ਭਾਂਵੇਂ ਭੈਂਣ ਮੇਰੀ ਮੇਰੇ ਨਾਲ ਲੜਦੀ ਹੈ
ਤਾਂ ਵੀ ਆਕੇ ਪੱਖ ਮੇਰੇ ਵਿੱਚ ਖੜ੍ਹਦੀ ਹੈ
ਬਹਿ ਜਾਵੇ ਉਹ ਜਦੋਂ ਕੋਲ਼ ਮੇਰੇ
ਮੇਰੀ ਗੁੱਡੀ ਅੰਬਰੀਂ ਚੜ੍ਹਦੀ ਹੈ
ਮੇਰੇ ਕੰਡਾ ਚੁੱਭ੍ਹਿਆ ਵੀ ਨਾ ਸਹਿੰਦੀ ਹੈ
ਉਹ ਸਾਹ ਮੇਰੇ ਸਾਹਵਾਂ ਦੇ ਵਿੱਚ ਲੈਂਦੀ ਹੈ
ਮੈਨੂੰ ਵੀਰੇ ਵੀਰੇ ਕਰਦੀ ਰਹਿੰਦੀ ਹੈ
ਮੈਨੂੰ ਜਦੋਂ ਪੜ੍ਹਨ ਲਈ ਕੋਲ ਬਿਠਾਉਂਦੀ ਹੈ
ਮੇਰੇ ਹੱਥ ਵਿੱਚ ਕਲਮ ਫੜਾਉਂਦੀ ਹੈ
ਮੈਨੂੰ ਪਾਕੇ ਦੇਵੇ ਪਹਿਲਾਂ ਪੂਰਨੇਂ
ਮੈਨੂੰ ਲਿਖਣਾਂ ਫੇਰ ਸਿਖਾਉਂਦੀ ਹੈ
ਮੇਰੀ ਖਾਤਰ ਜਣੇਂ ਖਣੇਂ ਨਾਲ ਖਹਿੰਦੀ ਹੈ
ਉਹ ਸਾਹ ਮੇਰੇ ਸਾਹਵਾਂ ਦੇ ਵਿੱਚ ਲੈਂਦੀ ਹੈ
ਮੈਨੂੰ ਵੀਰੇ। ਵੀਰੇ ਕਰਦੀ ਰਹਿੰਦੀ ਹੈ
ਮੈਨੂੰ ਸਕੂਲ ਆਪਣੇਂ ਨਾਲ਼ ਲਿਜਾਵੇ
ਬੈਂਚ ਤੇ ਸਭ ਤੋਂ ਅੱਗੇ ਜਾ ਬਿਠਾਵੇ
ਮੇਰੇ ਵੀਰ ਨੂੰ ਕਿਸੇ ਨੇ ਕੁੱਝ ਨੀ ਕਹਿਣਾ
ਮੈਡਮ ਨੂੰ ਉਹ ਹਰ ਰੋਜ਼ ਸਮ੍ਹਝਾਵੇ
ਪਵਿੱਤਰ ਨਦੀ ਦੇ ਵਾਂਗੂੰ ਵਹਿੰਦੀ ਹੈ
ਉਹ ਸਾਹ ਮੇਰੇ ਸਾਹਵਾਂ ਦੇ ਵਿੱਚ ਲੈਂਦੀ ਹੈ
ਮੈਨੂੰ ਵੀਰੇ ਵੀਰੇ ਕਰਦੀ ਰਹਿੰਦੀ ਹੈ
ਸਿੱਧੂ ਮੇਰੀ ਵੀ ਹੈ ਇੱਕ ਭੈਂਣ ਪਿਆਰੀ
ਸਾਰੇ ਜੱਗ ਤੋਂ ਉਹ ਦਿਸੇ ਨਿਆਰੀ
ਮੀਤੇ ਸਭ ਕੁੱਝ ਭੁੱਲ ਭੁਲਾਕੇ ਮੈਂ ਤਾਂ
ਜਿੰਦ ਜਾਨ ਹੈ ਮੈਂ ਤਾਂ ਉਸਤੋਂ ਵਾਰੀ
ਕਦੇ ਡਿੱਗਦੀ ਤੇ ਕਦੇ ਢਹਿੰਦੀ ਹੈ
ਉਹ ਸਾਹ ਮੇਰੇ ਸਾਹਵਾਂ ਦੇ ਵਿੱਚ ਲੈਂਦੀ ਹੈ
ਮੈਨੂੰ ਵੀਰੇ ਵੀਰੇ ਕਰਦੀ ਰਹਿੰਦੀ ਹੈ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505