ਸ੍ਰੀ ਜੁਐਲ ਓਰਾਮ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਿਲਿਆ! ਇਸ ਸਮੇਂ ਉਹਨਾਂ ਨਾਲ ਹਰਦੀਪ ਸ਼ਰਮਾ ਬਾਹਮਣ ਵਾਲਾ ਕਿਸਾਨ ਮੋਰਚਾ ਪੰਜਾਬ ਕੋਆਰਡੀਨੇਟਰ, ਡਾ. ਬਲਵਿੰਦਰ ਸਿੰਘ ਬਰਗਾੜੀ, ਨਸੀਬ ਸਿੰਘ ਔਲਖ, ਗੁਰਮੀਤ ਸਿੰਘ ਰਾਮੇਆਣਾ, ਪਵਨ ਸ਼ਰਮਾ ਮੰਡਲ ਪ੍ਰਧਾਨ ਖਾਰਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਨੇ ਕੇਂਦਰੀ ਮੰਤਰੀ ਤੋ ਪਰਜੋਰ ਮੰਗ ਕੀਤੀ ਕਿ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਐਸ.ਟੀ. ਦਾ ਕੋਟਾ ਲਾਗੂ ਕੀਤਾ ਜਾਵੇ! ਇਸ ਸਬੰਧੀ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਰਵੇਖਣ ਰਿਪੋਰਟ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭੇਜੀਆਂ ਗਈਆਂ ਸਿਫਾਰਸ਼ਾਂ ਦੀਆਂ ਕਾਪੀਆਂ ਤੋਂ ਇਲਾਵਾ ਮਾਨਯੋਗ ਹਾਈਕੋਰਟ ਦਾ ਫੈਸਲਾ 1970 ਤੋਂ ਪਹਿਲਾਂ ਚਲਦੇ ਐਸ.ਟੀ. ਦੇ ਸਰਟੀਫਿਕੇਟ ਅਤੇ ਹੋਰ ਸਬੂਤ ਪੇਸ਼ ਕੀਤੇ! ਉਹਨਾਂ ਦੱਸਿਆ ਕਿ ਪੰਜਾਬ ਅੰਦਰ 40 ਲੱਖ ਕਬੀਲਿਆਂ ਦੀ ਵਸੋਂ ਹੈ, ਫਿਰ ਵੀ ਪੰਜਾਬ ਦੀਆਂ ਸਰਕਾਰਾਂ ਨੇ ਹਮੇਸ਼ਾ ਇਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ! ਉਹਨਾਂ ਮੰਗ ਕੀਤੀ ਕਿ ਆਰਥਿਕ ਤੌਰ ‘ਤੇ ਪਛੜੇ ਹੋਏ ਕਬੀਲਿਆਂ ਨੂੰ ਪਿਛਲੇ 75 ਸਾਲਾਂ ਵਿੱਚ ਇਹਨਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਗਏ, ਜਿਸ ਕਰਕੇ ਅੱਜ ਪੰਜਾਬ ਦੇ ਕਬੀਲੇ ਹਰ ਇੱਕ ਪੱਖੋਂ ਪਛੜੇ ਹੋਏ ਹਨ! ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਪੂਰੇ ਦੇਸ਼ ਦੇ ਵਿਮੁਕਤ ਜਾਤੀਆਂ ਟਪਰੀਵਾਸ ਕਬੀਲਿਆਂ ਨੂੰ ਇੱਕ ਵਿਸ਼ੇਸ਼ ਪੈਕਜ ਦੇਣ ਲਈ ਕੇਂਦਰ ਸਰਕਾਰ ਲੋਕ ਸਭਾ ਵਿੱਚ ਬਿੱਲ ਪੇਸ਼ ਕਰੇ! ਉਹਨਾਂ ਮੰਗ ਕੀਤੀ ਕਿ ਪੰਜਾਬ ਅੰਦਰ ਬਾਵਰੀਆ ਬਾਜੀਗਰ ਸਾਂਸੀ ਨਟ, ਬਾਰੜ, ਗੰਧੀਲਾ, ਭੈਡ, ਕੁੱਟਜੋਗੀ, ਨਾਥ, ਸਪੇਰਾ, ਕੁਚਬੰਧ ਵਰਗੀਆਂ 67 ਕਬੀਲੇ ਵਸਦੇ ਹਨ! ਜਸਪਾਲ ਸਿੰਘ ਪੰਜਗਰਾਈ ਮੰਗ ਕੀਤੀ ਕਿ ਪੂਰੇ ਦੇਸ਼ ਵਿੱਚ 20 ਕਰੋੜ ਤੋਂ ਉੱਪਰ ਇਸ ਤਰਾਂ ਦੇ ਕਬੀਲੇ ਵਸਦੇ ਹਨ, ਜਿਨਾਂ ਨੂੰ ਅੱਜ ਵੀ ਸੰਵਿਧਾਨ ਮੁਤਾਬਿਕ ਕੋਈ ਵੀ ਰਿਜਰਵੇਸ਼ਨ ਸਹੀ ਰੂਪ ਵਿੱਚ ਨਹੀਂ ਮਿਲੀ, ਜਿਸ ਕਰਕੇ ਅੱਜ ਉਹ ਘਮਾਤੂ ਅਤੇ ਅਰਧ ਘਮਾਤੂ ਦੀ ਸਥਿਤੀ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ! ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਪੂਰੇ ਦੇਸ਼ ਵਿੱਚ ਨਵਾਂ ਕਾਨੂੰਨ ਪਾਸ ਕਰਕੇ ਇਹਨਾਂ ਨੂੰ ਵੱਖਰੀ ਰਿਜਰਵੇਸ਼ਨ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਸਾਰੇ ਸੂਬਿਆਂ ਵਿੱਚ ਦਿੱਤੀ!
