14 ਜਨਵਰੀ ਦਿਨ ਐਤਵਾਰ ਨੂੰ ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਗੀਤ ਦਰਬਾਰ ਦੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਵੈਬੀਨਾਰ ਦਾ ਸੰਚਾਲਨ ਗੁਰੂ ਨਾਨਕ ਯੂਨੀਵਰਿਸਟੀ ਦੇ ਪ੍ਰੋ. ਡਾ . ਬਲਜੀਤ ਕੌਰ ਰਿਆੜ ਨੇ ਕੀਤਾ ਜੋਕਿ ਕਾਬਿਲੇ ਤਾਰੀਫ਼ ਸੀ । ਡਾ . ਬਲਜੀਤ ਕੌਰ ਰਿਆੜ ਇਕ ਮੰਝੇ ਹੋਏ ਐਂਕਰ ਤੇ ਹੋਸਟ ਹਨ । ਡਾ . ਬਲਜੀਤ ਕੌਰ ਰਿਆੜ ਨੇ ਪ੍ਰੋਗਰਾਮ ਦਾ ਆਗਾਜ਼ ਬਹੁਤ ਖ਼ੂਬਸੂਰਤ ਸ਼ਬਦਾਂ ਵਿੱਚ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕਰਦੇ ਹੋਏ ਸੱਭ ਨੂੰ ਨਵੇਂ ਸਾਲ , ਲੋਹੜੀ ਤੇ ਮਾਘੀ ਦੇ ਸ਼ੁੱਭ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ । ਡਾ . ਸਰਬਜੀਤ ਕੌਰ ਸੋਹਲ ਨੇ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਦੱਸਿਆ ਕਿ ਕਵਿਤਾ ਨੂੰ ਅਗਰ ਗਾ ਕੇ ਸੁਣਾਇਆ ਜਾਏ ਤਾਂ ਚਾਰ ਚੰਨ ਲੱਗ ਜਾਂਦੇ ਹਨ । ਵਿਸ਼ਵ ਸ਼ਾਂਤੀ ਬਣਾਈ ਰੱਖਣ ਦੀ ਗੱਲ ਕੀਤੀ ਤੇ ਕਿਹਾ ਕਿ ਸਾਨੂੰ ਸੱਭਨੂੰ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਤੇ ਅਗਰ ਕੋਈ ਗਲਤੀ ਕਰਦਾ ਹੈ ਤਾਂ ਉਸਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ।
ਵੈਬੀਨਾਰ ਦੇ ਮੁੱਖ ਮਹਿਮਾਨ :- ਪ੍ਰੋ. ਸੁਹਿੰਦਰਬੀਰ ਤੇ ਡਾ . ਸਤਿੰਦਰ ਕੌਰ ਕਾਹਲੋਂ ਸਨ । ਵਿਸ਼ੇਸ਼ ਮਹਿਮਾਨ :-ਮਨਪ੍ਰੀਤ ਟਿਵਾਣਾ , ਪਰਮਜੀਤ ਜੈਸਵਾਲ , ਜਸਵਿੰਦਰ ਢਿੱਲੋਂ ਜੱਸੀ , ਪਰਮਦੀਪ ਕੌਰ , ਅਨੀਤਾ ਪਟਿਆਲਵੀ , ਧਰਵਿੰਦਰ ਸਿੰਘ ਔਲਖ , ਅਵਤਾਰਜੀਤ ਅਟਵਾਲ ਅਵੀ ਸਨ । ਡਾ . ਬਲਜੀਤ ਕੌਰ ਰਿਆੜ ਜੀ ਨੇ ਸੱਭ ਸ਼ਾਇਰਾਂ ਦੀ ਜਾਣ ਪਹਿਚਾਣ ਕਰਾਈ ਤੇ ਵਾਰੀ ਵਾਰੀ ਉਹਨਾਂ ਨੂੰ ਆਪਣੇ ਗੀਤ ਪੇਸ਼ ਕਰਨ ਲਈ ਕਿਹਾ ।
ਸਤਿੰਦਰ ਕਾਹਲੋਂ ਨੇ ਬਹੁਤ ਪਿਆਰਾ ਗੀਤ :-“ ਦੀਪਕ ਰੋਸ਼ਨ ਕਰਦਾ ਚਾਰ ਚੁਫੇਰਾ ਹੈ , ਐਪਰ ਉਸਦੇ ਆਪਣੇ ਹੇਠ ਅੰਧੇਰਾ ਕਰਦਾ ਹੈ ।”ਬਹੁਤ ਸੁਰੀਲੀ ਅਵਾਜ਼ ਵਿੱਚ ਗਾ ਕੇ ਪੇਸ਼ ਕੀਤਾ । ਡਾ . ਸਰਬਜੀਤ ਕੌਰ ਸੋਹਲ ਨੇ :- “ਬਿੰਦ ਝੱਟ ਬਹਿ ਜਾ ਮੇਰੇ ਕੋਲ ਵੇ ਸੱਜਣਾਂ , ਤੇਰੇ ਬਿਨ ਜੱਚਦਾ ਨਾ ਕੋਈ ਹੋਰ ਵੇ ਸੱਜਣਾਂ “ਬਹੁਤ ਮਿੱਠੀ ਅਵਾਜ਼ ਵਿੱਚ ਗਾ ਕੇ ਸੁਣਾਇਆ । ਮਨਪ੍ਰੀਤ ਟਿਵਾਣਾ ਨੇ :-
“ਜਿਹਨਾਂ ਰਾਹਵਾਂ ਚੋਂ ਤੂੰ ਆਵੇਂ ਉਹਨਾਂ ਰਾਹਵਾਂ ਨੂੰ ਸਲਾਮ “ ਬਹੁਤ ਖ਼ੂਬਸੂਰਤ ਅਵਾਜ਼ ਵਿੱਚ ਗਾ ਕੇ ਸੁਣਾਇਆ । ਅਨੀਤਾ ਪਟਿਆਲਵੀ ਨੇ ਆਪਣੀ ਮਿੱਠੀ ਅਵਾਜ਼ ਵਿੱਚ ਗਾ ਕੇ ਇਹ ਗੀਤ ਪੇਸ਼ ਕੀਤਾ । “ ਸਾਰੇ ਜੱਗ ਤੋਂ ਛੁਪਾ ਕੇ ਰੱਖ ਲਾਂ , ਜੇ ਤੂੰ ਮੇਰੇ ਕੋਲ ਹੋਵੇ “। ਅਮਨਬੀਰ ਧਾਮੀ ਨੇ “ਅੰਬਰਾਂ ਦੇ ਵਿੱਚ ਭਰੋ ਉਡਾਰੀ , ਉੱਠੋ ਨੀ ਕੁੜੀਉ “,ਪਰਮਦੀਪ ਕੌਰ ਨੇ “ ਸਤਲੁਜ , ਝਨਾਬ ਜੇਹਲਮ , ਰਾਵੀ ਅਤੇ ਬਿਆਸ ਗੀਤ ,ਜਸਵਿੰਦਰ ਢਿੱਲੋ ਜੱਸੀ ਨੇ “ ਕਹਿੰਦੇ ਰੱਬ ਵੀ ਸੁਣ ਲੈਂਦਾ ਤਾਂਹੀ ਚੱਕਰ ਲਾ ਲੈਂਦੇ ਹਾਂ “
ਪਰਮਜੀਤ ਜੈਸਵਾਲ ਨੇ ਆਪਣੀ ਸੁਰੀਲੀ ਅਵਾਜ਼ ਵਿੱਚ “ ਨਾ ਮਾਰੋ ਧੀਆਂ ਨੂੰ , ਕੁੱਖਾਂ ‘ਚ ਲੋਕੋ “ ।ਰਿੰਟੂ ਭਾਟੀਆ ਨੇ ਆਪਣੀ ਪਿਆਰੀ ਸੁਰੀਲੀ ਅਵਾਜ਼ ਵਿੱਚ
“ ਨੀ ਅੜੀਓ ਕਾਗ ਬਨੇਰੇ ਤੇ ਬੋਲਿਆ “ ਸੁਰਜੀਤ ਕੌਰ ਨੇ “ ਆਪਣੀ ਇਸ ਜ਼ਿੰਦਗੀ ਨੂੰ ਇਸ ਤਰਾਂ ਅਗਾਂਹ ਤੋਰਿਆ ਮੈਂ “ ਦੀਪ ਕੁਲਦੀਪ ਨੇ “ ਸੱਜਣਾ ਵੇ ਪਰਦੇਸੀਆਂ ਤੂੰ ਇਸ ਸਾਵਣ ਤਾਂ ਆ “ ਗੀਤ ਨੂੰ ਪ੍ਰੋ ਸੁਹਿੰਦਰਬੀਰ ਨੇ “ ਤੇਰੀ ਦੀਦ ਦੇ ਤਿਹਾਏ ਜੋਗੀ , ਦਰ ਦਰ ਖ਼ਾਕ ਛਾਣਦੇ ਨੀ ਜਿੰਦੇ ਮੇਰੀਏ ਬਹੁਤ ਸੁਰੀਲੀ ਅਵਾਜ਼ ਵਿੱਚ ਤੇ ਵਿਲੱਖਣ ਅੰਦਾਜ਼ ਵਿੱਚ ਗਾ ਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ । “ ਅਵਤਾਰਜੀਤ ਅਟਵਾਲ ਅਵੀ ਨੇ “ ਇਕ ਅੱਖ ਹੰਝੂ ਇਕ ਅੱਖ ਸੁਪਨਾ , ਵਿਚ ਤੁਰਦੀ ਤੇਰੀ ਛਾਂ ਵੇ ।” ਖ਼ੂਬਸੂਰਤ ਅਵਾਜ਼ ਵਿੱਚ ਗਾ ਕੇ ਸੁਣਾਇਆ । ਧਰਵਿੰਦਰ ਸਿੰਘ ਔਲਖ ਨੇ ਇਕ ਗੀਤ ਗਾ ਕੇ ਸੁਣਾਇਆ । ਪਿਆਰਾ ਸਿੰਘ ਕੁੱਦੋਵਾਲ ਸਭਾ ਦੇ ਚੀਫ਼ ਐਡਵਾਈਜ਼ਰ ਦਾ 14 ਜਨਵਰੀ ਜਨਮ ਦਿਨ ਸੀ ਤੇ ਸੱਭ ਹਾਜ਼ਰੀਨ ਮੈਂਬਰਜ਼ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਹੈਪੀ ਬਰਥ ਡੇਅ ਟੂ ਯੂ ਗਾ ਕੇ ਤੇ ਤਾਲੀਆਂ ਦੀ ਗੂੰਜ ਨਾਲ ਦਿੱਤੀਆਂ ਗਈਆਂ । ਬਲਜੀਤ ਰਿਆੜ “ ਸੂਹੇ ਵੇ ਚੀਰੇ ਵਾਲਿਆ ਮੈਂ ਕਹਿਣੀ ਆਂ , ਕਰ ਛੱਤਰੀ ਦੀ ਛਾਂ ਮੈਂ ਛਾਵੇਂ ਬਹਿਣੀ ਆਂ । “ ਸੁਰਜੀਤ ਸਿੰਘ ਧੀਰ ਤੇ ਸੁਰਿੰਦਰਪ੍ਰੀਤ ਘਣੀਆ ਨੇ ਵੀ ਗਾ ਕੇ ਸੁਣਾਇਆ । ਗੁਰਚਰਨ ਸਿੰਘ ਜੋਗੀ ਨੇ ਵੀ ਆਪਣੀ ਇੱਕ ਰਚਨਾ ਸੁਣਾ ਕੇ ਪੇਸ਼ ਕੀਤੀ । ਸ .ਪਿਆਰਾ ਸਿੰਘ ਕੁੱਦੋਵਾਲ ਆਪਣੇ ਵਿਲੱਖਣ ਅੰਦਾਜ਼ ਤੇ ਦਮਦਾਰ ਅਵਾਜ਼ ਵਿੱਚ ਪ੍ਰੋਗਰਾਮ ਨੂੰ ਸਮ ਅੱਪ ਕਰਦੇ ਹਨ । ਬਹੁਤ ਸ਼ਿੱਦਤ ਨਾਲ ਸਾਰਾ ਪ੍ਰੋਗਰਾਮ ਸੁਣਕੇ ਉਹਨਾਂ ਸਾਰੇ ਗੀਤ ਦਰਬਾਰ ਤੇ ਸੱਭ ਦੀਆਂ ਰਚਨਾਵਾਂ ਦੇ ਬਾਰੇ ਆਪਣੇ ਪ੍ਰਭਾਵ ਪੇਸ਼ ਕੀਤੇ ।ਪਿਆਰਾ ਸਿੰਘ ਕੁੱਦੋਵਾਲ ਨੇ ਇਹ ਵੀ ਕਿਹਾ ਕਿ ਨਵੇਂ ਸਾਲ ਵਿੱਚ ਗੀਤ ਦਰਬਾਰ ਕਰਾਉਣ ਦਾ ਤਜ਼ਰਬਾ ਬੇਹੱਦ ਸਫ਼ਲ ਰਿਹਾ ਹੈ । ਉਹਨਾਂ ਇਕ ਗੀਤ “ ਲਾਲ ਫੁੱਲ ਦੋ ਗੁੱਤਾਂ ਉੱਤੇ ਸੱਜਦੇ “ ਵੀ ਬਹੁਤ ਸੁਰੀਲੀ ਅਵਾਜ਼ ਵਿੱਚ ਗਾ ਕੇ ਸੁਣਾਇਆ । ਗੀਤ ਦਰਬਾਰ ਵਿੱਚ ਸ਼ਾਇਰਾਂ ਦੇ ਸੁਰੀਲੇ ਗੀਤ ਆਪਣੀ ਸੁਰੀਲੀ ਅਵਾਜ਼ ਵਿੱਚ ਗਾ ਕੇ ਗੀਤਾਂ ਦੀ ਛਹਿਬਰ ਲਗਾ ਦਿੱਤੀ । ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ । ਰਮਿੰਦਰ ਰੰਮੀ ਨੇ ਡਾ . ਬਲਜੀਤ ਕੌਰ ਰਿਆੜ ਤੇ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ । ਦੇਸ਼ਾਂ ਵਿਦੇਸ਼ਾਂ ਤੋਂ ਬਹੁਤਾਤ ਵਿੱਚ ਮੈਂਬਰਜ਼ ਨੇ ਇਸ ਵੈਬੀਨਾਰ ਵਿੱਚ ਸ਼ਿਰਕਤ ਕੀਤੀ । ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਗੀਤ ਦਰਬਾਰ ਦੀਆਂ ਸੰਸਾਰ ਭਰ ਵਿੱਚ ਹੋਈਆਂ ਧੁੰਮਾਂ । ਫ਼ੇਸ ਬੁੱਕ ਲਾਈਵ ਪ੍ਰੋਗਰਾਮ ਹਮੇਸ਼ਾਂ ਹੁੰਦਾ ਹੈ ਤੇ ਯੂ ਟਿਊਬ ਤੇ ਲਿੰਕ ਵੀ ਸ਼ੇਅਰ ਹੁੰਦਾ ਹੈ ਰਿਕਾਰਡਿੰਗ ਦਾ , ਬਹੁਤ ਨਾਮਵਰ ਸ਼ਖ਼ਸੀਅਤਾਂ ਦੇ ਮੈਸੇਜ ਆਏ ਕਿ ਪ੍ਰੋਗਰਾਮ ਦੇਖਕੇ ਬਹੁਤ ਅਨੰਦ ਮਾਣਿਆ ਹੈ । ਧੰਨਵਾਦ ਸਹਿਤ ।

ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।