ਮਾਲਵੇ ਦੀ ਧਰਤੀ ਨੂੰ ਕੁਦਰਤ ਦੀ ਬਖਸ਼ਿਸ਼ ਹੈ ਕਿ ਇਸ ਇਲਾਕੇ ਵਿੱਚ ਬਹੁਤ ਸਾਰੀਆਂ ਫ਼ਨਕਾਰਾਂ ਨੇ ਜਨਮ ਲਿਆ ਹੈ। ਜਿਨ੍ਹਾਂ ਦੀਆ ਉਪਲਬੱਧੀਆਂ ਨੇ ਹਰ ਖ਼ੇਤਰ ਵਿੱਚ ਵੱਡੀਆ ਵੱਡੀਆਂ ਪੁਲਾਂਘਾਂ ਪੁੱਟਦਿਆਂ ਇਥੋਂ ਦੀ ਧਰਤੀ ਨੂੰ ਮਾਣ ਬਖਸ਼ਿਆ ਹਰ ਖ਼ੇਤਰ ਵਿੱਚ ਮੋਹਰੀ ਭੁਮਿਕਾ ਨਿਭਾਉਂਦਿਆਂ ਇੱਥੋਂ ਦੇ ਜੰਮੇਂ ਪਲਿਆ ਨੇ ਹਮੇਸ਼ਾ ਹੀ ਚੜ੍ਹਦੇ ਸੂਰਜ ਵਾਂਗ ਚੁਫੇਰੇ ਰੋਸ਼ਨੀ ਬਖੇਰੀ ਤੇ ਇਸ ਧਰਤੀ ਨੂੰ ਚਾਰ ਚੰਨ ਲਾਏ ਹਨ ਪੁਰਾਣੇ ਵੇਲਿਆ ਚ ਜਦ ਲੋਕਾਂ ਕੋਲ ਸੀਮਤ ਜਿਹੇ ਸਾਧਨ ਹੁੰਦੇ ਸਨ ਉਹਨਾਂ ਸਮਿਆਂ ਵਿੱਚ ਲੋਕਾਂ ਦੇ ਮਨ ਪ੍ਰਚਾਵੇ ਲਈ ਵੀ ਕੋਈ ਵੱਡੀ ਮੰਨੋਰੰਜਨ ਦੀ ਤਕਨੀਕ ਨਹੀ ਸੀ ਲੋਕਾਂ ਦਾ ਮੰਨੋਰੰਜ਼ਨ ਥਾ ਥਾ ਲੱਗਦੇ ਮੇਲਿਆਂ ਚ ਜਾ ਫ਼ਿਰ ਖੇਡੇ ਜਾਦੇ ਨੁੱਕੜ ਨਾਟਕਾਂ ਆਦਿ ਨਾਲ਼ ਹੁੰਦਾ ਸੀ ਜ਼ੇਕਰ ਥੋੜਾ ਹੋਰ ਪਿਛੋਕੜ ਤੇ ਝਾਤ ਮਾਰੀਏ ਤਾਂ ਉਸ ਸਮੇ ਵੀ ਸੀ ਆਰ ਦਾ ਜ਼ਮਾਨਾ ਵੀ ਹੈਗਾ ਸੀ ਜੇਕਰ ਉਹਨਾਂ ਵੇਲਿਆ ਦੇ ਕਲਾਕਾਰਾ ਦੀ ਗੱਲ ਕੀਤਾ ਜਾਵੇ ਤਾਂ ਉਦੋ ਮਾਪੇ ਆਪਣੇ ਧੀਆ ਪੁੱਤਾ ਨੁੰ ਅੱਜ ਦੇ ਸਮੇਂ ਮੁਤਾਬਿਕ ਘੱਟ ਹੀ ਖੁੱਲ ਦਿੰਦੇ ਸੀ ਤੇ ਚੋਰੀ ਛਿੱਪੇ ਚੁੱਪ ਚਪੀਤਿਆ ਹੀ ਸਕੂਲਾ ਕਾਲਜਾਂ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਮੰਨੋਰੰਜਨ ਦੀ ਗਤੀਵਿਧੀਆਂ ਵਿੱਚ ਹਿੱਸਾ ਲੈਦੇ ਸੀ ਸਕੂਲਾਂ ਕਾਲਜਾਂ ਵਿੱਚ ਹੁੰਦੇ ਛੋਟੇ ਛੋਟੇ ਨਾਟਕਾਂ ਚ ਕੰਮ ਕਰਦਿਆ ਬਹੁਤੇ ਜਣੇ ਕਦੋ ਉੱਚ ਕੋਟੀ ਦੇ ਕਲਾਕਾਰ ਬਣ ਗਏ ਇਸ ਗੱਲ ਦਾ ਸ਼ਾਇਦ ਉਨ੍ਹਾਂ ਨੂੰ ਵੀ ਕਦੇ ਅੰਦਾਜ਼ਾ ਨਹੀਂ ਲੱਗਿਆ ਹੋਣਾ ਸਕੂਲੀ ਪੜ੍ਹਾਈ ਕਰਦਿਆਂ ਅਜਿਹੀ ਚੇਟਕ ਨੇ ਕਲਾ ਖ਼ੇਤਰ ਵਿੱਚ ਐਸਾ ਸਾਥ ਦਿੱਤਾ ਕਿ ਅੱਜ ਉਹ ਉਹਨਾਂ ਪੁਰਾਣੇ ਸਮਿਆਂ ਵਿੱਚ ਕੀਤੇ ਗਏ ਕੰਮਾ ਦੇ ਬਲਬੂਤੇ ਤੇ ਮੋਜੂਦਾ ਦੋਰ ਚ ਕਲਾ ਖ਼ੇਤਰ ਵਿਚਲੀਆਂ ਕਠਨਾਈਆਂ ਦਾ ਸਾਹਮਣਾ ਨਹੀ ਕਰਨਾ ਪਿਆ ਕਿਉਂਕਿ ਇੱਕ ਸਫ਼ਲ ਕਲਾਕਾਰ ਬਣਨ ਲਈ ਮੇਹਨਤ, ਹਿੰਮਤ ਤੇ ਲਗਨ ਦੀ ਜ਼ਰੂਰਤ ਹੁੰਦੀ ਹੈ। ਜਿਹੜੇ ਵਿਅਕਤੀ ਅਜਿਹਾ ਕਰਨ ਵਿੱਚ ਸਫ਼ਲ ਹੋ ਗਏ ਸਫ਼ਲਤਾ ਉਹਨਾਂ ਦੀ ਬਰੂਹਾਂ ਤੇ ਕਦਮ ਦਰ ਕਦਮ ਕਾਮਯਾਬੀ ਬਣਕੇ ਖੜ ਗਈ ਬਸ ਫੇਰ ਅਜਿਹੇ ਕਲਾਕਾਰਾ ਨੇ ਕਦੇ ਵੀ ਪਿਛਾਂਹ ਮੂੜ ਕੇ ਨਹੀ ਵੇਖਿਆ ਤੇ ਅੱਜ ਦੇ ਸਮੇਂ ਵਿੱਚ ਉਹਨਾਂ ਨੂੰ ਸਫ਼ਲ ਚਿਹਰੇ ਮੰਨਿਆਂ ਜਾ ਸਕਦਾ ਹੈ। ਕਿਉਂਕਿ ਉਨ੍ਹਾਂ ਕੋਲ ਕਲਾ ਨਾਲ ਜੁੜੇ ਬਹੁਤ ਸਾਰੇ ਕੰਮ ਹਨ ਜਿਨ੍ਹਾਂ ਚ ਉਹ ਵੇਲੇ ਕੁਵੇਲੇ ਤੱਕ ਲੱਗੇ ਰਹਿੰਦੇ ਹਨ ਉਂਝ ਤਾ ਕਲਾ ਦਾ ਖ਼ੇਤਰ ਬਹੁਤ ਵੱਡਾ ਹੈ ਜਿਥੇ ਹਰ ਰੋਜ ਪਤਾ ਨਹੀਂ ਕਿੰਨੇ ਕੁ ਮੇਲ਼ ਫੀਮੇਲ ਕਲਾਕਾਰ ਆਪਣੀ ਕਿਸਮਤ ਅਜ਼ਮਾਉਣ ਆਉਂਦੇ ਹਨ ਪਤਾ ਨਹੀਂ ਕਿੰਨਿਆ ਨੇ ਸਫ਼ਲਤਾ ਪਾਉਣ ਲਈ ਕਿਹੜੇ ਕਿਹੜੇ ਦੁੱਖ ਝੱਲੇ ਹੋਣੇਆ ਕਿਵੇਂ ਸਫ਼ਲਤਾ ਦੀ ਪੋੜੀ ਚੜ੍ਹਨ ਲਈ ਕਿੰਨੀ ਕੁ ਜ਼ੋਰ ਅਜ਼ਮਾਈ ਕੀਤੀ ਹੁੰਦੀ ਹੈ ਜ਼ੇਕਰ ਕਲਾਕਾਰ ਵਿੱਚ ਕਲਾ ਦੇ ਗੁਣ ਹਨ ਤਾ ਉਸ ਨੂੰ ਅੱਗੇ ਵਧਣ ਲਈ ਕੋਈ ਵੀ ਸ਼ੈਅ ਨਹੀ ਰੋਕ ਸਕਦੀ ਚਾਹੇ ਰਸਤੇ ਵਿੱਚ ਜਿੰਨੇਂ ਵੀ ਅੜਿੱਕੇ ਕਿਉ ਨਾ ਆਉਣ ਅਜਿਹੇ ਹੀ ਅੜਿੱਕਿਆਂ ਨੂੰ ਪਾਰ ਕਰ ਕੇ ਅੱਜ ਕਲਾ ਖ਼ੇਤਰ ਵਿੱਚ ਜਾਣੀ ਪਹਿਚਾਣੀ ਸ਼ਖ਼ਸੀਅਤ ਨਿੱਘੇ ਸੁਭਾਅ ਤੇ ਹੱਸਮੁੱਖ ਇਨਸਾਨ ਦਾ ਨਾਂਅ ਹੈ ਸੁਖਦੇਵ ਬਰਨਾਲਾ ਜਿਨ੍ਹਾਂ ਨਾਲ ਪੰਜਾਬੀ ਫ਼ਿਲਮ ‘ਪੰਜਾਬ ਫਾਇਲਜ’ ਦੇ ਮਹੂਰਤ ਤੇ ਉਹਨਾਂ ਦੇ ਕਲਾ ਖ਼ੇਤਰ ਦੇ ਜੀਵਨ ਬਾਰੇ ਜਾਨਣ ਦਾ ਮੌਕਾ ਮਿਲਿਆ ਬਿੱਲਕੁਲ ਸਾਦੇ ਜਿਹੇ ਢੰਗ ਨਾਲ ਗੱਲਬਾਤ ਕਰਨ ਦਾ ਤਾਰੀਕਾ ਇਵੇਂ ਲੱਗਿਆਂ ਜਿਵੇਂ ਉਹਨਾਂ ਨਾਲ਼ ਪਤਾ ਨਹੀਂ ਕਿੰਨੀ ਕੁ ਪੁਰਾਣੀ ਦਿਲਾਂ ਦੀ ਸਾਂਝ ਜੁੜੀ ਹੋਵੇ ਦੇਖਣ ਵਿੱਚ ਬਿਲਕੁੱਲ ਸਿੱਧੇ ਸਾਦੇ ਨਿਮਰ ਸੁਭਾਅ ਗੱਲਬਾਤ ਕਰਨ ਦਾ ਢੰਗ ਇਹ ਉਹਨਾਂ ਦੀ ਵਿਸ਼ੇਸ਼ ਖੂਬੀ ਹੈ ਹੁਣ ਤੱਕ ਜਿਨ੍ਹਾਂ ਕੰਮ ਉਹਨਾਂ ਨੇ ਕਲਾ ਖ਼ੇਤਰ ਦੇ ਵੱਖ-ਵੱਖ ਪਲੇਟਫਾਰਮਾਂ ਤੇ ਕੀਤਾ ਉਹ ਪੂਰੀ ਲਗਨ ਨਾਲ ਕੀਤਾ ਹੈ ਪਰ ਇੱਕ ਗੱਲ ਜਿਹੜੀ ਉਨ੍ਹਾਂ ਬਾਰੇ ਵਿਸ਼ੇਸ਼ ਤੌਰ ਤੇ ਕਹੀ ਜਾਵੇਗੀ ਕਿ ਉਹ ਜ਼ਮੀਨ ਨਾਲ ਜੁੜਿਆ ਹੋਣ ਕਰਕੇ ਉਨ੍ਹਾਂ ਨੇ ਕਦੇ ਵੀ ਇਸ ਗੱਲ ਦਾ ਗੁਮਾਨ ਨਹੀਂ ਕੀਤਾ ਕਿ ਉਹ ਕਲਾਕਾਰ ਹਨ ਨਹੀ ਤਾਂ ਬਹੁਤਿਆ ਵਿੱਚ ਜਲਦੀ ਹੀ ਇੱਕਾ ਦੁੱਕਾ ਪ੍ਰੋਜੈਕਟ ਹਿੱਟ ਹੋਣ ਨਾਲ਼ ਫੁ ਫੈਅ ਆ ਜਾਦੀ ਹੈ। ਪਰੰਤੂ ਇਹ ਫ਼ਨਕਾਰ ਵਾਹਿਗੁਰੂ ਦੀ ਰਜਾ ਨਾਲ ਦਰਸ਼ਕਾਂ ਦਾ ਮਣਾ ਮੂੰਹੀ ਪਿਆਰ ਖੱਟਦਿਆ ਜ਼ਮੀਨ ਤੇ ਰਹਿ ਕੇ ਹੋਰ ਕਾਮਯਾਬੀ ਦੀ ਮੰਜ਼ਿਲ ਤੱਕ ਅੱਪੜਨਾ ਚਾਹੁੰਦਾ ਹੈ ਇਸੇ ਕਰਕੇ ਹੀ ਫ਼ਿਲਮ ਅਦਾਕਾਰ ਸੁਖਦੇਵ ਬਰਨਾਲਾ ਕੋਲ ਇਸ ਸਮੇਂ ਕੰਮ ਦੀ ਕੋਈ ਥੋੜ ਨਹੀ ਜਿਸ ਨੂੰ ਉਹ ਪੂਰੀ ਰੀਝ ਨਾਲ ਕਰਨ ਚ ਵਿਸ਼ਵਾਸ ਰੱਖਦਾ ਹੈ ਸੁਖਦੇਵ ਬਰਨਾਲਾ ਕਲਾ ਖ਼ੇਤਰ ਦੀ ਉਹ ਉੱਘੀ ਤੇ ਬਹੁ ਚਰਚਿਤ ਸ਼ਖ਼ਸੀਅਤ ਹਨ ਜੋ ਫ਼ੋਕੀ ਕਿਸਮ ਦੀ ਵਾਹ ਵਾਹ ਤੋ ਕੋਹਾਂ ਦੂਰ ਹਨ ਕਲਾ ਖ਼ੇਤਰ ਵਿੱਚ ਜਿਵੇਂ ਜਿਵੇਂ ਉਹ ਅੱਗੇ ਵਧ ਰਹੇ ਹਨ ਇਹ ਉਨ੍ਹਾਂ ਦੀ ਲੰਮੇ ਸਮੇ ਦੀ ਘਾਲਣਾ ਹੈ ਜਿਸ ਅੰਦਰ ਕਲਾ ਦੇ ਉਹ ਸਾਰੇ ਗੁਣ ਹਨ ਜੋ ਇੱਕ ਕਲਾਕਾਰ ਵਿੱਚ ਹੋਣੇ ਚਾਹੀਦੇ ਹਨ ਜੇਕਰ ਉਸ ਦੇ ਕੰਮ ਦਾ ਜ਼ਿਕਰ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਰੰਗਮੰਚ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰੀਬ ਚਾਰ ਕੁ ਦਹਾਕੇ ਪਹਿਲਾ ਕੀਤੀ ਜਿੱਥੇ ਰੰਗਕਰਮੀ ਸੋਮਨਾਥ ਤਾਮਣਾ ਦੀ ਨਿਰਦੇਸ਼ਨਾ ਵਿੱਚ ਅਣਗਿਣਤ ਨਾਟਕ ਤੇ ਡਰਾਮਿਆ ਵਿੱਚ ਵੱਖ ਵੱਖ ਕਿਰਦਾਰ ਨਿਭਾਏ ਅਤੇ ਕਈ ਚਰਚਿਤ ਰੰਗਮੰਚ ਦੀਆ ਨਾਟਕ ਟੀਮਾਂ ਦਾ ਹਿੱਸਾ ਬਣ ਕੇ ਦਿਨ ਰਾਤ ਮੇਹਨਤ ਕਰਦਿਆ ਕਲਾ ‘ਚ ਨਿਖਾਰ ਲਿਆਦਾ ਪੰਜਾਬ ਪੁਲਿਸ ਵਿੱਚ ਕਈ ਸਾਲ ਨੋਕਰੀ ਕਰਕੇ ਸਮੇ ਤੋਂ ਪਹਿਲਾ ਰਿਟਾਇਰਮੈਂਟ ਲੈ ਲਈ ਕਿਉਂਕਿ ਅਦਾਕਾਰੀ ਵਾਲੇ ਤੋਂ ਵਿਹਲ ਨਹੀਂ ਸੀ ਹੁਣ ਤੱਕ ਇਸ ਅਦਾਕਾਰ ਨੇ ਵੱਡੇ ਪਰਦੇ ਤੋਂ ਲੈਕੇ ਛੋਟੇ ਪਰਦੇ ਤੱਕ ਤਿੰਨ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ, ਚਾਲੀ ਦੇ ਕਰੀਬ ਟੈਲੀਫਿਲਮਾਂ,ਇਸੇ ਤਰ੍ਹਾਂ ਹੀ ਸ਼ਾਰਟ ਫਿਲਮਾਂ ਦੀ ਗਿਣਤੀ ਵੀ ਤਿੰਨ ਦਰਜਨ ਤੋਂ ਵੱਧ ਹੀ ਹੋਵੇਗੀ ਵਿਚ ਕੰਮ ਕੀਤਾ ਜਦ ਕਿ ਛੋਟੇ ਪਰਦੇ ਤੇ ਬਹੁ ਚਰਚਿਤ ਦਰਜਨ ਤੋਂ ਵੱਧ ਵੱਖ ਵੱਖ ਸੀਰੀਅਲਾਂ ਵਿਚ ਵੀ ਜਾਨਦਾਰ ਭੂਮਿਕਾਵਾਂ ਵਿੱਚ ਕੰਮ ਕੀਤਾ ਹੈ ਵੱਖ ਵੱਖ ਗਾਇਕਾ ਦੇ ਛੇ ਦਰਜਨ ਤੋਂ ਵੱਧ ਗੀਤਾ ਵਿੱਚ ਮੇਨ ਲੀਡ ਕੰਮ ਕੀਤਾ ਇਸ ਤੋਂ ਇਲਾਵਾ ਹਿੰਦੀ ਤੇ ਪੰਜਾਬੀ ਵੈਬ ਸੀਰੀਜਾ ਤੇ ਦਰਜਨ ਦੇ ਕਰੀਬ ਵੱਖ ਵੱਖ ਐਂਡ ਫਿਲਮਾਂ ਚ ਕੰਮ ਕਰਨ ਤੋਂ ਇਲਾਵਾ ਦਰਜਨ ਦੇ ਹੀ ਕਰੀਬ ਟੈਲੀਫਿਲਮਾਂ ਤੇ ਸ਼ਾਰਟ ਫਿਲਮਾਂ ਨੂੰ ਬਤੋਰ ਕਹਾਣੀਕਾਰ ਤੇ ਡਾਇਰੈਕਸ਼ਨ ਵੀ ਕੀਤਾ ਤੇ ਕਲਰਜ਼ ਚੈਨਲ ਤੇ ਪ੍ਰਸਾਰਿਤ ਦਰਸ਼ਕਾਂ ਦੇ ਪ੍ਰਸੰਦੀਦਾ ਲੜੀਵਾਰ ‘ਉਡਾਰੀਆਂ’ ਚ ਵੱਡੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ ਹਿੰਦੀ ਤੇ ਪੰਜਾਬੀ ਦੇ ਬਹੁ ਚਰਚਿਤ ਲੜੀਵਾਰਾਂ ਅਤੇ ਟੈਲੀਫਿਲਮਾਂ ਲਈ ਵੀ ਕੰਮ ਕੀਤਾ ਜਿਨ੍ਹਾਂ ਚ ‘ਕੂੜੇਦਾਨ ਦੀ ਜਾਈ’,’ਬਕਾਇਆ’, ‘ਖੂਨ,ਕੰਬਦੀ ਡਿਊੜੀ’, ‘ਟੁੱਟਦੇ ਰਿਸ਼ਤੇ’, ‘ਫੌਜੀ ਦੀ ਫੈਮਲੀ’, ‘ਕਠਪੁਤਲੀ’,’ਗੁਆਚੀ ਪੱਗ’,’ਬਲੱਡੀਫੂਲ’,’ਜੱਭਲਪੁੱਤ’,’ਕੱਚੇ ਘਰ ਦੀਆਂ ਕੰਧਾਂ’,’ਸਰਹੱਦ’, ‘ਸਿਰਨਾਵਾਂ’, ‘ਸਾਵਧਾਨ ਇੰਡੀਆ’,’ਤਰਕ ਦੀ ਸਾਨ’, ‘ਮੁਲਾਕਾਤ’ ਆਦਿ ਤੋਂ ਇਲਾਵਾ ਬਤੋਰ ਲੇਖਕ ਅਤੇ ਨਿਰਦੇਸ਼ਕ ਨਸ਼ਿਆਂ ਦੀ ਅਲਾਮਤ ਤੇ ਅਧਾਰਿਤ ਫ਼ਿਲਮ ‘ਅਮਲੀ ਦਾ ਵਿਆਹ’, ਵਹਿਮ ਭਰਮਾ ਤੇ ਅਧਾਰਿਤ ਫ਼ਿਲਮ ‘ਜੰਗ ਦਾ ਪ੍ਰੇਤ’ ਤੋਂ ਇਲਾਵਾ ਇੱਕ ਕਮੇਡੀ ਫ਼ਿਲਮ ‘ਮਸਤ ਕਲੰਦਰ’, ਧਾਰਮਿਕ ਫਿਲਮਾਂ ‘ਮੱਸਾ ਰੰਗੜ’,ਅਤੇ ‘ਪਹਿਲਾ ਗੁਰੂ ਹੈ ਮਾਂ, ਦਾ ਵੀ ਖੁਦ ਨਿਰਮਾਣ ਕੀਤਾ ਸੁਖਦੇਵ ਬਰਨਾਲਾ ਦੀ ਪਰਮਜੀਤ ਸਿੰਘ ਸੀਤਲ ਨਾਲ ਬਤੌਰ ਲੇਖਕ ਫ਼ਿਲਮ ‘ਯਾਰੀਆਂ ਦਿਲਦਾਰੀਆਂ’ਆਈ,ਜਿਸ ਦੀ ਸਾਰੀ ਸ਼ੂਟਿੰਗ ਆਸਟ੍ਰੇਲੀਆ ਵਿੱਚ ਹੋਈ ਸੀ ਜੋ ਰੀਲੀਜ਼ ਹੋ ਚੁੱਕੀ ਹੈ। ਪੰਜਾਬੀ ਫ਼ਿਲਮ ‘ਨਿੱਕਾ ਜ਼ੈਲਦਾਰ’, ‘ਨਿੱਕਾ ਜ਼ੈਲਦਾਰ 2’, ‘ਅਫ਼ਸਰ’,’ਲਾਟੂ’,’ਕਿਸਮਤ’,’ਛੜਾ’,’ਜੋਰਾ ਦਸ ਨੰਬਰੀਆ’, ‘ਸੂਬੇਦਾਰ ਜੋਗਿੰਦਰ ਸਿੰਘ’,’ਥਾਣਾ ਸਦਰ’,’ਛੱਲੇ ਮੁੰਦੀਆਂ’,’ਉੱਚਾ ਪਿੰਡ’,’ਪੰਦਰਾ ਲੱਖ ਕਦੋਂ ਆਊਗਾ’, ‘ਡਾਕੂਆਂ ਦਾ ਮੁੰਡਾ -2’, ‘ਬੂਹੇ ਬਾਰੀਆ’,’ਮਿੱਤਰਾ ਦਾ ਨਾਂ ਚਲਦਾ’, ‘ਦੂਰਬੀਨ’,’ਸਬ ਫ਼ੜੇ ਜਾਣਗੇ’,ਸਮੇਤ 35-40 ਦੇ ਕਰੀਬ ਫਿਲਮਾਂ ਵਿੱਚ ਜਾਨਦਾਰ ਭੂਮਿਕਾ ਨਿਭਾ ਚੁੱਕੇ ਹਨ ਉਸ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ, ਅਕਸ਼ੈ ਕੁਮਾਰ, ਅਨੂਪਮ ਖੇਰ, ਪ੍ਰੀਕਸ਼ਤ ਸਾਹਨੀ, ਅਨੁਸ਼ਕਾ ਸ਼ਰਮਾ,ਆਦਿ ਨਾਲ ਫ਼ਿਲਮ ‘ਜਬ ਵੀ ਮੇਟ’ ਜਿਹੀਆ ਚਰਚਿਤ ਫਿਲਮਾਂ ਵਿੱਚ ਵੀ ਕੰਮ ਕੀਤਾ ਸੁਖਦੇਵ ਬਰਨਾਲਾ ਦੀਆ ਆਉਣ ਵਾਲੀਆ ਤੇ ਰੀਲੀਜ਼ ਹੋ ਚੁੱਕੀਆਂ ਫਿਲਮਾਂ ਚ ‘ਸਰੰਡਰ’,’ਛੂੰਹ ਮੰਤਰ’,’ਚੇਤਾ ਸਿੰਘ’,’ਸਰਕਾਰੀ ਗੁੰਡੇ’,’ਸਭ ਫੜੇ ਜਾਣਗੇ’, ‘ਪੰਜਾਬੀ ਫਾਇਲਜ ‘ਵਜ਼ੀਰ’,’ਪਿਸਟਲ’,’ਮੈਡਲ’,’ਡਾਰਕ ਨਾਇਟ’,’ਜੁਗਨੀ’,ਆਦਿ ਸ਼ਾਮਿਲ ਹਨ ਤੇ ਸੁਖਦੇਵ ਬਰਨਾਲਾ ਦੀਆ ਆਉਣ ਵਾਲੀਆ ਪੰਜਾਬੀ ਫਿਲਮਾਂ ਚ ਡਾਇਰੈਕਟਰ ਜਸਵੰਤ ਮਿੰਟੂ ਦੀ
ਫ਼ਿਲਮ “ਬੈਕਅੱਪ” ਵਿੱਚ ਅਦਾਕਾਰ ਸੁਖਦੇਵ ਬਰਨਾਲਾ ਦਮਦਾਰ ਭੂਮਿਕਾ ਵਿਚ ਨਜ਼ਰ ਆਵੇਗਾ।
ਮੰਗਤ ਗਰਗ
ਫ਼ਿਲਮ ਜਰਨਲਿਸਟ
ਮੋਬਾਈਲ ਨੰਬਰ -98223-98202