ਅੱਜ ਤੋਂ ਕਾਫ਼ੀ ਸਾਲ ਪਹਿਲਾਂ
ਇਕ ਦੂਜੇ ਨੂੰ ਚਿੱਠੀ ਲਿਖੀ ਜਾਂਦੀ ਸੀ।
ਚਿੱਠੀ ਨਾਲ ਹੀ ਅੱਧਾ ਮੇਲ ਹੋ ਜਾਂਦਾ ਸੀ।
ਚਿੱਠੀ ਹੀ ਇਕ ਦੂਜੇ ਨੂੰ ਠੰਡ ਪਾਉਂਦੀ ਸੀ।
ਉਸ ਵਕਤ ਧੀ ਵੀ ਮਾਂ ਪਿਉ ਨੂੰ ਕਦੀ ਦੁਖ ਭਰੀ ਨਹੀਂ ਲਿਖਦੀ ਸੀ
ਪਰਿਵਾਰ ਦੀ ਸੁੱਖ ਸਾਦ ਲਿਖਦੀ ਸੀ।
ਨਾ ਹੀ ਸੱਸ ਦੀ ਕੋਈ ਸ਼ਿਕਾਇਤ ਕਰਦੀ ਸੀ।
ਹੁਣ ਤਾਂ ਚਿੱਠੀਆਂ ਖਤਮ ਹੋ ਗਈਆਂ ਹਨ
ਲੋਕਾਂ ਕੋਲ ਖੁਲਾਂ ਪੈਸਾ ਆਮਦਨ ਹੋ ਗਈ ਹੈ
ਜ਼ਰੂਰਤਾਂ ਵੀ ਵੱਧ ਗਈਆਂ ਹਨ।
ਅਜ ਕਲ ਫੋਨ ਆ ਗਿਆ ਹੈ
ਮਾਂ ਵੀ ਫੋਨ ਕਰਕੇ ਧੀ ਨੂੰ
ਇਕ ਇਕ ਗੱਲ ਕਰਦੀ ਹੈ
ਫਿਰ ਧੀ ਕਿਉਂ ਪਿੱਛੇ ਰਹਿ ਸਕਦੀ ਹੈ।
ਉਹ ਵੀ ਘਰ ਦੀ ਛੋਟੀ ਛੋਟੀ ਗੱਲ ਮਾਂ ਨੂੰ ਦਸ ਕੇ।
ਆਪਣੇ ਘਰ ਲੜਾਈ ਪਾ ਲੈਂਦੀ ਹੈ।
ਘਰ ਦੇ ਬੰਦੇ ਜੇਠ, ਦੇਵਰ ,ਨਨਾਣ ਸੋਹਰੇ ਜਠਾਣੀ, ਦਰਾਣੀ ਸੱਸ ਨੇ ਇਹ ਕੀਤਾ ਇਹ ਆਖਿਆ ਸਭ ਕੁਝ ਦਸਦੀ ਹੈ।
ਇਸ ਫੋਨ ਨੇ ਤਾਂ ਘਰਾਂ ਦੇ ਘਰ ਬਰਬਾਦ ਕਰ ਦਿੱਤੇ।
ਖਾਸ ਕਰਕੇ ਮਾਵਾਂ ਦੀਆਂ ਗਲਤ ਸਿਖਿਆ ਕਾਰਣ ਘਰ ਵਿਚ ਤਲਾਕ ਦੀ ਨੌਬਤ ਆ ਜਾਂਦੀ ਹੈ।
ਇਸ ਫੋਨ ਤੋਂ ਸੁਖ ਲੈਣਾ ਚਾਹੀਦਾ ਹੈ।
ਜੋ ਬੱਚੇ ਵਿਦੇਸ਼ ਵਿੱਚ ਬੈਠੇ ਹਨ ਉਹ ਬੱਚੇ ਵੀਡੀਓ ਕਾਲ
ਕਰਕੇ ਬਹੁਤ ਖੁਸ਼ ਹੁੰਦੇ ਹਨ।
ਫੋਨ ਤੇ ਹਰ ਤਰ੍ਹਾਂ ਦੀ ਗੱਲ ਕਰ ਸਕਦੇ ਹੋ
ਮੋਫ਼ਰ ਇੰਟਰਨੈਸ਼ਨਲ ਸਿੱਖ ਕੌਂਸਿਲ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18