ਪਿਆ ਭਚੋਲ ਪੰਥ ਦੇ ਦਰਦੀਆਂ ਦਾ,
ਪਤਾ ਲੱਗੇ ਨਾ ਕੌਣ ਵਫ਼ਾਦਾਰ ਮੀਆਂ।
ਇੱਕ ਦੂਜੇ ਤੇ ਚਿੱਕੜ ਸੁੱਟੀ ਜਾਂਦੇ,
ਪਹਿਲਾਂ ਹੁੰਦੇ ਸੀ ਜਿਹੜੇ ਯਾਰ ਮੀਆਂ।
ਇੱਕ ਚਿੰਬੜੇ ਨਾਲ ਕੁਰਸੀਆਂ ਦੇ,
ਗ੍ਰੰਥ, ਪੰਥ ਦਿੱਤਾ ਦਿਲੋਂ ਵਿਸਾਰ ਮੀਆਂ।
ਸੱਖਣੇ ਗਿਆਨ ਤੋਂ, ਮੂੰਹੋਂ ਬੋਲਦੇ ਨੇ,
ਲੜਨ ਮਰਨ ਨੂੰ ਹਨ ਤਿਆਰ ਮੀਆਂ।
ਪਤਾ ਲੱਗਿਆ ਪੰਥ ਨੂੰ ਕਹਿਣ ਕੁਰਸੀ,
ਗੱਲ ਹੋ ਗਈ ਜੱਗ ਜ਼ਾਹਰ ਮੀਆਂ।
ਸਿੰਘ ਰਹਿੰਦੇ ਸੀ ਜਦ ਵਿੱਚ ਜੰਗਲਾਂ ਦੇ,
ਹੋਇਆ ਖ਼ਤਰਾ ਨਾ ਇੱਕ ਵਾਰ ਮੀਆਂ।
ਅੱਜ ਕੋਨੇ ਕੋਨੇ ਵਿੱਚ ਗੁਰੂ ਦੇ ਸਿੰਘ ਬੈਠੇ,
ਕਿਵੇਂ ਖ਼ਤਰਾ ਦੱਸੋ ਵਿਚਾਰ ਮੀਆਂ?।
ਲੋਕ ਦੁਬਿਧਾ ਦੇ ਵਿੱਚ ਪਏ ਫਿਰਦੇ,
ਪੰਥ ਇੱਕ ਤੇ ਧੜੇ ਹਜ਼ਾਰ ਮੀਆਂ।
ਚੜ੍ਹਦੀ ਕਲਾ ਵਿੱਚ ‘ਪੱਤੋ’ ਪੰਥ ਰਹਿਣਾ,
ਫਿਰ ਖੱਟਣਾ ਕਿਓਂ ਤ੍ਰਿਸਕਾਰ ਮੀਆਂ।
‘ਹਰਪ੍ਰੀਤ’ ਸਭ ਨੂੰ ਰੱਬ ਸੁਮੱਤ ਬਖ਼ਸ਼ੇ,
ਕੱਠੇ ਹੋਣ ਸੱਜਣ ਦਰਬਾਰ ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417