ਆਪਣੇ ਰਿਸ਼ਤੇ ਵਿੱਚ ਤਰੇੜਾਂ, ਬਾਹਰ ਨਿਭਾਉਂਦੇ ਫਿਰਦੇ,
ਫੇਸਬੁੱਕ ਤੇ ਯਾਰ ਹਜ਼ਾਰਾਂ, ਪਰ ਅਸਲ ਹੱਥਾਂ ਚੋਂ ਕਿਰਗੇ,
ਅੰਦਰੋਂ-ਬਾਹਰੋਂ ਹੋਏ ਖੋਖਲੇ, ਪਏ ਖੰਡਰ ਜਿਵੇਂ ਮਕਾਨ,
ਗਿਆਨ ਵੰਡਦੇ ਅੱਜ-ਕੱਲ੍ਹ ਬਹੁਤਾ, ਇੱਥੇ ਫੇਸਬੁੱਕ ਵਿਦਵਾਨ,
ਹਰ ਕੋਈ ਵੈਦ ਧਨੰਤਰ ਬਣਿਆ, ਹੱਥ ਵਿੱਚ ਫੜ ਕੇ ਬੂਟੀ,
ਵਾਇਰਲ ਕਰਨ ਲਈ ਪੇਜ਼ ਆਪਣਾ, ਖ਼ਬਰ ਫੈਲਾਵੇ ਝੂਠੀ,
ਠੀਕ ਗਲਤ ਦਾ ਪਤਾ ਨਹੀਂ ਲੱਗਦਾ, ਲੋਕੀਂ ਬੜੇ ਸ਼ੈਤਾਨ
ਗਿਆਨ ਵੰਡਦੇ ਅੱਜ-ਕੱਲ੍ਹ ਬਹੁਤਾ, ਇੱਥੇ ਫੇਸਬੁੱਕ ਵਿਦਵਾਨ,
ਸ਼ਰਮ ਹਯਾ ਸਭ ਵੇਚ ਕੇ ਖਾ ਗਏ, ਅਕਲਾਂ ਛਿੱਕੇ ਟੰਗੀਆਂ,
ਟਿੱਕ ਟਾਕ, ਟਵਿੱਟਰ,ਇੰਸਟਾ,ਉੱਤੇ ਰੀਲਾਂ ਗੰਦੀਆਂ ਮੰਦੀਆਂ,
ਟਕੇ-ਟਕੇ ਨੂੰ ਵਿਕਦਾ ਜਿੱਥੇ, ਨਿੱਤ ਸੱਚ ਤੇ ਦੀਨ -ਈਮਾਨ,
ਗਿਆਨ ਵੰਡਦੇ ਅੱਜ-ਕੱਲ੍ਹ ਬਹੁਤਾ,ਇੱਥੇ ਫੇਸਬੁੱਕ ਵਿਦਵਾਨ,
ਤਾਹਨੇ-ਮਿਹਣੇ, ਗਾਲ਼ਾਂ, ਨਫ਼ਰਤ, ਧਰਮ ਦੇ ਨਾਂ ਤੇ ਠੱਗੀਆਂ,
ਗੱਲਾਂ ਨਾਲ ਕੜਾਹ ਬਣਾਉਂਦੇ, ਗੰਜਿਆਂ ਨੂੰ ਵੇਚਣ ਕੰਘੀਆਂ,
ਪ੍ਰਿੰਸ ਨਿਮਾਣਿਆ ਦੁਨੀਆਂ ਉੱਤੇ,ਵਸ ਫ਼ੈਲਿਆ ਝੂਠ ਤੂਫ਼ਾਨ,
ਗਿਆਨ ਵੰਡਦੇ ਅੱਜ-ਕੱਲ੍ਹ ਬਹੁਤਾ, ਇੱਥੇ ਫੇਸਬੁੱਕ ਵਿਦਵਾਨ,

ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ-1
ਆਫ਼ਿਸਰ ਕਾਲੋਨੀ ਸੰਗਰੂਰ
9872299613