ਜਦ ਪਹਿਲੀ ਹੋਸ਼ ਸੰਭਾਲੀ ਮੈਂ,
ਕੁਝ ਬਾਤਾਂ ਬਾਪੂ ਦੱਸੀਆਂ ਸੀ,
ਇੱਕ ਦਿਨ ਫੌਜਾਂ ਚੜ੍ਹ ਹਰਮੰਦਿਰ ਨੂੰ
ਟੈਂਕਾਂ ਤੇ ਤੋਪਾਂ ਕੱਸੀਆਂ ਸੀ,
ਉਨ੍ਹਾਂ ਰੱਜ ਕੇ ਕਹਿਰ ਕਮਾਇਆ
ਸਾਡੇ ਪੰਥ ਨੂੰ ਲਾਂਭੂ ਲਾਇਆ ਸੀ,
ਸਾਡਾ ਉੱਚਾ-ਸੁੱਚਾ ਸ਼੍ਰੀ ਅਕਾਲ ਤਖਤ
ਜ਼ਾਲਮਾਂ ਗੋਲਿਆਂ ਨਾਲ ਢਹਾਇਆ ਸੀ
ਇਹ ਸੁਣ ਕੇ ਦਰਦ ਕਹਾਣੀ ਮੈਂ
ਮੁੜਕੇ ਰਾਹ ਉਸੇ ਨੂੰ ਪੈ ਗਿਆ ਸੀ,
ਕੌਮ ਦੀ ਸੇਵਾ ਕਰਨ ਦੀ ਖਾਤਿਰ
ਮੈਂ ਸੱਚੇ ਦਰ ਤੇ ਢਹਿ ਪਿਆ ਸੀ,
ਦਿੱਲੀ ਤੱਖਤ ਕਿਸਾਨਾਂ ਉੱਤੇ
ਕਾਲੇ ਕਾਨੂੰਨ ਜਦ ਲਗਾਏ ਸੀ
ਵਿੱਚ ਮੋਰਚੇ ਭਰੀ ਹਾਜ਼ਰੀ ਮੈਂ
ਮੋਦੀ ਸ਼ਾਹ ਵੰਗਾਰੇ ਸੀ,
ਇੱਕ ਚਿਹਰਾ ਪ੍ਰਦੇਸ਼ ਤੋਂ ਆਇਆ
ਮੈਂ ਉਹਦਾ ਸਾਥ ਦਿੱਤਾ ਸੀ
ਖਾਲਸਾ ਵਹੀਰ ਦੇ ਨਾਮ ਉੱਤੇ
ਮੈਂ ਪੂਰਾ ਪ੍ਰਚਾਰ ਕੀਤਾ ਸੀ,
ਹਰ ਇੱਕ ਨੂੰ ਗੱਲ ਨਾਲ ਲਾ ਲਿਆ
ਮੇਰਾ ਗੁਨਾਹ ਸਿਰਫ ਐਨਾ ਸੀ,
ਪਰ ਸੱਚ ਸੁਣੇ ਬਿਨ ਅਪਣਇਆ ਨੇ
ਮੈਨੂੰ ਗੱਦਾਰ ਬਣਾ ਦਿੱਤਾ ਸੀ,
ਸਾਰੇ ਪਾਸੇ ਹਾਹਾਕਾਰ ਮੱਚ ਗਈ
ਇੱਕੀ-ਦੁੱਕੀ ਵੀ ਗੱਦਾਰ ਦੱਸ ਗਈ,
ਹੁਣ ਓਟ ਸੱਚੇ ਕਰਤਾਰ ਉੱਤੇ
ਜੋ ਸੱਚ ਦੀਆਂ ਸੱਚ ਨਬੇੜੇਗਾ,
ਨਈ ਤਾਂ ਦੂਜਿਆਂ ਵਾਂਗਰ
ਮੇਰਾ ਅੰਤ ਗਵਾਹੀ ਭਰੂਗਾ,
ਜਦ ਤੁਰਿਆ ਦੀਪ ਦੇ ਰਾਹੇ ਮੈਂ
ਸਭ ਪਤਾ ਸੀ ਪੰਧ ਨਿਭਾਉਣਾ ਪਊ
ਕੀ ਫਾਇਦਾ ਸਮਾਂ ਜੇ ਸਾਂਭਿਆਂ ਨਾ
ਪਛਤਾ ਕੇ ਮਗਰੋਂ ਰੋਣਾ ਪਊ
ਹੁਣ ਲੱਗਦਾ ਟੈਗ ਗੱਦਾਰੀ ਦਾ
ਮੈਨੂੰ ਖੂਨ ਡੋਲ ਕੇ ਧੋਣਾ ਪਊ
ਹੁਣ ਲੱਗਦਾ ਟੈਗ ਗੱਦਾਰੀ ਦਾ
ਮੈਨੂੰ ਖੂਨ ਡੋਲ ਕੇ ਧੋਣਾ ਪਊ
ਪੰਥ ਦਾ ਨਿਮਾਣਾ ਦਾਸ
ਲਵਪ੍ਰੀਤ ਸਿੰਘ ਤੂਫਾਨ
ਧੰਨਵਾਦ (Thanks)
ਰਸ਼ਪਿੰਦਰ ਕੌਰ ਗਿੱਲ (Rachhpinder Kaur Gill)
ਪ੍ਧਾਨ (President)
ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)