ਕੰਮ ਵਿਕਾਰ ਨੇ ਇਸ ਤਰ੍ਹਾਂ ਘੇਰ ਲਿਆ
ਮੱਤ ਨੂੰ ਸਾਡੀ ਇਕਦਮ ਫੇਰ ਲਿਆ
ਕ੍ਰੋਧ ਚ ਆਪਾਂ ਇੰਨਾ ਘੁਲ ਗਏ
ਵੱਡੇ ਛੋਟੇ ਦਾ ਸਤਿਕਾਰ ਹੀ ਭੁੱਲ ਗਏ
ਲੋਭ ਨੇ ਸਾਨੂੰ ਆਪਣੇ ਨਾਲ ਇੰਨਾ ਜੋੜ ਲਿਆ
ਅੱਸੀ ਆਪਣੀਆਂ ਨਾਲ ਹੀ ਸਾਰਾ ਰਿਸ਼ਤਾ ਨਾਤਾ ਤੋੜ ਲਿਆ
ਆਪਣੇ ਦਿਲ ਦੀ ਅੱਸੀ ਆਪ ਨਾ ਮੰਨੇ
ਮੋਹ ਵਿੱਚ ਇੰਨੇ ਜ਼ਿਆਦਾ ਆਪਾਂ ਹੋਗੇ ਅੰਨੇ
ਅਹੰਕਾਰ ਚ ਆਪਾਂ ਇੰਨੇ ਭਰ ਗਏ
ਰੱਬ ਨੂੰ ਵੀ ਅੱਸੀ ਨੀਵਾਂ ਕਰ ਗਏ
ਵਿਕਾਰਾਂ ਚ ਆਪਾਂ ਇਸ ਕਦਰ ਫੱਸਗੇ
ਲੋਕਾਂ ਦੇ ਡਿੱਗਣ ਤੇ ਹੱਸਦੇ
ਆਪਣੀਆਂ ਨੂੰ ਬੁਲਾਉਣਾ ਛੱਡਤਾ
ਨਿਰੰਕਾਰ ਨੂੰ ਧੀਆਉਣਾ ਛੱਡਤਾ
ਪੱਛਮੀ ਸਭਿਆਚਾਰ ਆਪਣਾਈ ਜਾਨੇ ਆ
ਕਿਉੰ ਵਿਸਰਾ ਅੱਸੀ ਆਪਣਾ ਭੁਲਾਈ ਜਾਨੇ
ਵਿਕਾਰ ਸਾਡੇ ਤੇ ਇੰਨੇ ਹਾਵੀ ਹੋਗੇ
ਇਹ ਸਾਡਾ ਸਭ ਕੁਝ ਹੀ ਸਾਡੇ ਤੋਂ ਖੋ ਗਏ
ਸਾਡਾ ਸਭ ਕੁਝ ਹੀ ਸਾਡੇ ਤੋਂ ਖੋ ਗਏ।।

ਲਿਖਾਰੀ ~ ਹਰਗੁਣਪ੍ਰੀਤ ਕੌਰ ਖਾਲਸਾ